ਮਹਾਰਾਸ਼ਟਰ ਦੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਲਈ ਚੰਗੀ ਖਬਰ
Monday, Nov 25, 2024 - 11:47 PM (IST)
ਨਵੀਂ ਦਿੱਲੀ- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਲਈ ਚੰਗੀ ਖਬਰ ਆਈ ਹੈ। ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ’ਤੇ ਐੱਨ. ਐੱਸ. ਯੂ. ਆਈ. ਕਾਬਜ਼ ਹੋ ਗਈ ਹੈ। ਡੂਸੂ ਦੇ ਪ੍ਰਧਾਨ ਦੇ ਅਹੁਦੇ ’ਤੇ ਕਾਂਗਰਸ ਦੀ ਵਿਦਿਆਰਥੀ ਇਕਾਈ ਐੱਨ. ਐੱਸ. ਯੂ. ਆਈ. ਨੇ ਜਿੱਤ ਦਰਜ ਕਰ ਲਈ ਹੈ। ਉੱਥੇ ਹੀ, ਸੰਯੁਕਤ ਸਕੱਤਰ ਦੇ ਅਹੁਦੇ ’ਤੇ ਵੀ ਕਬਜ਼ਾ ਕਰ ਲਿਆ ਹੈ।
ਐੱਨ. ਐੱਸ. ਯੂ. ਆਈ. ਦੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਰੌਣਕ ਖੱਤਰੀ ਨੂੰ 20,207 ਅਤੇ ਏ. ਬੀ. ਵੀ. ਪੀ. ਦੇ ਰਿਸ਼ਭ ਚੌਧਰੀ ਨੂੰ 18,868 ਵੋਟਾਂ ਮਿਲੀਆਂ। ਰੌਣਕ ਨੇ ਰਿਸ਼ਭ ਨੂੰ 1339 ਵੋਟਾਂ ਨਾਲ ਹਰਾਇਆ। 2017 ’ਚ ਆਖਰੀ ਵਾਰ ਪ੍ਰਧਾਨਗੀ ਅਹੁਦੇ ’ਤੇ ਐੱਨ. ਐੱਸ. ਯੂ. ਆਈ. ਕਾਬਜ਼ ਹਈ ਸੀ।
ਭਾਜਪਾ ਦੀ ਇਕਾਈ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਨੇ ਉਪ-ਪ੍ਰਧਾਨ ਅਤੇ ਸਕੱਤਰ ਦਾ ਅਹੁਦਾ ਜਿੱਤਿਆ ਹੈ।