ਕੁੜੀਆਂ ਦੇ ਸਕੂਲ ''ਚ ਹੋ ਗਿਆ ਵੱਡਾ ਧਮਾਕਾ, ਲਹਿੰਦੇ ਪੰਜਾਬ ''ਚ ਅੱਤਵਾਦੀਆਂ ਨੇ ਬਣਾਇਆ ਨਿਸ਼ਾਨਾ
Saturday, Jan 10, 2026 - 03:13 PM (IST)
ਲਾਹੌਰ - ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਨਾਲ ਹੋਏ ਧਮਾਕੇ ਵਿਚ ਸਰਕਾਰੀ ਕੁੜੀਆਂ ਦੀ ਇਮਾਰਤ ਢਹਿ-ਢੇਰੀ ਹੋ ਗਈ ਹੈ। ਇਹ ਘਟਨਾ ਲਾਹੌਰ ਤੋਂ ਲਗਭਗ 450 ਕਿਲੋਮੀਟਰ ਦੂਰ ਕੋਹ-ਏ-ਸੁਲੇਮਾਨ ਤਹਿਸੀਲ ਦੇ ਬਸਤੀ ਜੂਟਰ ਇਲਾਕੇ ਵਿੱਚ ਵਾਪਰੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਧਮਾਕੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਿਉਂਕਿ ਪੂਰੇ ਪੰਜਾਬ ਵਿੱਚ ਸਰਦੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਸਕੂਲ 11 ਜਨਵਰੀ ਤੱਕ ਬੰਦ ਹਨ।
ਇਹ ਵੀ ਪੜ੍ਹੋ: 'ਮਾਦੁਰੋ ਵਾਂਗ ਟਰੰਪ ਨੂੰ ਚੁੱਕ ਲਓ...'; ਇਰਾਨੀ ਨੇਤਾ ਦੀ ਟਰੰਪ ਨੂੰ ਸਿੱਧੀ ਧਮਕੀ
ਅੱਤਵਾਦੀ ਸੰਗਠਨ TTP ਦਾ ਹੱਥ
ਪੁਲਿਸ ਅਧਕਾਰੀ ਸਾਦਿਕ ਬਲੋਚ ਨੇ ਦੱਸਿਆ ਕਿ ਇਸ ਹਮਲੇ ਪਿੱਛੇ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਾਲਿਬਾਨ ਪਾਕਿਸਤਾਨ (TTP) ਦਾ ਹੱਥ ਹੈ। ਜ਼ਿਕਰਯੋਗ ਹੈ ਕਿ ਇਹ ਸੰਗਠਨ ਅਕਸਰ ਖੈਬਰ ਪਖਤੂਨਖਵਾ ਸੂਬੇ ਵਿੱਚ ਕੁੜੀਆਂ ਦੇ ਸਕੂਲਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਪਰ ਪੰਜਾਬ ਵਿੱਚ ਅਜਿਹੇ ਹਮਲੇ ਘੱਟ ਹੀ ਹੁੰਦੇ ਹਨ। ਜਿਸ ਜਗ੍ਹਾ 'ਤੇ ਹਮਲਾ ਹੋਇਆ, ਉਹ ਪੰਜਾਬ, ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਦੀ ਸਰਹੱਦ ਦੇ ਨੇੜੇ ਹੋਣ ਕਾਰਨ ਸਭ ਤੋਂ ਸੰਵੇਦਨਸ਼ੀਲ ਸੁਰੱਖਿਆ ਖੇਤਰਾਂ ਵਿੱਚੋਂ ਇੱਕ ਹੈ।
ਮੰਤਰੀ ਨੇ ਦਿੱਤਾ ਮੁੜ ਵਸੇਬੇ ਦਾ ਭਰੋਸਾ
ਪੰਜਾਬ ਦੇ ਸਿੱਖਿਆ ਮੰਤਰੀ ਰਾਣਾ ਸਿਕੰਦਰ ਹਯਾਤ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਇਸ ਸਕੂਲ ਦੀ ਇਮਾਰਤ ਦੀ ਜਲਦੀ ਮੁਰੰਮਤ ਕਰਵਾਏਗੀ। ਉਨ੍ਹਾਂ ਭਰੋਸਾ ਦਿੱਤਾ ਕਿ ਇੱਕ ਮਹੀਨੇ ਦੇ ਅੰਦਰ-ਅੰਦਰ ਸਕੂਲ ਵਿੱਚ ਕਲਾਸਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ: ‘ਪਹਿਲਾਂ ਗੋਲੀ ਮਾਰਾਂਗੇ, ਫਿਰ ਗੱਲ’— ਡੈਨਮਾਰਕ ਦੀ US ਨੂੰ ਸਿੱਧੀ ਧਮਕੀ
