ਦਿੱਲੀ ਪੁਲਸ ਵੱਲੋਂ ਦਰਜ FIR ਉਪਰੰਤ ਗ੍ਰੇਟਾ ਨੇ ਫਿਰ ਕੀਤਾ ਟਵੀਟ

02/04/2021 6:01:44 PM

ਨਵੀਂ ਦਿੱਲੀ (ਬਿਊਰੋ): ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਰੀਬ ਢਾਈ ਮਹੀਨੇ ਤੋਂ ਕਿਸਾਨ ਅੰਦੋਲਨ ਜਾਰੀ ਹੈ।ਇਸ ਅੰਦੋਲਨ 'ਤੇ ਵਿਦੇਸ਼ੀ ਹਸਤੀਆਂ ਨੇ ਵੀ ਟਿੱਪਣੀ ਕੀਤੀ ਹੈ। ਇਸ ਦੌਰਾਨ ਸਵੀਡਨ ਦੀ ਰਹਿਣ ਵਾਲੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਦੇ ਭੜਕਾਊ ਟਵੀਟ ਨੂੰ ਲੈ ਕੇ ਦਿੱਲੀ ਪੁਲਸ ਨੇ ਉਹਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗ੍ਰੇਟਾ ਥਨਬਰਗ ਦੇ ਖ਼ਿਲਾਫ਼ ਧਾਰਾ-153ਏ, 120ਬੀ ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। 

ਅਸਲ ਵਿਚ ਗ੍ਰੇਟਾ ਥਨਬਰਗ ਨੇ ਕਿਸਾਨਾਂ ਦੇ ਸਮਰਥਨ ਵਿਚ ਕੀਤੇ ਗਏ ਆਪਣੇ ਟਵੀਟ ਵਿਚ ਭਾਰਤ ਦੀ ਸੱਤਾਧਾਰੀ ਪਾਰਟੀ 'ਤੇ ਸਵਾਲ ਖੜ੍ਹੇ ਕੀਤੇ ਸਨ। ਗ੍ਰੇਟਾ ਨੇ ਟਵੀਟ ਕਰ ਕੇ ਕਿਹਾ ਸੀ ਕਿ ਭਾਰਤ ਸਰਕਾਰ 'ਤੇ ਕਿਸ ਤਰ੍ਹਾਂ ਦਬਾਅ ਬਣਾਇਆ ਜਾ ਸਕਦਾ ਹੈ। ਇਸ ਲਈ ਉਹਨਾਂ ਨੇ ਆਪਣੀ ਕਾਰਜ ਯੋਜਨਾ ਨਾਲ ਸਬੰਧਤ ਇਕ ਦਸਤਾਵੇਜ਼ ਵੀ ਸਾਂਝਾ ਕੀਤਾ ਸੀ ਜੋ ਭਾਰਤ ਵਿਰੋਧੀ ਪ੍ਰਚਾਰ ਮੁਹਿੰਮ ਦਾ ਹਿੱਸਾ ਹੈ। ਇਸ ਦੀ ਕਾਫੀ ਨਿੰਦਾ ਹੋਈ ਸੀ।

ਗ੍ਰੇਟਾ ਨੇ ਫਿਰ ਕੀਤਾ ਟਵੀਟ
ਦਿੱਲੀ ਪੁਲਸ ਦੀ ਐੱਫ.ਆਈ.ਆਰ. ਮਗਰੋਂ ਗ੍ਰੇਟਾ ਥਨਬਰਗ ਨੇ ਫਿਰ ਟਵੀਟ ਕਰ ਕੇ ਕਿਹਾ ਹੈ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਸ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਕਿਸਾਨਾਂ ਦੇ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਨਾਲ ਹਾਂ। ਕੋਈ ਵੀ ਨਫਰਤ, ਧਮਕੀ, ਇਸ ਨੂੰ ਬਦਲ ਨਹੀਂ ਸਕਦੀ। 

PunjabKesari


Vandana

Content Editor

Related News