ਭਾਰਤੀਆਂ ਨੂੰ ਗਰੀਨ ਕਾਰਡ ਹਾਸਲ ਕਰਣ ਲਈ ਕਰਨਾ ਪੈ ਰਿਹੈ ਲੰਬਾ ਇੰਤਜ਼ਾਰ : ਸੀਨੀਅਰ ਸੈਨੇਟਰ

07/23/2020 5:49:35 PM

ਵਾਸ਼ਿੰਗਟਨ (ਭਾਸ਼ਾ) : ਰਿਪਬਲਿਨਕਨ ਪਾਰਟੀ ਦੇ ਇਕ ਸੀਨੀਅਰ ਸੈਨੇਟਰ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਸਥਾਈ ਨਿਵਾਸੀ ਪ੍ਰਮਾਣ ਪੱਤਰ ਜਾਂ ਗਰੀਨ ਕਾਰਡ ਹਾਸਲ ਕਰਣ ਲਈ ਲੰਮਾ ਇੰਤਜਾਰ ਕਰਣਾ ਪੈ ਰਿਹਾ ਹੈ। ਉਨ੍ਹਾਂ ਆਪਣੇ ਸੈਨੇਟਰ ਸਾਥੀਆਂ ਨੂੰ ਇਸ ਸਮੱਸਿਆ ਦਾ ਹੱਲ ਕਰਣ ਲਈ ਇਕ ਵਿਧਾਨਕ ਪ੍ਰਸਤਾਵ ਲਿਆਉਣ ਦੀ ਅਪੀਲ ਵੀ ਕੀਤੀ।

'ਗਰੀਨ ਕਾਰਡ' ਨੂੰ ਅਧਿਕਾਰਿਕ ਤੌਰ 'ਤੇ ਸਥਾਈ ਨਿਵਾਸ ਕਾਰਡ ਕਿਹਾ ਜਾਂਦਾ ਹੈ। ਅਮਰੀਕਾ ਵਿਚ ਪ੍ਰਵਾਸੀਆਂ ਨੂੰ ਇਹ ਦਸਤਾਵੇਜ਼ ਇਕ ਪ੍ਰਮਾਣ ਦੇ ਤੌਰ 'ਤੇ ਦਿੱਤਾ ਜਾਂਦਾ ਹੈ ਕਿ ਉਸ ਨੂੰ ਸਥਾਈ ਤੌਰ 'ਤੇ ਉੱਥੇ ਰਹਿਣ ਦਾ ਵਿਸ਼ੇਸ਼ ਅਧਿਕਾਰ ਹਾਸਲ ਹੈ। ਸੈਨੇਟਰ ਮਾਈਕ ਲੀ ਨੇ ਬੁੱਧਵਾਰ ਨੂੰ ਕਿਹਾ ਕਿ ਮੌਜੂਦਾ ਗਰੀਨ ਕਾਰਡ ਨੀਤੀ ਵਿਚ ਪ੍ਰਵਾਸੀਆਂ ਦੇ ਬੱਚਿਆਂ ਲਈ ਕੁੱਝ ਨਹੀਂ ਹੈ, ਜਿਨ੍ਹਾਂ ਦੇ ਮਾਤਾ-ਪਿਤਾ (ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ) ਦੇ ਗਰੀਨ ਕਾਰਡ ਅਰਜ਼ੀਆਂ ਨੂੰ ਅਸਵੀਕਾਰ ਕਰ ਦਿੱਤਾ ਗਿਆ ਸੀ, ਕਿਉਂਕਿ ਉਨ੍ਹਾਂ ਕੋਲ ਨੌਕਰੀ ਨਹੀਂ ਸੀ। ਲੀ ਨੇ ਸੈਨੇਟਰ ਵਿਚ ਕਿਹਾ, 'ਭਾਰਤ ਤੋਂ ਹੁਣ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਈਬੀ-3 ਗਰੀਨ ਕਾਰਡ ਹਾਸਲ ਕਰਣ ਲਈ 195 ਸਾਲ ਲੱਗਣਗੇ। 2019 ਵਿੱਤੀ ਸਾਲ ਵਿਚ ਸ਼੍ਰੇਣੀ 1 (ਈਬੀ1) ਵਿਚ 9008, ਸ਼੍ਰੇਣੀ 2 (ਈਬੀ2) ਵਿਚ 2908 ਅਤੇ ਸ਼੍ਰੇਣੀ 3 (ਈਬੀ3) ਵਿਚ 5083 ਭਾਰਤੀ ਨਾਗਰਿਕਾਂ ਨੂੰ ਗਰੀਨ ਕਾਰਡ ਦਿੱਤੇ ਗਏ। ਈਬੀ1-3 ਇਕ ਵੱਖ ਸ਼੍ਰੇਣੀ ਦਾ ਰੋਜ਼ਗਾਰ ਆਧਾਰਿਤ ਗਰੀਨ ਕਾਰਡ ਹੈ।

ਸੈਨੇਟਰ ਡੀਕ ਡਰਬਿਨ ਨੇ ਕਿਹਾ, 'ਇਥੇ ਅਸਥਾਈ ਵਰਕ ਵੀਜ਼ਾ 'ਤੇ ਕੰਮ ਕਰ ਰਹੇ ਕਈ ਲੋਕਾਂ ਲਈ ਗਰੀਨ ਕਾਰਡ ਕਾਫ਼ੀ ਮਹੱਤਵਪੂਰਣ ਹੈ। ਬੈਕਲਾਗ (ਲੰਬਿਤ ਮਾਮਲੇ) ਪਰਿਵਾਰਾਂ ਨੂੰ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਗੁਆਉਣ ਦੇ ਖ਼ਤਰੇ ਵਿਚ ਪਾਉਂਦਾ ਹੈ, ਕਿਉਂਕਿ ਕਈ ਸਾਲ ਇੰਤਜਾਰ ਕਰਕੇ ਉਨ੍ਹਾਂ ਨੂੰ ਬੈਕਲਾਗ ਖ਼ਤਮ ਹੋਣ ਦੇ ਬਾਅਦ ਇਹ ਗਰੀਨ ਕਾਰਡ ਮਿਲਦਾ ਹੈ।' ਉਨ੍ਹਾਂ ਕਿਹਾ, 'ਸਾਡਾ ਦੋ-ਪੱਖੀ ਸਮੱਝੌਤਾ ਪ੍ਰਵਾਸੀ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜੋ ਬੈਕਲਾਗ ਵਿਚ ਫਸੇ ਹਨ, ਉਨ੍ਹਾਂ ਲਈ ਮਹੱਤਵਪੂਰਣ ਸੁਧਾਰ ਜੋੜੇਗਾ, ਜੋ ਕਿ ਮੂਲ ਬਿੱਲ ਵਿਚ ਨਹੀਂ ਹੈ। ਉਹ ਅਪ੍ਰਵਾਸੀ ਦਾ ਦਰਜਾ ਗੁਆਏ ਬਿਨਾਂ ਹੁਣ ਨੌਕਰੀ ਬਦਲ ਸਕਣਗੇ ਅਤੇ ਯਾਤਰਾ ਕਰ ਸਕਣਗੇ। ਪ੍ਰਵਾਸੀ ਕਾਮਿਆਂ ਦੇ ਬੱਚਿਆਂ ਨੂੰ ਵੀ ਹਿਫਾਜ਼ਤ ਪ੍ਰਦਾਨ ਕੀਤੀ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਦੇਸ਼ ਨਿਕਾਲਾ ਨਾ ਕੀਤਾ ਜਾਵੇ।'


cherry

Content Editor

Related News