ਸ਼ਰਮਨਾਕ! ਦਾਦੀ ਨੇ 4 ਸਾਲ ਦੀ ਪੋਤੀ ਨੂੰ ਪਿਲਾ ਦਿੱਤੀ ਅੱਧਾ ਬੋਤਲ ਸ਼ਰਾਬ, ਹੋਈ ਮੌਤ

Tuesday, Apr 26, 2022 - 06:09 PM (IST)

ਸ਼ਰਮਨਾਕ! ਦਾਦੀ ਨੇ 4 ਸਾਲ ਦੀ ਪੋਤੀ ਨੂੰ ਪਿਲਾ ਦਿੱਤੀ ਅੱਧਾ ਬੋਤਲ ਸ਼ਰਾਬ, ਹੋਈ ਮੌਤ

ਵਾਸ਼ਿੰਗਟਨ (ਬਿਊਰੋ): ਚਾਰ ਸਾਲ ਦੀ ਬੱਚੀ ਦੀ ਮੌਤ ਦੇ ਮਾਮਲੇ ਵਿਚ ਉਸ ਦੀ ਦਾਦੀ ਅਤੇ ਮਾਂ 'ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਦਾਦੀ 'ਤੇ ਦੋਸ਼ ਹੈ ਕਿ ਉਸ ਨੇ ਸਜ਼ਾ ਦੇ ਤੌਰ 'ਤੇ ਬੱਚੀ ਨੂੰ ਜ਼ਬਰਦਸਤੀ ਅੱਧਾ ਬੋਤਲ ਸ਼ਰਾਬ ਪਿਲਾ ਦਿੱਤੀ, ਜਿਸ ਨਾਲ ਬੱਚੀ ਦੀ ਹਾਲਤ ਵਿਗੜ ਗਈ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਉੱਥੇ ਬੱਚੀ ਦੀ ਮਾਂ ਨੇ ਇਹ ਸਭ ਕੁਝ ਚੁਪਚਾਪ ਦੇਖਦੀ ਰਹੀ। 

'ਡੇਲੀ ਮੇਲ' ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਲੂਸੀਆਨਾ ਵਿਚ ਰਹਿਣ ਵਾਲੀ 53 ਸਾਲ ਦੀ ਦੋਸ਼ੀ ਦਾਦੀ ਦਾ ਨਾਮ ਰੌਕਸੈਨ ਹੈ। ਰੌਕਸੈਨ 'ਤੇ ਦੋਸ਼ ਹੈ ਕਿ ਉਸ ਨੇ ਚਾਰ ਸਾਲ ਦੀ ਬੱਚੀ ਨੂੰ ਜ਼ਬਰਦਸਤੀ ਆਪਣੀ ਅੱਧਾ ਬੋਤਲ ਵ੍ਹਿਸਕੀ ਪਿਲਾ ਦਿੱਤੀ, ਜਿਸ ਮਗਰੋਂ ਬੱਚੀ ਦੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਰੌਕਸੈਨ ਦੀ ਇਸ ਹਰਕਤ ਨੂੰ ਬੱਚੀ ਦੀ ਮਾਂ ਕਾਦਜਾਹ (28) ਚੁਪਚਾਪ ਖੜ੍ਹੇ ਹੋ ਕੇ ਦੇਖ ਰਹੀ ਸੀ। ਅਜਿਹੇ ਵਿਚ ਰੌਕਸੈਨ ਨਾਲ ਕਾਦਜਾਹ (Kadjah) 'ਤੇ ਵੀ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।ਵੀਰਵਾਰ ਨੂੰ ਵਾਪਰੀ ਇਸ ਘਟਨਾ ਦੀ ਜਾਂਚ ਵਿਚ ਪਤਾ ਚੱਲਿਆ ਕਿ ਬੱਚੀ ਦੇ ਖੂਨ ਵਿਚ ਸ਼ਰਾਬ ਦਾ ਪੱਧਰ .068 ਸੀ ਜੋ 21 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ .08 ਦੀ ਕਾਨੂੰਨੀ ਸੀਮਾ ਤੋਂ ਅੱਠ ਗੁਣਾ ਵੱਧ ਸੀ।

ਪੜ੍ਹੋ ਇਹ ਅਹਿਮ ਖ਼ਬਰ- ਮੈਕਸੀਕੋ ’ਚ ਹੁਣ ਤੱਕ ਮਾਰ ਦਿੱਤੀਆਂ ਗਈਆਂ ਜਾਂ ਲਾਪਤਾ ਹੋਈਆਂ ਹਨ 24,000 ਔਰਤਾਂ

ਪੁਲਸ ਨੂੰ ਬੱਚੀ ਬੇਹੋਸ਼ੀ ਦੀ ਹਾਲਤ ਵਿਚ ਮਿਲੀ
ਸੂਚਨਾ ਮਿਲਦੇ ਹੀ ਜਦੋਂ ਪੁਲਸ ਰੌਕਸੈਨ ਦੇ ਘਰ ਪਹੁੰਚੀ ਤਾਂ ਉਹਨਾਂ ਨੇ ਬੱਚੀ ਨੂੰ ਬੇਹੋਸ਼ ਪਾਇਆ। ਪੁੱਛਣ 'ਤੇ ਬੱਚੀ ਦੇ ਭੈਣ-ਭਰਾਵਾਂ ਨੇ ਦੱਸਿਆ ਕਿ ਦਾਦੀ ਨਾਰਾਜ਼ ਸੀ ਕਿਉਂਕਿ ਬੱਚੀ ਨੇ ਉਹਨਾਂ ਦੀ ਵ੍ਹਿਸਕੀ ਦਾ ਇਕ ਘੁੱਟ ਲਿਆ ਸੀ। ਸਜ਼ਾ ਦੇਣ ਲਈ ਦਾਦੀ ਨੇ ਉਸ ਨੂੰ ਫਰਸ਼ 'ਤੇ ਗੋਡੇ ਟੇਕਣ ਅਤੇ ਬੋਤਲ ਵਿਚ ਬਚੀ ਅੱਧਾ ਬੋਤਲ ਵ੍ਹਿਸਕੀ ਖ਼ਤਮ ਕਰਨ ਲਈ ਮਜਬੂਰ ਕੀਤਾ। ਬੱਚੀ ਦੁਆਰਾ ਵ੍ਹਿਸਕੀ ਪੀਣ ਦੇ ਬਾਅਦ ਉਸ ਦੇ ਖੂਨ ਵਿਚ ਸ਼ਰਾਬ ਦੀ ਮਾਤਰਾ ਵੱਧ ਗਈ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਰੌਕਸੈਨ ਨੇ ਘਟਨਾਸਥਲ 'ਤੇ ਜਾਂਚ ਕਰਤਾਵਾਂ ਨੇ ਦੱਸਿਆ ਕਿ ਉਸ ਨੇ ਗੜਬੜ ਕਰ ਦਿੱਤੀ ਅਤੇ ਬੱਚੀ ਦੀ ਮੌਤ ਲਈ ਉਹ ਪੂਰੀ ਜ਼ਿੰਮੇਵਾਰੀ ਲੈਂਦੀ ਹੈ। ਉਸਨੇ ਕਿਹਾ ਕਿ ਮੈਂ ਸਾਰਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News