ਇਸ ਦੇਸ਼ ''ਚ ਵਸਣ ਲਈ 71 ਲੱਖ ਰੁਪਏ ਦੇਵੇਗੀ ਸਰਕਾਰ, ਜਾਣੋ ਕੀ ਹੈ ਪੂਰੀ ਯੋਜਨਾ

Sunday, Jun 18, 2023 - 02:52 AM (IST)

ਇਸ ਦੇਸ਼ ''ਚ ਵਸਣ ਲਈ 71 ਲੱਖ ਰੁਪਏ ਦੇਵੇਗੀ ਸਰਕਾਰ, ਜਾਣੋ ਕੀ ਹੈ ਪੂਰੀ ਯੋਜਨਾ

ਇੰਟਰੈਸ਼ਨਲ ਡੈਸਕ: ਅੱਜ ਜਿੱਥੇ ਹਰ ਪਾਸੇ ਵਿਦੇਸ਼ ਭੱਜਣ ਦੀ ਦੌੜ ਲੱਗੀ ਹੋਈ ਹੈ ਤੇ ਲੋਕ ਇਸ ਲਈ ਲੱਖਾਂ ਰੁਪਏ ਖਰਚਣ ਲਈ ਤਿਆਰ ਹਨ, ਉੱਥੇ ਹੀ ਇਕ ਦੇਸ਼ ਅਜਿਹਾ ਵੀ ਹੈ, ਜੋ ਇੱਥੇ ਵਸਣ ਆਉਣ ਵਾਲੇ ਲੋਕਾਂ ਨੂੰ ਲੱਖਾਂ ਰੁਪਏ ਦੇਣ ਨੂੰ ਤਿਆਰ ਹੈ। ਹਾਲ ਹੀ ਵਿਚ, ਆਇਰਲੈਂਡ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਬਾਹਰੋਂ ਆਏ ਲੋਕਾਂ ਨੂੰ ਆਪਣੇ ਟਾਪੂਆਂ 'ਤੇ ਵਸਾਉਣ ਲਈ 71 ਲੱਖ ਰੁਪਏ ਦੇਵੇਗੀ। 

ਇਹ ਖ਼ਬਰ ਵੀ ਪੜ੍ਹੋ - ਮੋਬਾਈਲ ਫ਼ੋਨ ਨੇ ਲਈ ਨੌਜਵਾਨ ਦੀ ਜਾਨ, ਵਾਪਰ ਗਿਆ ਅਜਿਹਾ ਭਾਣਾ ਕਿ ਹਰ ਕੋਈ ਹੋਇਆ ਹੈਰਾਨ

ਦਰਅਸਲ, ਆਇਰਲੈਂਡ ਸਰਕਾਰ ਆਪਣੇ ਟਾਪੂਆਂ 'ਤੇ ਅਬਾਦੀ ਨੂੰ ਵਧਾਉਣਾ ਚਾਹੁੰਦੀ ਹੈ। ਇਸ ਦੇ ਮੱਦੇਨਜ਼ਰ ਉਸ ਨੇ ਇਹ ਸਕੀਮ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਇੱਥੇ ਵਸਣ ਆਉਣ ਵਾਲੇ ਲੋਕਾਂ ਨੂੰ 80 ਹਜ਼ਾਰ ਯੂਰੋ ਦਿੱਤੇ ਜਾਣਗੇ। ਭਾਰਤੀ ਕਰੰਸੀ ਮੁਤਾਬਕ ਇਸ ਦੀ ਕੀਮਤ ਤਕਰੀਬਨ 71 ਲੱਖ ਰੁਪਏ ਬਣਦੀ ਹੈ। ਹਾਲਾਂਕਿ ਇਸ ਲਈ ਕੁੱਝ ਸ਼ਰਤਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ।

