ਗਰੀਨ ਐਂਡ ਗੋਲਡ ਕਲੱਬ ਐਡਮਿੰਟਨ ਨੇ ਜਿੱਤੀ ਹਾਕੀ ਚੈਂਪੀਅਨਸ਼ਿਪ

06/05/2017 4:23:35 PM

ਕੈਲਗਰੀ— ਕੈਲਗਰੀ ਯੂਨੀਵਰਸਿਟੀ ਦੇ ਐਸਟਰੋਟਰਫ ਖੇਡ ਮੈਦਾਨ ਵਿਚ ਐਲਬਰਟਾ ਫੀਲਡ ਹਾਕੀ ਵੱਲੋਂ ਸਟੇਟ ਪੱਧਰ ਦੀ ਅੰਤਰ ਕਲੱਬ ਫੀਲਡ ਹਾਕੀ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿਚ 6 ਕਲੱਬਾਂ ਨੇ ਹਿੱਸਾ ਲਿਆ। ਗਰੀਨ ਐਂਡ ਗੋਲਡ ਫੀਲਡ ਹਾਕੀ ਕਲੱਬ ਨੇ ਸਾਰੀਆਂ ਟੀਮਾਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਗਰੀਨ ਐਂਡ ਗੋਲਡ ਕਲੱਬ ਪੂਲ ਦੇ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਕਰਦਾ ਹੋਇਆ ਸੈਮੀਫਾਈਨਲ ਵਿਚ ਦਾਖਲ ਹੋਇਆ। ਸੈਮੀਫਾਈਨਲ ਵਿਚ ਇਸ ਕਲੱਬ ਨੇ ਕਿੰਗਜ਼ ਇਲੈਵਨ ਕਲੱਬ ਕੈਲਗਰੀ ਨੂੰ 3-0 ਦੇ ਫਰਕ ਨਾਲ ਹਰਾਇਆ। ਇਸ ਮੈਚ ਵਿਚ ਕੇਟ ਨੇ 2 ਅਤੇ ਸਿਮਰਤ ਸਿਵੀਆ ਨੇ ਇਕ ਗੋਲ ਕੀਤਾ। ਫਾਈਨਲ ਮੈਚ ਵਿਚ ਗਰੀਨ ਐਂਡ ਗੋਲਡ ਕਲੱਬ ਨੇ ਪਿਛਲੇ ਸਾਲ ਦੀ ਜੇਤੂ ਐਸਟਰੋਜ਼ ਕਲੱਬ ਕੈਲਗਰੀ ਨੂੰ 2-1 ਦੇ ਫਰਕ ਨਾਲ ਹਰਾਇਆ। ਜੇਤੂ ਟੀਮ ਵੱਲੋਂ ਸਿਮਰਤ ਸਿਵੀਆ ਅਤੇ ਜਸਦੀਪ ਸਿਵੀਆ ਨੇ 1-1 ਗੋਲ ਕੀਤਾ। ਟੂਰਨਾਮੈਂਟ ਵਿਚ ਚੰਗੀ ਕਾਰਗੁਜ਼ਾਰੀ ਲਈ ਸਿਮਰਤ ਸਿਵੀਆ ਨੂੰ ਐੱਮ. ਵੀ. ਪੀ. (ਬਿਹਤਰੀਨ ਖਿਡਾਰਨ) ਐਲਾਨਿਆ ਗਿਆ। ਟੀਮ ਦੇ ਕੋਚ ਦਿਲਬਾਗ ਸਿੰਘ ਡੋਗਰਾ ਨੇ ਟੀਮ ਦੀ ਕਾਰਗੁਜ਼ਾਰੀ 'ਤੇ ਤਸੱਲੀ ਪ੍ਰਗਟ ਕਰਦੇ ਹੋਏ ਖਿਡਾਰੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਗਰੀਨ ਐਂਡ ਗੋਲਡ ਟੀਮ ਹਰਸਿਮਰਨ ਡੋਗਰਾ, ਸਿਮਰਤ ਸਿਵੀਆ, ਜਸਦੀਪ ਸਿਵੀਆ, ਪ੍ਰਿਆ ਮੱਲ੍ਹੀ, ਜਸਲੀਨ ਕੌਰ, ਅਮਰੀਤ ਗਰੇਵਾਲ, ਹਰਲੀਨ ਗਰੇਵਾਲ, ਪ੍ਰਭਲੀਨ ਗਰੇਵਾਲ, ਰਵਜੋਤ ਕੌਰ ਬਾਂਬਰਾ, ਮਰੀਕਾ, ਸਲਿਨ, ਆਸ਼ੀਮਾ ਰਤਨ, ਨਮੇਸ਼ਵੀ ਕੰਵਰ, ਮੌਰਗਨ, ਬਰਿਗਨ ਬੇਲਾ ਅਤੇ ਸਲਿਨ ਸ਼ਾਮਲ ਸਨ।


Kulvinder Mahi

News Editor

Related News