TIME ਮੈਗਜ਼ੀਨ ਦੀ ''ਪਰਸਨ ਆਫ ਦਿ ਈਅਰ'' ਬਣੀ 16 ਸਾਲਾ ਗ੍ਰੇਟਾ ਥਨਬਰਗ

Thursday, Dec 12, 2019 - 01:32 AM (IST)

TIME ਮੈਗਜ਼ੀਨ ਦੀ ''ਪਰਸਨ ਆਫ ਦਿ ਈਅਰ'' ਬਣੀ 16 ਸਾਲਾ ਗ੍ਰੇਟਾ ਥਨਬਰਗ

ਨਿਊਯਾਰਕ - ਸਵੀਡਨ ਦੀ 16 ਸਾਲ ਦੀ ਵਾਤਾਵਰਣ ਐਕਟੀਵਿਸਟ ਗ੍ਰੇਟਾ ਥਨਬਰਗ ਨੂੰ ਵੱਕਾਰੀ ਟਾਈਮ ਮੈਗਜ਼ੀਨ ਨੇ 2019 ਦਾ 'ਪਰਸਨ ਆਫ ਦਿਨ ਈਅਰ' ਚੁਣਿਆ ਹੈ। ਗ੍ਰੇਟਾ ਇਸ ਸਾਲ ਉਸ ਸਮੇਂ ਚਰਚਾ 'ਚ ਆਈ ਸੀ ਜਦ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ 'ਚ ਦੁਨੀਆ ਭਰ ਦੇ ਸ਼ਕਤੀਸ਼ਾਲੀ ਨੇਤਾਵਾਂ 'ਤੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨਾਲ ਨਜਿੱਠਣ 'ਚ ਨਾਕਾਮ ਰਹਿਣ ਅਤੇ ਇਸ ਤਰ੍ਹਾਂ ਨਵੀਂ ਪੀੜ੍ਹੀ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਸੀ। ਇਸ ਪ੍ਰੋਗਰਾਮ 'ਚ ਉਸ ਸਮੇਂ ਯੂ. ਐੱਨ. ਚੀਫ ਐਂਟੋਨੀਓ ਗੁਟਾਰੇਸ ਵੀ ਮੌਜੂਦ ਸੀ। ਗ੍ਰੇਟਾ ਉਸ ਸਮੇਂ ਵੀ ਚਰਚਾ 'ਚ ਆਈ ਸੀ, ਜਦ ਉਨ੍ਹਾਂ ਨੇ ਇਕ ਵਾਤਾਵਰਣ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਆਖਿਆ ਸੀ ਕਿ ਜਲਵਾਯੂ ਅਭਿਆਨ 'ਚ ਲੋੜ ਇਸ ਗੱਲ ਦੀ ਹੈ ਕਿ ਸੱਤਾ 'ਚ ਬੈਠੇ ਲੋਕ ਪੁਰਸਕਾਰ ਦੇਣ ਦੀ ਬਜਾਏ ਵਿਗਿਆਨ ਦੀ ਪੈਰਵੀ ਸ਼ੁਰੂ ਕਰਨ।

ਮੈਗਜ਼ੀਨ ਨੇ ਗ੍ਰੇਟਾ ਨੂੰ 'ਪਰਸਨ ਆਫ ਦਿ ਈਅਰ' ਚੁਣੇ ਜਾਣ 'ਤੇ ਲਿੱਖਿਆ ਕਿ ਸਾਲ ਭਰ ਦੇ ਅੰਦਰ ਹੀ ਸਕਾਟਹੋਮ ਦੀ 16 ਸਾਲ ਦੀ ਕੁੜੀ ਨੇ ਆਪਣੇ ਦੇਸ਼ ਦੀ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਫਿਰ ਦੁਨੀਆ ਭਰ 'ਚ ਨੌਜਵਾਨਾਂ ਦੇ ਅੰਦੋਲਨ ਦੀ ਅਗਵਾਈ ਕੀਤੀ। ਮੈਗਜ਼ੀਨ ਨੇ ਲਿੱਖਿਆ ਕਿ ਸਿਰਫ ਇੰਨੀ ਘੱਟ ਮਿਆਦ ਦੇ ਅੰਦਰ ਹੀ ਉਸ ਨੂੰ ਸੁਯੰਕਤ ਰਾਸ਼ਟਰ ਚੀਫ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤਾਂ ਉਥੇ ਹੀ ਉਨ੍ਹਾਂ ਦੇ ਸਰੋਤਾਂ 'ਚ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰਪਤੀ ਦੇ ਨਾਲ ਹੀ ਪੋਪ ਵੀ ਸ਼ਾਮਲ ਰਹੇ। ਟਾਈਮ ਨੇ ਲਿੱਖਿਆ ਕਿ ਪੂਰੇ ਯੂਰਪ 'ਚ 'ਫ੍ਰਾਈਡੇਜ਼ ਫਾਰ ਫਿਊਚਰ' ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ ਤਾਂ ਉਥੇ ਸੰਯੁਕਤ ਰਾਸ਼ਟਰ 'ਚ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ ਦੇ ਸਾਹਮਣੇ ਉਨ੍ਹਾਂ ਦਾ ਤੁਹਾਡੀ ਇੰਨੀ ਹਿੰਮਤ ਭਾਸ਼ਣ ਕਾਫੀ ਚਰਚਾ 'ਚ ਰਿਹਾ।

