'4 ਬੱਚੇ ਪੈਦਾ ਕਰੋ, ਨਹੀਂ ਦੇਣਾ ਪਵੇਗਾ ਟੈਕਸ' ! ਸਰਕਾਰ ਦੀ ਨਵੀਂ ਯੋਜਨਾ ਨੇ ਸਭ ਨੂੰ ਕੀਤਾ ਹੈਰਾਨ
Tuesday, Sep 09, 2025 - 01:31 PM (IST)

ਇੰਟਰਨੈਸ਼ਨਲ ਡੈਸਕ- ਗ੍ਰੀਸ ਵਿੱਚ ਤੇਜ਼ੀ ਨਾਲ ਘਟ ਰਹੀ ਜਨਸੰਖਿਆ ਸਰਕਾਰ ਲਈ ਵੱਡੀ ਚੁਣੌਤੀ ਬਣ ਗਈ ਹੈ। ਇਸ ਸਮੱਸਿਆ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਕਿਰਿਆਕੋਸ ਮਿਤਸੋਤਾਕਿਸ ਨੇ 1.6 ਅਰਬ ਯੂਰੋ (ਲਗਭਗ 16,563 ਕਰੋੜ ਰੁਪਏ) ਦਾ ਖ਼ਾਸ ਪੈਕੇਜ ਐਲਾਨਿਆ ਹੈ, ਜਿਸਦਾ ਮਕਸਦ ਲੋਕਾਂ ਨੂੰ ਵਧੇਰੇ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕਰਨਾ ਹੈ।
ਇਹ ਵੀ ਪੜ੍ਹੋ: ਸੜਕ 'ਤੇ ਜ਼ਖ਼ਮੀ ਹਾਲਤ 'ਚ ਪਈ ਕੁੜੀ ਲਈ ਰੱਬ ਬਣ ਬਹੁੜਿਆ ਮਨਕੀਰਤ ਔਲਖ, ਗੱਡੀ 'ਚ ਬਿਠਾ ਭੇਜਿਆ ਹਸਪਤਾਲ
ਨਵੇਂ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਪਰਿਵਾਰ ਦੇ 4 ਬੱਚੇ ਹਨ, ਤਾਂ ਉਸਨੂੰ ਟੈਕਸ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇਗਾ। ਇਸਦਾ ਮਤਲਬ ਹੈ ਕਿ ਉਸ ਪਰਿਵਾਰ ਨੂੰ ਟੈਕਸ ਨਹੀਂ ਦੇਣਾ ਪਵੇਗਾ। ਨਵੇਂ ਨਿਯਮ 2026 ਤੋਂ ਲਾਗੂ ਹੋਣਗੇ। ਇਸ ਤੋਂ ਇਲਾਵਾ, ਜਿਨ੍ਹਾਂ ਬਸਤੀਆਂ ਵਿੱਚ 1500 ਤੋਂ ਘੱਟ ਲੋਕ ਰਹਿੰਦੇ ਹਨ, ਉਹਨਾਂ ਨੂੰ ਹੋਰ ਟੈਕਸਾਂ ਤੋਂ ਵੀ ਛੋਟ ਦਿੱਤੀ ਜਾਵੇਗੀ ਅਤੇ ਇਸ ਨਾਲ ਹੋਣ ਵਾਲੇ ਘਾਟੇ ਨੂੰ ਸਰਕਾਰ ਆਪਣੇ ਖ਼ਜ਼ਾਨੇ ਤੋਂ ਪੂਰਾ ਕਰੇਗੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ 'ਤੇ ਪਤੀ ਦਾ ਤਸ਼ੱਦਦ, ਵਾਲੋਂ ਫੜ ਬੁਰੀ ਤਰ੍ਹਾਂ ਕੁੱਟਿਆ, ਚਿਹਰੇ 'ਤੇ ਪਏ ਨੀਲ ਦੇ ਨਿਸ਼ਾਨ
