ਪੂੰਜੀਪਤੀਆਂ ਨੂੰ ਛੋਟ, ਗਰੀਬਾਂ ਨੂੰ ਲੁੱਟਣ ਵਾਲੇ ਟੈਕਸ ਵਿਰੁੱਧ ਹੈ ਸਾਡੀ ਲੜਾਈ: ਰਾਹੁਲ

Saturday, Dec 07, 2024 - 07:13 PM (IST)

ਨਵੀਂ ਦਿੱਲੀ (ਏਜੰਸੀ)- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਅਮੀਰਾਂ ਨੂੰ ਰਾਹਤ ਦੇ ਰਹੀ ਹੈ ਅਤੇ ਗਰੀਬਾਂ ਨੂੰ ਲੁੱਟ ਕੇ ਪੂੰਜੀਪਤੀਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ। ਰਾਹੁਲ ਨੇ ਕਿਹਾ ਕਿ ਸਰਕਾਰ ਗਰੀਬਾਂ ਨੂੰ ਲੁੱਟ ਰਹੀ ਹੈ ਅਤੇ ਪੂੰਜੀਪਤੀਆਂ ਨੂੰ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਟੈਕਸਾਂ ਤੋਂ ਰਾਹਤ ਦੇ ਰਹੀ ਹੈ। ਰਾਹੁਲ ਨੇ ਕਿਹਾ ਕਿ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਅਤੇ ਹੋਰ ਕਈ ਤਰ੍ਹਾਂ ਦੇ ਟੈਕਸ ਲਗਾ ਕੇ ਆਮ ਲੋਕਾਂ ਨੂੰ ਮਹਿੰਗਾਈ ਦੀ ਅੱਗ ’ਚ ਝੌਂਕ ਕੇ ਉਨ੍ਹਾਂ ਦਾ ਜਿਊਣਾ ਮੁਹਾਲ ਕੀਤਾ ਜਾ ਰਿਹਾ ਹੈ। ਪੂੰਜੀਪਤੀਆਂ ਨੂੰ ਛੋਟ ਅਤੇ ਆਮ ਲੋਕਾਂ ਦੀ ਲੁੱਟ ਕਰਨ ਦੀ ਇਕ ਹੋਰ ਮਿਸਾਲ ਦੇਖੋ। ਇਕ ਪਾਸੇ ਕਾਰਪੋਰੇਟ ਟੈਕਸ ਦੇ ਮੁਕਾਬਲੇ ਆਮਦਨ ਟੈਕਸ ਲਗਾਤਾਰ ਵਧ ਰਿਹਾ ਹੈ। ਦੂਜੇ ਪਾਸੇ ਮੋਦੀ ਸਰਕਾਰ ‘ਗੱਬਰ ਸਿੰਘ ਟੈਕਸ’ ਰਾਹੀਂ ਹੋਰ ਵਸੂਲੀ ਕਰਨ ਦੀ ਤਿਆਰੀ ਕਰ ਰਹੀ ਹੈ। ਸੁਣਨ ਵਿਚ ਆ ਰਿਹਾ ਹੈ ਕਿ ਜੀ. ਐੱਸ. ਟੀ. ਤੋਂ ਲਗਾਤਾਰ ਵੱਧ ਰਹੀ ਵਸੂਲੀ ਦੇ ਵਿਚਕਾਰ ਸਰਕਾਰ ਇਕ ਨਵਾਂ ਟੈਕਸ ਸਲੈਬ ਪੇਸ਼ ਕਰਨ ਜਾ ਰਹੀ ਹੈ - ਤੁਹਾਡੀਆਂ ਲੋੜੀਂਦੀਆਂ ਚੀਜ਼ਾਂ ’ਤੇ ਜੀ. ਐੱਸ. ਟੀ. ਵਧਾਉਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ: ਦੋਸਤ ਹੋਵੇ ਤਾਂ ਅਜਿਹਾ; ਟਰੰਪ ਨੂੰ ਰਾਸ਼ਟਰਪਤੀ ਚੋਣ ਜਿਤਾਉਣ ਲਈ ਐਲੋਨ ਮਸਕ ਨੇ ਖਰਚ ਕੀਤੇ 2200 ਕਰੋੜ ਰੁਪਏ

ਕਾਂਗਰਸੀ ਆਗੂ ਨੇ ਕਿਹਾ ਕਿ ਜ਼ਰਾ ਸੋਚੋ- ਅਜੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਲੋਕ ਕਦੋਂ ਤੋਂ ਪਾਈ-ਪਾਈ ਜੋੜ ਕੇ ਪੈਸੇ ਇਕੱਠੇ ਕਰ ਰਹੇ ਹੋਣਗੇ ਅਤੇ ਸਰਕਾਰ ਇਸ ਦਰਮਿਆਨ 1500 ਰੁਪਏ ਤੋਂ ਉੱਪਰ ਦੇ ਕੱਪੜਿਆਂ ’ਤੇ ਜੀ. ਐੱਸ. ਟੀ. 12 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰਨ ਜਾ ਰਹੀ ਹੈ। ਇਹ ਬੇਇਨਸਾਫੀ ਹੈ - ਅਰਬਪਤੀਆਂ ਨੂੰ ਟੈਕਸ ਵਿਚ ਛੋਟ ਦੇਣ ਅਤੇ ਉਨ੍ਹਾਂ ਦੇ ਵੱਡੇ ਤੋਂ ਵੱਡੇ ਕਰਜ਼ੇ ਮੁਆਫ ਕਰਨ ਲਈ ਗਰੀਬ ਅਤੇ ਮਧਿਅਮ ਵਰਗੀ ਪਰਿਵਾਰਾਂ ਦੀ ਮਿਹਨਤ ਦੀ ਕਮਾਈ ਨੂੰ ਟੈਕਸ ਰਾਹੀਂ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਇਸ ਬੇਇਨਸਾਫ਼ੀ ਖ਼ਿਲਾਫ ਹੈ। ਆਮ ਲੋਕਾਂ ’ਤੇ ਪੈ ਰਹੀ ਟੈਕਸਾਂ ਦੀ ਮਾਰ ਵਿਰੁੱਧ ਅਸੀਂ ਜ਼ੋਰਦਾਰ ਆਵਾਜ਼ ਉਠਾਵਾਂਗੇ ਅਤੇ ਇਸ ਲੁੱਟ ਨੂੰ ਰੋਕਣ ਲਈ ਸਰਕਾਰ ’ਤੇ ਦਬਾਅ ਪਾਵਾਂਗੇ।

ਇਹ ਵੀ ਪੜ੍ਹੋ: ਇਹ ਹੈ ਦੁਨੀਆ ਦੀ ਆਖਰੀ ਸੜਕ, ਇੱਥੇ ਇਕੱਲੇ ਜਾਣ ਦੀ ਹੈ ਮਨਾਹੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News