ਯੂਨਾਨ ਨੇ ਛੇੜਛਾੜ ਦੇ ਦੋਸ਼ 'ਚ ਫੜੇ 30 ਪਾਕਿਸਤਾਨੀ, ਰਿਹਾਈ ਲਈ ਦੂਤਘਰ ਨੂੰ ਆਉਣਾ ਪਿਆ ਅੱਗੇ
Thursday, Sep 17, 2020 - 01:49 PM (IST)
ਇਸਲਾਬਾਦ- ਭਾਰਤ ਜਿੱਥੇ ਮਨੁੱਖੀ ਅਧਿਕਾਰ ਪ੍ਰੀਸ਼ਦ ਵਿਚ ਪਾਕਿਸਤਾਨ 'ਤੇ ਜਵਾਬੀ ਹਮਲਾ ਕਰ ਰਿਹਾ ਸੀ, ਉੱਥੇ ਯੂਨਾਨ ਵਿਚ ਰਹਿਣ ਵਾਲੇ ਗੈਰ-ਕਾਨੂੰਨੀ ਪਾਕਿਸਤਾਨੀਆਂ ਨੇ ਇਹ ਜਤਾਇਆ ਕਿ ਉਹ ਦੁਨੀਆ ਵਿਚ ਕਿਸ ਤਰ੍ਹਾਂ ਦਾ ਵਰਤਾਅ ਕਰ ਰਹੇ ਹਨ।
ਯੂਨਾਨ ਵਿਚ ਗੈਰ-ਕਾਨੂੰਨੀ ਰੂਪ ਨਾਲ ਰਹਿਣ ਵਾਲੇ ਤਕਰੀਬਨ 30 ਪਾਕਿਸਤਾਨੀਆਂ ਨੂੰ ਕ੍ਰੇਟ ਆਈਲੈਂਡ 'ਤੇ ਇਸ ਲਈ ਹਿਰਾਸਤ ਵਿਚ ਲਿਆ ਗਿਆ ਕਿਉਂਕਿ ਉਹ ਜਿੱਥੇ ਕੰਮ ਕਰਦੇ ਸਨ, ਉੱਥੇ ਇਨ੍ਹਾਂ ਦੇ ਗਲਤ ਵਿਵਹਾਰ ਤੋਂ ਲੋਕ ਪਰੇਸ਼ਾਨ ਸਨ।
ਏਥੇਨਜ਼ ਵਿਚ ਪਾਕਿਸਤਾਨੀ ਦੂਤਘਰ ਵਲੋਂ ਮਾਮਲਿਆਂ ਵਿਚ ਦਖ਼ਲ ਦੇ ਬਾਅਦ ਇਨ੍ਹਾਂ ਦੀ ਰਿਹਾਈ ਹੋ ਸਕੀ। ਹਾਲ ਵਿਚ ਹੀ ਪਾਕਿਸਤਾਨੀਆਂ ਵਲੋਂ ਕੰਮ ਵਾਲੀ ਥਾਂ 'ਤੇ ਯੂਨਾਨੀ ਕੁੜੀ ਨਾਲ ਛੇੜ-ਛਾੜ ਦੇ ਬਾਅਦ ਯੂਨਾਨੀ ਲੋਕਾਂ ਨੇ ਟਿੰਪਕੀ ਸਥਿਤ ਮਸਜਿਦ 'ਤੇ ਹਮਲਾ ਕੀਤਾ, ਜਿੱਥੇ ਪਾਕਿਸਤਾਨੀ ਸ਼ਰਧਾਲੂ ਜਾਂਦੇ ਹਨ। ਉਨ੍ਹਾਂ ਨੇ ਤਕਰੀਬਨ 30 ਗੈਰ-ਕਾਨੂੰਨੀ ਪਾਕਿਸਤਾਨੀਆਂ ਨੂੰ ਕੈਦੀ ਬਣਾ ਲਿਆ, ਜਿਨ੍ਹਾਂ ਦੀ ਰਿਹਾਈ ਲਈ ਪਾਕਿਸਤਾਨੀ ਦੂਤਘਰ ਨੂੰ ਅੱਗੇ ਆਉਣਾ ਪਿਆ।