Our Living Iceland ਨੀਤੀ ਤਹਿਤ ਮਿਲਣਗੇ ਪੈਸੇ

ਉਕਤ ਸਕੀਮ ਨੂੰ Our Living Iceland ਦਾ ਨਾਂ ਦਿੱਤਾ ਗਿਆ ਹੈ, ਜਿਸ ਤਹਿਤ ਆਇਰਿਸ਼ ਸਰਕਾਰ ਆਪਣੇ ਟਾਪੂਆਂ ਦੀ ਅਬਾਦੀ ਨੂੰ ਵਧਾਉਣਾ ਚਾਹੁੰਦੀ ਹੈ। ਸਰਕਾਰ ਨੇ ਕਿਹਾ, "ਇਸ ਨੀਤੀ ਦਾ ਉਦੇਸ਼ ਇੱਥੇ ਦੇ ਦਵੀਪਾਂ ਨੂੰ ਵੱਧਣਾ-ਫੁੱਲਣਾ ਹੈ। ਇਸ ਯੋਜਨਾ ਵਿਚ 30 ਟਾਪੂ ਸ਼ਾਮਲ ਹਨ ਜੋ ਪੁਲ਼ਾਂ ਨਾਲ ਜੁੜੇ ਨਹੀਂ ਹੋਏ ਤੇ ਨਾ ਹੀ ਆਲੇ-ਦੁਆਲੇ ਕੋਈ ਤੱਟ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਟਾਪੂਆਂ 'ਤੇ ਛੱਡੀ ਹੋਈ ਪ੍ਰਾਪਰਟੀ ਨੂੰ ਵਰਤੋਂ ਵਿਚ ਲਿਆਉਣ ਲਈ ਹੈ।"

ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ ਸਣੇ ਉੱਤਰ ਭਾਰਤ ਦੇ ਕਈ ਹਿੱਸਿਆਂ 'ਚ ਲੱਗੇ ਭੂਚਾਲ ਦੇ ਝਟਕੇ

1 ਜੁਲਾਈ ਤੋਂ ਕਰ ਸਕਦੇ ਹੋ ਅਪਲਾਈ

ਸਰਕਾਰ ਵੱਲੋਂ ਇਸ ਯੋਜਨਾ ਤਹਿਤ ਇੱਥੇ ਵਸਣ ਆਉਣ ਵਾਲਿਆਂ ਨੂੰ 80 ਹਜ਼ਾਰ ਯੂਰੋ ਦੇਣ ਦਾ ਐਲਾਨ ਕੀਤਾ ਗਿਆ ਹੈ, ਪਰ ਇਸ ਲਈ ਕੁੱਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਯੋਜਨਾ ਦਾ ਫ਼ਾਇਦਾ ਲੈਣ ਵਾਲੇ ਲੋਕਾਂ ਨੂੰ ਟਾਪੂ 'ਤੇ ਇਕ ਪ੍ਰਾਪਰਟੀ ਖਰੀਦਣੀ ਹੋਵੇਗੀ। ਇਹ ਪ੍ਰਾਪਰਟੀ 1993 ਤੋਂ ਪਹਿਲਾਂ ਬਣੀ ਹੋਣੀ ਚਾਹੀਦੀ ਹੈ ਤੇ ਨਾਲ ਹੀ ਘੱਟੋ-ਘੱਟ 2 ਸਾਲਾਂ ਤੋਂ ਖਾਲੀ ਪਈ ਹੋਣੀ ਚਾਹੀਦੀ ਹੈ। ਯੋਜਨਾ ਤਹਿਤ ਮਿਲਣ ਵਾਲੇ ਪੈਸਿਆਂ ਦੀ ਵਰਤੋਂ ਘਰ ਬਣਾਉਣ ਦੇ ਕੰਮਾਂ ਜਿਵੇਂ ਇੰਸੂਲੇਸ਼ਨ ਸਥਾਪਤ ਕਰਨ, ਮੁਰੰਮਤ ਅਤੇ ਸੁੰਦਰੀਕਰਨ ਲਈ ਕਰ ਸਕਦੇ ਹਨ। ਇਸ ਲਈ ਅਪਲਾਈ ਕਰਨ ਦੀ ਪ੍ਰਕੀਰਿਆ 1 ਜੁਲਾਈ ਤੋਂ ਸ਼ੁਰੂ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News