ਸਹੀ ਕੰਮ ਨਾ ਕਰਨ ਵਾਲੇ ਠੇਕੇਦਾਰ ਨੂੰ ਬੁਲਡੋਜ਼ਰ ਦੇ ਹੇਠਾਂ ਸੁਟਵਾ ਦੇਵਾਂਗੇ : ਗਡਕਰੀ

Friday, Dec 06, 2024 - 11:23 AM (IST)

ਸਹੀ ਕੰਮ ਨਾ ਕਰਨ ਵਾਲੇ ਠੇਕੇਦਾਰ ਨੂੰ ਬੁਲਡੋਜ਼ਰ ਦੇ ਹੇਠਾਂ ਸੁਟਵਾ ਦੇਵਾਂਗੇ : ਗਡਕਰੀ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸੜਕ ਨਿਰਮਾਣ ’ਚ ਖਾਮੀਆਂ ਨਾਲ ਜੁੜੇ ਸਵਾਲਾਂ ’ਤੇ ਵੀਰਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ‘ਸਹੀ ਕੰਮ ਨਾ ਕਰਨ ਵਾਲੇ ਠੇਕੇਦਾਰ ਨੂੰ ਬੁਲਡੋਜ਼ਰ ਦੇ ਹੇਠਾਂ ਸੁਟਵਾ ਦਿੱਤਾ ਜਾਵੇਗਾ।’ ਉਨ੍ਹਾਂ ਸਦਨ ’ਚ ਪ੍ਰਸ਼ਨਕਾਲ ਦੌਰਾਨ ਰਾਜਸਥਾਨ ਦੇ ਨਾਗੌਰ ਤੋਂ ਸੰਸਦ ਮੈਂਬਰ ਹਨੂਮਾਨ ਬੇਨੀਵਾਲ ਦੇ ਪੂਰਕ ਸਵਾਲ ਦੇ ਜਵਾਬ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਾਡੇ ਵਿਭਾਗ ਨੇ 50 ਲੱਖ ਕਰੋੜ ਰੁਪਏ ਦੇ ਕੰਮ ਕੀਤੇ। ਅਸੀਂ ਪਾਰਦਰਸ਼ੀ ਹਾਂ, ਸਮਾਂਬੱਧ ਹਾਂ, ਨਤੀਜਾ ਦੇਣ ਵਾਲੇ ਹਾਂ।

ਇਹ ਵੀ ਪੜ੍ਹੋ : ਗੰਗਾ ਜਲ ਲੈ ਕੇ ਘਰ ਆਇਆ ਵਿਅਕਤੀ, ਮਾਈਕ੍ਰੋਸਕੋਪ ਨਾਲ ਦੇਖਣ 'ਤੇ ਉੱਡੇ ਹੋਸ਼

ਗਡਕਰੀ ਨੇ ਕਿਹਾ ਕਿ ਮੈਂ ਇਕ ਰੈਲੀ ’ਚ ਕਹਿ ਚੁੱਕਾ ਹਾਂ ਕਿ ਜੇ ਠੇਕੇਦਾਰ ਸਹੀ ਢੰਗ ਨਾਲ ਕੰਮ ਨਹੀਂ ਕਰੇਗਾ ਤਾਂ ਉਸ ਨੂੰ ਬੁਲਡੋਜ਼ਰ ਦੇ ਹੇਠਾਂ ਸੁਟਵਾ ਦੇਵਾਂਗੇ, ਯਾਦ ਰੱਖਣਾ। ਇਨ੍ਹਾਂ ਨੂੰ ਠੋਕ-ਠੋਕ ਕੇ ਠੀਕ ਕਰ ਦੇਵਾਂਗਾ, ਅਸੀਂ ਬਿਲਕੁਲ ਸਮਝੌਤਾ ਨਹੀਂ ਕਰਾਂਗੇ। ਉਨ੍ਹਾਂ ਸਦਨ ਨੂੰ ਦੱਸਿਆ ਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਨਿਰਮਾਣ ’ਚ ਪਾਈਆਂ ਗਈਆਂ ਖਾਮੀਆਂ ਲਈ 4 ਠੇਕੇਦਾਰਾਂ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News