ਦਾਦਾ-ਦਾਦੀ, ਪੋਤਾ-ਪੋਤੀ ਨੂੰ ਯਾਤਰਾ ਪਾਬੰਦੀ ਤੋਂ ਹੈ ਛੋਟ ਪ੍ਰਾਪਤ : ਕੋਰਟ

07/21/2017 4:24:45 AM

ਵਾਸ਼ਿੰਗਟਨ - ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਨੂੰ ਤਾਜ਼ਾ ਝੱਟਕਾ ਦਿੰਦੇ ਹੋਏ ਕਿਹਾ ਕਿ ਅਮਰੀਕਾ 'ਚ ਰਹਿਣ ਵਾਲੇ ਲੋਕਾਂ ਦੇ ਦਾਦਾ-ਦਾਦੀ, ਪੋਤਾ-ਪੋਤੀ ਅਤੇ ਹੋਰ ਕਰੀਬੀ ਰਿਸ਼ਤੇਦਾਰਾਂ 'ਤੇ ਫਿਲਹਾਲ ਵਿਵਾਦ ਯਾਤਰਾ ਪਾਬੰਦੀ ਨਹੀਂ ਲਗਾਈ ਜਾ ਸਕਦੀ। ਅਦਾਲਤ ਨੇ ਹਵਾਈ ਸੰਘੀ ਜੱਜ ਦੇ ਪਿਛਲੇ ਹਫਤੇ ਦਿੱਤੇ ਹੁਕਮ ਨੂੰ ਪ੍ਰਵਾਨ ਕੀਤਾ। 
ਇਸ ਅਦਾਲਤ ਨੇ ਪਿਛਲੇ ਹਫਤੇ ਇਕ ਹੁਕਮ 'ਚ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਨੇ ਖੁਲ੍ਹ ਕੇ ਇਹ ਨਹੀਂ ਦੱਸਿਆ ਕਿ 'ਕਰੀਬੀ ਪਰਿਵਾਰਕ ਸੰਬੰਧਾਂ' ਵਿਚ ਕੌਣ-ਕੌਣ ਆਉਂਦੇ ਹਨ, ਜਿਸ ਤੋਂ ਪਤਾ ਲਗਾ ਸਕੇ ਕਿ 6 ਮੁਸਲਿਮ ਬਹੁ-ਗਿਣਤੀ ਦੇਸ਼ਾਂ-ਈਰਾਨ, ਸੀਰੀਆ, ਸੁਡਾਨ, ਸੋਮਾਲੀਆ, ਲੀਬੀਆ ਅਤੇ ਯਮਨ ਤੋਂ ਆਉਣ ਵਾਲੇ ਯਾਤਰੀਆਂ 'ਤੇ ਲੱਗੀ ਪਾਬੰਦੀ ਤੋਂ ਛੋਟ ਕਿਵੇਂ ਹਾਸਲ ਹੈ।
 


Related News