ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰਚ
Wednesday, Mar 24, 2021 - 07:39 PM (IST)
ਵਾਸ਼ਿੰਗਟਨ-ਕੋਰੋਨਾ ਵਾਇਰਸ ਮਹਾਮਾਰੀ ਨੂੰ ਇਕ ਸਾਲ ਤੋਂ ਵਧੇਰੇ ਦਾ ਸਮਾਂ ਹੋ ਗਿਆ ਹੈ। ਇਸ ਦਰਮਿਆਨ ਗੂਗਲ ਨੇ ਪਿਛਲੇ 12 ਮਹੀਨਿਆਂ ਦੌਰਾਨ ਸਭ ਤੋਂ ਵਧੇਰੇ ਸਰਚ ਕੀਤੇ ਗਏ ਕੁਝ ਟ੍ਰੈਂਡਿੰਗ ਸ਼ਬਦ ਜਾਰੀ ਕੀਤੇ ਹਨ। ਸਾਲ 2020 'ਚ ਪਿਛਲੇ ਕਈ ਸਾਲਾਂ ਦੇ ਮੁਕਾਬਲੇ 'ਹੋਪ' (ਉਮੀਦ), 'ਹੱਗ' (ਗਲੇ ਲੱਗਣਾ) ਅਤੇ ਪ੍ਰਾਰਥਨਾ ਵਰਗੇ ਸ਼ਬਦ ਸਭ ਤੋਂ ਵਧੇਰੇ ਸਰਚ ਹੋਏ ਹਨ। ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਨਹੀਂ ਮਿਲ ਪਾ ਰਹੇ ਸਨ, ਅਜਿਹੇ 'ਚ ਹੱਗ ਕਾਫੀ ਸਰਚ ਕੀਤਾ ਗਿਆ।
ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਲੋਕਾਂ ਦੀ ਮਨੋਦਸ਼ਾ ਕੀ ਸੀ, ਇਹ ਗੂਗਲ ਸਰਚ ਦੇ ਰਿਜ਼ਲਟ ਤੋਂ ਪਤਾ ਚੱਲ ਰਿਹਾ ਹੈ।ਗੂਗਲ ਮੁਤਾਬਕ, ਇਸ ਦੌਰਾਨ 'ਪੈਨਿਕ ਅਟੈਕ' (ਡਰ ਜਾਂ ਚਿੰਤਾ ਦੀ ਸਥਿਤੀ), 'ਹਾਈਕਾਡਰਾਇਸਾਸਿਸ' (ਬੀਮਾਰੀ ਨਾ ਹੋਣ 'ਤੇ ਵੀ ਬੀਮਾਰ ਮਹਿਸੂਸ ਹੋਣਾ) ਅਤੇ 'ਹਾਓ ਟੂ ਹੈਲਪ' (ਕਿਵੇਂ ਮਦਦ ਕਰੀਏ) ਵੀ ਕਾਫੀ ਸਰਚ ਕੀਤੇ ਗਏ। ਹਾਲਾਂਕਿ 2020 ਦੇ ਮਾਰਚ ਮਹੀਨੇ 'ਚ ਜਦ ਲਾਕਡਾਊਨ ਸ਼ੁਰੂ ਹੋਇਆ ਸੀ ਤਾਂ 'ਪਾਰਟੀ', 'ਫੈਸਟਿਵਲ' ਅਤੇ 'ਟ੍ਰੈਵਲ' ਸਮੇਤ ਸਮਾਜਿਕ ਮੇਲ ਜੋਲ ਅਤੇ ਘਰੋਂ ਬਾਹਰ ਨਿਕਲਣ ਵਰਗੇ ਸਰਚ 'ਚ ਤੇਜ਼ੀ ਨਾਲ ਕਮੀ ਆਈ।
ਇਹ ਵੀ ਪੜ੍ਹੋ -ਗੁਆਂਢੀ ਦੇਸ਼ਾਂ ਲਈ ਖਤਰਾ ਬਣਿਆ ਚੀਨ, ਤਾਈਵਾਨ-ਫਿਲੀਪੀਂਸ ਤੇ ਜਾਪਾਨ 'ਚ ਦਾਖਲ ਹੋਏ ਚੀਨੀ ਫੌਜੀ ਜਹਾਜ਼
ਲਾਕਡਾਊਨ ਵੀ ਕੀਤਾ ਗਿਆ ਸਰਚ