ਮਿਤਸੋਤਾਕਿਸ ਨੇ ਕਿਹਾ ਕਿ ਦੇਸ਼ ਵਜੋਂ ਸਾਨੂੰ ਉਹਨਾਂ ਨਾਗਰਿਕਾਂ ਨੂੰ ਇਨਾਮ ਦੇਣ ਦਾ ਤਰੀਕਾ ਲੱਭਣਾ ਚਾਹੀਦਾ ਹੈ ਜੋ ਵਧੇਰੇ ਬੱਚੇ ਪੈਦਾ ਕਰਨ ਦਾ ਫ਼ੈਸਲਾ ਲੈਂਦੇ ਹਨ। ਨਵੇਂ ਉਪਾਅ ਦੇ ਤਹਿਤ, ਸਾਰੀਆਂ ਸ਼੍ਰੇਣੀਆਂ ਨੂੰ 2% ਟੈਕਸ ਕਟੌਤੀ ਦਾ ਲਾਭ ਦੇ ਦਾ ਐਲਾਨ ਕੀਤਾ ਗਿਆ ਹੈ। ਖ਼ਾਸ ਤੌਰ ‘ਤੇ ਘੱਟ ਆਮਦਨ ਵਾਲੇ 4 ਬੱਚਿਆਂ ਵਾਲੇ ਪਰਿਵਾਰਾਂ ਨੂੰ "ਜ਼ੀਰੋ ਟੈਕਸ ਨੀਤੀ" ਦਾ ਫਾਇਦਾ ਮਿਲੇਗਾ।
ਇਹ ਵੀ ਪੜ੍ਹੋ: ਸੜਕ ਹਾਦਸੇ 'ਚ ਅਦਾਕਾਰਾ ਕਾਜਲ ਦੀ ਮੌਤ! ਖਬਰ ਸੁਣ ਫੈਨਜ਼ ਦੇ ਉੱਡੇ ਹੋਸ਼
ਗ੍ਰੀਸ ਦੀ ਜਨਮ ਦਰ ਇਸ ਵੇਲੇ ਯੂਰਪ ਵਿੱਚ ਸਭ ਤੋਂ ਘੱਟ ਹੈ, ਜਿੱਥੇ ਹਰ ਔਰਤ ਦੇ ਔਸਤਨ 1.4 ਬੱਚੇ ਹਨ, ਜਦਕਿ ਸੰਤੁਲਿਤ ਆਬਾਦੀ ਲਈ ਔਸਤ 2.1 ਬੱਚੇ ਤੋਂ ਕਾਫ਼ੀ ਘੱਟ ਹੈ। ਯੂਰੋਸਟੈਟ ਦੇ ਅੰਕੜਿਆਂ ਅਨੁਸਾਰ, ਗ੍ਰੀਸ ਦੀ ਮੌਜੂਦਾ ਆਬਾਦੀ 1.02 ਕਰੋੜ ਹੈ ਜੋ 2050 ਤੱਕ ਘਟ ਕੇ 80 ਲੱਖ ਤੋਂ ਵੀ ਘੱਟ ਰਹਿ ਜਾਵੇਗੀ, ਜਿਸ ਵਿੱਚ 36 ਫੀਸਦੀ ਲੋਕ 65 ਸਾਲ ਤੋਂ ਵੱਧ ਉਮਰ ਦੇ ਹੋਣਗੇ, ਜੋ ਕਿ ਦੇਸ਼ ਲਈ ਇਕ ਵੱਡੀ ਖ਼ਤਰੇ ਦੀ ਘੰਟੀ ਹੈ।
ਵਿੱਤ ਮੰਤਰੀ ਕਿਰਿਆਕੋਸ ਪੀਰਾਕਾਕਿਸ ਨੇ ਕਿਹਾ ਕਿ 15 ਸਾਲ ਪਹਿਲਾਂ ਸ਼ੁਰੂ ਹੋਏ ਆਰਥਿਕ ਸੰਕਟ ਤੋਂ ਬਾਅਦ ਪ੍ਰਜਨਨ ਦਰ ਅੱਧੀ ਰਹਿ ਗਈ ਹੈ। ਲਗਭਗ 5 ਲੱਖ ਲੋਕ, ਖ਼ਾਸ ਕਰਕੇ ਜਵਾਨ ਅਤੇ ਹੁਨਰਮੰਦ ਵਰਗ, ਰੋਜ਼ਗਾਰ ਦੀ ਖ਼ਾਤਰ ਦੇਸ਼ ਛੱਡ ਚੁੱਕੇ ਹਨ। ਉਨ੍ਹਾਂ ਮੰਨਿਆ ਕਿ ਜਨਸੰਖਿਆ ਸੰਕਟ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ ਹੈ ਅਤੇ ਨਵੀਆਂ ਟੈਕਸ ਨੀਤੀਆਂ ਇਸ ਚੁਣੌਤੀ ਨਾਲ ਨਜਿੱਠਣ ਵਿੱਚ ਮਦਦ ਕਰਨਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8