ਕੋਲੰਬੀਆ ਵਿਚ ਸੰਯੁਕਤ ਰਾਸ਼ਟਰ ਦੇ ਦਫਤਰ ''ਤੇ ਹਮਲਾ, ਪੁਲਸ ਅਧਿਕਾਰੀ ਜ਼ਖਮੀ

Monday, Aug 07, 2017 - 11:21 AM (IST)

ਬਗੋਟਾ— ਅਧਿਕਾਰੀਆਂ ਮੁਤਾਬਕ ਕੋਲੰਬੀਆ ਵਿਚ ਸਰਕਾਰ ਨਾਲ ਸ਼ਾਂਤੀ ਸਮਝੌਤੇ ਦੇ ਤਹਿਤ ਬਾਗੀਆਂ (ਐਫ. ਏ. ਆਰ. ਸੀ.) ਦੇ ਨਿਸ਼ਸਤਰੀਕਰਨ ਦੀ ਨਿਗਰਾਨੀ ਕਰ ਰਹੇ ਇਕ ਯੂ. ਐਨ. ਮਿਸ਼ਨ 'ਤੇ ਹਮਲਾ ਹੋਇਆ ਹੈ। ਪੁਲਸ ਮੁਤਾਬਕ ਹਮਲਾਵਰਾਂ ਨੇ ਕਾਲੋਟੋ ਦੇ ਦੱਖਣੀ-ਪੱਛਮੀ ਸ਼ਹਿਰ ਵਿਚ ਉਸ ਜਗ੍ਹਾ ਹਮਲਾ ਕੀਤਾ ਜਿੱਥੇ ਐਫ. ਏ. ਆਰ. ਸੀ. ਬਾਗੀ ਸਮੂਹ ਦੇ ਹਥਿਆਰਾਂ ਦਾ ਗੁਪਤ ਖਜਾਨਾ ਸੀ। ਪੁਲਸ ਨੇ ਦੱਸਿਆ ਕਿ ਇਸ ਹਮਲੇ ਪਿੱਛੇ ਮਾਰਕਸਵਾਦੀ ਬਾਗੀਆਂ ਤੋਂ ਵੱਖ ਹੋਏ ਕਿਸੇ ਧੜੇ ਜਾਂ ਨੈਸ਼ਨਲ ਲਿਬਰੇਸ਼ਨ ਆਰਮੀ (ਈ. ਐੱਲ. ਐਨ.) ਦਾ ਹੱਥ ਹੋ ਸਕਦਾ ਹੈ। ਪਰ ਕਾਉਕਾ ਪੁਲਸ ਜਨਰਲ ਏਜ਼ਰ ਰੋਡਰਿਗਵੇਜ ਨੇ ਕਿਹਾ ਕਿ ਇਸ ਹਮਲੇ ਦਾ ਦੋਸ਼ ਈ. ਐੱਲ. ਐਨ. 'ਤੇ ਹੈ। 
ਈ. ਐੱਲ. ਐਨ. ਹਾਲੇ ਇੱਕਲਾ ਅਜਿਹਾ ਸਮੂਹ ਹੈ ਜੋ ਕੋਲੰਬੀਆ ਸਰਕਾਰ ਵਿਰੁੱਧ ਲੜ ਰਿਹਾ ਹੈ, ਹਾਲਾਂਕਿ ਇਹ ਸ਼ਾਂਤੀ ਸਮਝੌਤੇ ਲਈ ਗੱਲਬਾਤ ਦੀ ਮੰਗ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਇਕ ਬਿਆਨ ਵਿਚ ਦੱਸਿਆ ਕਿ ਸੁਪਰਵਾਇਜ਼ਰ, ਰਾਸ਼ਟਰੀ ਪੁਲਸ ਅਤੇ ਸਾਬਕਾ ਐਫ. ਏ. ਆਰ. ਸੀ. ਬਾਗੀਆਂ ਦੇ ਇਕ ਦਲ 'ਤੇ ਘਾਤ ਲਗਾ ਕੇ ਕਾਲੋਟੋ ਵਿਚ ਹਮਲਾ ਕੀਤਾ ਗਿਆ। ਮੁੱਖ ਰੂਪ ਨਾਲ ਜੂਨ ਵਿਚ ਕੋਲੰਬੀਆ ਦੇ ਸਭ ਤੋਂ ਵੱਡੇ ਬਾਗੀ ਸਮੂਹ ਦੇ 7,000 ਮੈਂਬਰਾਂ ਦੁਆਰਾ ਸਾਲ 2016 ਵਿਚ ਸ਼ਾਂਤੀ ਸਮਝੌਤੇ ਦੇ ਤਹਿਤ ਨਿਸ਼ਸਤਰੀਕਰਨ ਕਾਰਨ ਯੁੱਧ ਬੰਦ ਕਰ ਦਿੱਤਾ ਗਿਆ ਹੈ। ਕੋਲੰਬੀਆ ਦੇ ਰਾਸ਼ਟਰਪਤੀ ਜੁ ਆਨ ਮੈਨੁਅਲ ਨੂੰ ਐਫ. ਏ. ਆਰ. ਸੀ. ਨਾਲ ਏਤਿਹਾਸਿਕ ਸਮਝੌਤੇ 'ਤੇ ਪਹੁੰਚਣ ਲਈ ਨੋਬੇਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ। ਇਸ ਸ਼ਾਂਤੀ ਸਮਝੌਤੇ 'ਤੇ ਬੀਤੇ ਸਾਲ ਨਵੰਬਰ ਵਿਚ ਦਸਤਖਤ ਕੀਤੇ ਗਏ ਸਨ।


Related News