ਸੰਭਲ ਮਾਮਲੇ ''ਚ ਸੁਪਰੀਮ ਕੋਰਟ ਨੂੰ ਤੁਰੰਤ ਦੇਣਾ ਚਾਹੀਦਾ ਦਖ਼ਲ : ਰਾਹੁਲ ਗਾਂਧੀ
Monday, Nov 25, 2024 - 11:57 AM (IST)
ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਸੰਭਲ 'ਚ ਹਿੰਸਾ ਲਈ ਸੋਮਵਾਰ ਨੂੰ ਰਾਜ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਇਸ ਮਾਮਲੇ 'ਚ ਸੁਪਰੀਮ ਕੋਰਟ ਨੂੰ ਤੁਰੰਤ ਦਖ਼ਲ ਦੇਣਾ ਚਾਹੀਦਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਵਲੋਂ ਸਾਰੇ ਪੱਖਾਂ ਨੂੰ ਸੁਣੇ ਬਿਨਾਂ ਅਤੇ ਸੰਵੇਦਨਹੀਣਤਾ ਨਾਲ ਕਾਰਵਾਈ ਕੀਤੀ ਗਈ। ਪੁਲਸ ਅਧਿਕਾਰੀਆਂ ਅਨੁਸਾਰ, ਸੰਭਲ 'ਚ ਮੁਗਲਕਾਲੀਨ ਮਸਜਿਦ ਦਾ ਅਦਾਲਤ ਦੇ ਆਦੇਸ਼ 'ਤੇ ਹੋ ਰਹੇ ਸਰਵੇਖਣ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਐਤਵਾਰ ਨੂੰ ਹੋਈ ਝੜਪ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 20 ਸੁਰੱਖਿਆ ਕਰਮੀਆਂ ਸਣੇ ਕਈ ਹੋਰ ਜ਼ਖ਼ਮੀ ਹੋ ਗਏ।
ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ,''ਸੰਭਲ 'ਚ ਹਾਲੀਆ ਵਿਵਾਦ 'ਤੇ ਰਾਜ ਸਰਕਾਰ ਦਾ ਪੱਖਪਾਤ ਅਤੇ ਜਲਦਬਾਜ਼ੀ ਭਰਿਆ ਰਵੱਈਆ ਬੇਹੱਦ ਮੰਦਭਾਗੀ ਹੈ। ਹਿੰਸਾ ਅਤੇ ਗੋਲੀਬਾਰੀ 'ਚ ਜਿਨ੍ਹਾਂ ਨੇ ਆਪਣਿਆਂ ਨੂੰ ਗੁਆਇਆ ਹੈ, ਉਨ੍ਹਾਂ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ।'' ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵਲੋਂ ਸਾਰੇ ਪੱਖਾਂ ਨੂੰ ਸੁਣੇ ਬਿਨਾਂ ਅਤੇ ਸੰਵੇਦਨਹੀਣਤਾ ਨਾਲ ਕੀਤੀ ਗਈ ਕਾਰਵਾਈ ਨੇ ਮਾਹੌਲ ਹੋਰ ਵਿਗਾੜ ਦਿੱਤਾ। ਉਨ੍ਹਾਂ ਕਿਹਾ,''ਇਹ ਕਾਰਵਾਈ ਕਈ ਲੋਕਾਂ ਦੀ ਮੌਤ ਦਾ ਕਾਰਨ ਬਣੀ, ਜਿਸ ਲਈ ਸਿੱਧੇ 'ਤੇ ਜ਼ਿੰਮੇਵਾਰ ਭਾਜਪਾ ਸਰਕਾਰ ਹੈ। ਕਾਂਗਰਸ ਆਗੂ ਨੇ ਕਿਹਾ,''ਭਾਜਪਾ ਦਾ ਸੱਤਾ ਦਾ ਉਪਯੋਗ ਹਿੰਦੂ-ਮੁਸਲਮਾਨ ਸਮਾਜਾਂ ਵਿਚਾਲੇ ਤਰੇੜ ਅਤੇ ਭੇਦਭਾਵ ਪੈਦਾ ਕਰਨ ਲਈ ਕਰਨਾ ਨਾ ਪ੍ਰਦੇਸ਼ 'ਚ ਹਿੱਤ 'ਚ ਹੈ, ਨਾ ਦੇਸ਼ ਦੇ। ਮੈਂ ਸੁਪਰੀਮ ਕੋਰਟ ਨੂੰ ਇਸ ਮਾਮਲੇ 'ਚ ਜਲਦ ਤੋਂ ਜਲਦ ਦਖ਼ਲ ਦੇ ਕੇ ਨਿਆਂ ਕਰਨ ਦੀ ਅਪੀਲ ਕਰਦਾ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8