ਕੋਲੰਬੀਆ ''ਚ ਗ੍ਰੇਨੇਡ ਹਮਲੇ ਕਾਰਨ 16 ਲੋਕ ਜ਼ਖਮੀ
Monday, Sep 23, 2019 - 03:25 PM (IST)

ਬੋਗੋਟਾ— ਕੋਲੰਬੀਆ 'ਚ ਉੁੱਤਰੀ ਕੋਲੰਬੀਆਈ ਵਿਭਾਗ 'ਚ ਪੁਲਸ ਨਾਕੇ ਕੋਲ ਹੋਏ ਗ੍ਰੇਨੇਡ ਹਮਲੇ 'ਚ 16 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਪ੍ਰਸ਼ਾਸਨ ਮੁਤਾਬਕ ਇਹ ਹਮਲਾ ਸ਼ਨੀਵਾਰ ਦੇਰ ਰਾਤ ਉਸ ਸਮੇਂ ਹੋਇਆ ਜਦ ਸਥਾਨਕ ਨਿਵਾਸੀ ਜਸ਼ਨ ਮਨਾ ਰਹੇ ਸਨ। ਵਿਭਾਗ ਦੇ ਪੁਲਸ ਕਮਾਂਡਰ ਫਾਬਿਅਨ ਓਸਪਿਨਾ ਨੇ ਕਿਹਾ ਕਿ ਇਸ ਹਮਲੇ 'ਚ 14 ਨਾਗਰਿਕ ਅਤੇ ਦੋ ਪੁਲਸਕਰਮਚਾਰੀ ਜ਼ਖਮੀ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਕਰਕੇ ਫੌਜ ਦੀ ਤਾਇਨਾਤੀ ਵਧਾ ਦਿੱਤੀ ਹੈ। ਇਕ ਹੋਰ ਘਟਨਾ 'ਚ ਨੇੜਲੀ ਨਗਰਪਾਲਿਕਾ ਨਿੰਬੂ 'ਚ ਗਸ਼ਤ 'ਤੇ ਨਿਕਲੀ ਪੁਲਸ ਦੀ ਕਾਰ 'ਚ ਅੱਗ ਲੱਗ ਗਈ ਹਾਲਾਂਕਿ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।