ਮੈਗਜ਼ੀਨ ਨੇ ਗ੍ਰੇਟਾ ਨੂੰ ਇਹ ਸਨਮਾਨ ਦੇਣ ਪਿੱਛੇ ਤਰਕ ਦਿੰਦੇ ਹੋਏ ਆਖਿਆ ਕਿ ਗ੍ਰੇਟਾ ਇਸ ਗ੍ਰਹਿ ਦੇ ਸਭ ਤੋਂ ਵੱਡੇ ਮੁੱਦੇ 'ਤੇ ਸਭ ਤੋਂ ਵੱਡੀ ਆਵਾਜ਼ ਬਣ ਕੇ ਉਭਰੀ ਹੈ। ਗ੍ਰੇਟਾ ਐਕਸ਼ਨ ਦੀ ਮੰਗ ਕਰਦੀ ਹੈ, ਉਨ੍ਹਾਂ ਦਾ ਆਖਣਾ ਹੈ ਕਿ ਕਈ ਯਤਨ ਗਲਤ ਦਿਸ਼ਾ 'ਚ ਚੁੱਕੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਤੰਬਰ 'ਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ 'ਚ ਗ੍ਰੇਟਾ ਨੇ ਸਖਤ ਸ਼ਬਦਾਂ 'ਚ ਆਖਿਆ ਸੀ ਕਿ ਆਪਣੀ ਖੋਖਲੀਆਂ ਗੱਲਾਂ ਨਾਲ ਆਪਣੇ ਮੇਰੇ ਸੁਪਨੇ ਅਤੇ ਮੇਰਾ ਬਚਪਨ ਖੋਹ ਲਿਆ ਹੈ। ਲੋਕ ਮਰ ਰਹੇ ਹਨ, ਪੂਰਾ ਵਾਤਾਵਰਣ ਤਬਾਹ ਹੋ ਰਿਹਾ ਹੈ। ਅਸੀਂ ਵੱਡੇ ਪੱਧਰ 'ਤੇ ਅਲੋਪ ਹੋਣ ਦੀ ਕਗਾਰ 'ਤੇ ਹਾਂ ਅਤੇ ਤੁਸੀਂ ਪੈਸਿਆਂ ਦੇ ਬਾਰੇ 'ਚ ਅਤੇ ਆਰਥਿਕ ਵਿਕਾਸ ਦੀ ਕਾਲਪਨਿਕ ਕਥਾਵਾਂ ਦੇ ਬਾਰੇ 'ਚ ਗੱਲਾਂ ਬਣ ਰਹੇ ਹੋ। ਉਥੇ ਬੁੱਧਵਾਰ ਨੂੰ ਮੈਡ੍ਰਿਡ 'ਚ ਇਕ ਸ਼ਿਖਰ ਸੰਮੇਲਨ 'ਚ ਅਮੀਰ ਦੇਸ਼ਾਂ 'ਤੇ ਗ੍ਰੀਨ ਹਾਊਸ ਦੇ ਨਿਕਾਸ ਨੂੰ ਘੱਟ ਕਰਨ ਤੋਂ ਬਚਣ ਦੇ ਤਰੀਕੇ ਇਜ਼ਾਦ ਕਰਨ ਦਾ ਦੋਸ਼ ਲਗਾਇਆ ਅਤੇ ਜਲਵਾਯੂ ਪਰਿਵਰਤਨ ਖਿਲਾਫ ਉਨ੍ਹਾਂ ਦੀ ਕਾਰਵਾਈ ਨੂੰ ਭਰਮ ਪੈਦਾ ਕਰਨ ਵਾਲਾ ਦੱਸਿਆ।


author

Khushdeep Jassi

Content Editor

Related News