ਜਦ ਗਰਮੀਆਂ ਦੇ ਸਮੇਂ ਪਾਬੰਦੀਆਂ ਸਮੇਤ ਲਾਕਡਾਊਨ ਤੋਂ ਬਾਅਨ ਨਿਯਮਾਂ 'ਚ ਢਿੱਲ ਦਿੱਤੀ ਗਈ ਤਾਂ 'ਪੱਬ' ਅਤੇ 'ਪਬਲਿਕ ਟਾਇਲੇਟ' ਵਰਗੇ ਸ਼ਬਦ 'ਤੇ ਵਧੇਰੇ ਸਰਚ ਕੀਤਾ ਗਿਆ। ਗੂਗਲ ਮੁਤਾਬਕ ਬੀਤੇ 12 ਮਹੀਨਿਆਂ 'ਚ ਬ੍ਰਿਟੇਨ 'ਚ 'ਕੋਰੋਨਾ ਵਾਇਰਸ ਕਦੋਂ ਖਤਮ ਹੋਵੇਗਾ? ਤੋਂ 165 ਫੀਸਦੀ ਵਧੇਰੇ 'ਲਾਕਡਾਊਨ ਕਦੋਂ ਖਤਮ ਹੋਵੇਗਾ? ਸਰਚ ਹੋਇਆ ਹੈ। ਸਰਚ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਲਾਕਡਾਊਨ 'ਚ ਲੋਕਾਂ ਨੇ ਅਪ੍ਰੈਲ 'ਚ ਸਭ ਤੋਂ ਵਧੇਰੇ 'ਮੈਕਡਾਨਲਡਸ ਕਦੋਂ ਖੁਲ੍ਹੱਣਗੇ? ਸਰਚ ਕੀਤਾ, ਨਵੰਬਰ 'ਚ 'ਗੋਲਫ ਕੋਰਸ ਕਦੋਂ ਖੁਲ਼੍ਹੱਣਗੇ ਟਾਪ 'ਤੇ ਰਿਹਾ ਅਤੇ ਜਨਵਰੀ 2021 'ਚ 'ਸੈਲੂਨ ਕਦੋਂ ਖੁਲ੍ਹੱਣਗੇ? ਸਭ ਤੋਂ ਵਧੇਰੇ ਸਰਚ ਹੋਇਆ।
ਇਹ ਵੀ ਪੜ੍ਹੋ -ਸੋਨੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਕੋਰੋਨਾ ਵਾਇਰਸ ਟਾਪ 'ਤੇ ਰਿਹਾ
'ਈਅਰ ਇਨ ਸਰਚ' ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਦੁਨੀਆ ਭਰ 'ਚ ਕੋਰੋਨਾ ਵਾਇਰਸ ਸਰਚ ਲਿਸਟ 'ਚ ਸਭ ਤੋਂ ਉੱਤੇ ਰਿਹਾ ਹੈ। ਇਸ ਨਾਲ ਜੁੜੀਆਂ ਚੀਜ਼ਾਂ ਜਿਵੇਂ ਮਾਸਕ ਕਿਵੇਂ ਬਣਾਈਏ, ਹੈਂਡ ਸੈਨੇਟਾਈਜ਼ਰ ਕਿਵੇਂ ਬਣਾਈਏ, ਕੋਰੋਨਾ ਵਾਇਰਸ ਦੀ ਜਾਂਚ ਕਿਵੇਂ ਕਰੀਏ, ਖੁਦ ਦੇ ਵਾਲ ਕਿਵੇਂ ਕੱਟੇ ਜਾਣ ਵੀ ਸਰਚ ਹੋਇਆ ਹੈ। ਇਸ ਤੋਂ ਇਲਾਵਾ ਲਾਕਡਾਊਨ 'ਚ ਲੋਕਾਂ ਦੀ ਮਦਦ ਕਿਵੇਂ ਕਰੀਏ ਅਤੇ ਕੋਰੋਨਾ ਦੇ ਅੰਕੜੇ ਸਰਚ ਕੀਤੇ ਗਏ। ਜਨਵਰੀ 2020 'ਚ ਸਭ ਤੋਂ ਵਧੇਰੇ 'ਕੋਰੋਨਾ ਵਾਇਰਸ ਕੀ ਹੈ' ਸਰਚ ਹੋਇਆ ਜਦਕਿ 2021 'ਚ 'ਮੇਰੇ ਏਰੀਏ 'ਚ ਕਿੰਨੇ ਕੋਰੋਨਾ ਵਾਇਰਸ ਦੇ ਕੇਸ ਹਨ' ਸਰਚ ਹੋਇਆ। ਲੋਕ ਜਿਥੇ ਬੀਤੇ ਸਾਲ ਸਰਚ ਕਰ ਰਹੇ ਸਨ,'ਕੋਰੋਨਾ ਵਾਇਰਸ ਕਿਵੇਂ ਸ਼ੁਰੂ ਹੋਇਆ, ਇਸ ਸਾਲ ਉਹ ਸਰਚ ਕਰ ਰਹੇ ਹਨ, 'ਵਾਇਰਸ ਕਦੋਂ ਖਤਮ ਹੋਵੇਗਾ।'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।