ਵਿਕਾਸਸ਼ੀਲ ਦੇਸ਼ਾਂ ''ਚ ਪੋਸ਼ਕ ਖੁਰਾਕ ਟੀਚਾ ਪ੍ਰਾਪਤੀ ਦੀ ਪ੍ਰਕਿਰਿਆ ''ਚ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ ਵਧੇਗਾ
Tuesday, Sep 17, 2019 - 11:53 PM (IST)

ਵਾਸ਼ਿੰਗਟਨ - ਵਿਕਾਸਸ਼ੀਲ ਦੇਸ਼ਾਂ 'ਚ ਪੋਸ਼ਕ ਖੁਰਾਕ ਟੀਚਾ ਪ੍ਰਾਪਤੀ ਦੀ ਪ੍ਰਕਿਰਿਆ 'ਚ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ ਵਧੇਗਾ ਅਤੇ ਪਾਣੀ ਦੀ ਖਪਤ ਵੀ ਵਧੇਗੀ। ਅਜਿਹੇ 'ਚ ਵਿਗਿਆਨੀਆਂ ਨੇ ਉੱਚ ਆਮਦਨ ਵਰਗ 'ਚ ਆਉਣ ਵਾਲੇ ਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਵਨਸਪਤੀ ਆਧਾਰਿਕ ਖੁਰਾਕ ਨੂੰ ਅਪਣਾਉਣ ਦੀ ਦਿਸ਼ਾ 'ਚ ਤੇਜ਼ੀ ਨਾਲ ਵਧਣ। ਜਾਨ ਹਾਪਕਿੰਗਸ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਕ ਮਾਡਲ ਵਿਕਸਤ ਕੀਤਾ ਹੈ, ਜਿਸ ਦੇ ਰਾਹੀਂ ਪਤਾ ਲਾਇਆ ਹੈ ਕਿ 140 ਦੇਸ਼ਾਂ 'ਚ ਖੁਰਾਕ ਦੇ ਤਰੀਕਿਆਂ 'ਚ ਬਦਲਾਅ ਲਿਆਉਣ 'ਤੇ ਨਿੱਜੀ ਪੱਧਰ ਅਤੇ ਦੇਸ਼ ਦੇ ਪੱਧਰ 'ਤੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਅਤੇ ਤਾਜ਼ੇ ਪਾਣੀ ਦੇ ਇਸਤੇਮਾਲ 'ਤੇ ਕੀ ਅਸਰ ਪਵੇਗਾ। ਇਹ ਖੋਜ ਗਲੋਬਲ ਇਨਵਾਇਰਮੈਂਟਲ ਚੇਂਜ 'ਚ ਪ੍ਰਕਾਸ਼ਿਤ ਹੋਈ ਹੈ।