ਐਂਟੀ-ਟਰੱਸਟ ਦੇ ਮਾਮਲੇ ''ਚ ਗੂਗਲ ''ਤੇ ਈ. ਯੂ. ਲਾ ਸਕਦੈ 11 ਅਰਬ ਡਾਲਰ ਦਾ ਜੁਰਮਾਨਾ

Friday, Jun 08, 2018 - 10:56 AM (IST)

ਐਂਟੀ-ਟਰੱਸਟ ਦੇ ਮਾਮਲੇ ''ਚ ਗੂਗਲ ''ਤੇ ਈ. ਯੂ. ਲਾ ਸਕਦੈ 11 ਅਰਬ ਡਾਲਰ ਦਾ ਜੁਰਮਾਨਾ

ਲੰਡਨ— ਯੂਰਪੀ ਯੂਨੀਅਨ ਨੇ ਗੂਗਲ 'ਤੇ ਦੂਜੇ ਐਂਟੀ-ਟਰੱਸਟ ਮਾਮਲੇ 'ਚ ਜੁਰਮਾਨਾ ਲਾਉਣ ਦੀ ਤਿਆਰੀ ਕਰ ਲਈ ਹੈ। ਗੂਗਲ 'ਤੇ ਐਂਡ੍ਰਾਇਡ ਮੋਬਾਇਲ ਆਪ੍ਰੇਟਿੰਗ ਸਿਸਟਮ ਰਾਹੀਂ ਆਪਣੇ ਦਬਦਬੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗਾ ਹੈ। ਅਜਿਹੇ 'ਚ ਗੂਗਲ 'ਤੇ 11 ਅਰਬ ਡਾਲਰ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। 
ਵਿੱਤੀ ਰਿਪੋਰਟ ਅਨੁਸਾਰ ਈ. ਯੂ. ਦੀ ਕੰਪੀਟੀਸ਼ਨ ਕਮਿਸ਼ਨਰ ਮਾਗਰੇਟ ਵੇਸਟਗਰ 'ਕੁਝ ਹਫਤਿਆਂ ਦੇ ਅੰਦਰ' ਆਪਣਾ ਫੈਸਲਾ ਦੇ ਸਕਦੀ ਹੈ।  ਈ. ਯੂ. ਦੀ ਜਾਂਚ 'ਚ ਪਾਇਆ ਗਿਆ ਹੈ ਕਿ ਗੂਗਲ ਨੇ ਐਂਡ੍ਰਾਇਡ ਡਿਵਾਈਸ ਮੇਕਰਜ਼ 'ਤੇ ਗੈਰ-ਕਾਨੂੰਨੀ ਸ਼ਰਤਾਂ ਲਾਈਆਂ ਹਨ, ਜਿਸ ਨਾਲ ਮੁਕਾਬਲੇਬਾਜ਼ੀ ਨੂੰ ਨੁਕਸਾਨ ਹੋ ਰਿਹਾ ਹੈ ਤੇ ਖਪਤਕਾਰ ਕੋਲ ਬਦਲ ਘੱਟ ਹੋ ਗਏ ਹਨ। ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਐਂਡ੍ਰਾਇਡ ਦੀ ਵਰਤੋਂ ਦੁਨੀਆ ਦੇ 80 ਫ਼ੀਸਦੀ ਤੋਂ ਜ਼ਿਆਦਾ ਸਮਾਰਟਫੋਨਾਂ 'ਚ ਹੋ ਰਹੀ ਹੈ ਤੇ ਇਹ ਗਰੁੱਪ ਦੇ ਭਵਿੱਖ ਦੀ ਕਮਾਈ ਲਈ ਅਹਿਮ ਹੈ ਕਿ ਉਨ੍ਹਾਂ ਦੇ ਮੋਬਾਇਲ ਗੈਜੇਟਸ 'ਤੇ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਸ ਸਰਚ ਕਰਨ।  ਈ. ਯੂ. ਨੇ ਐਂਟੀ-ਟਰੱਸਟ ਮਾਮਲਾ 2016 'ਚ ਸ਼ੁਰੂ ਕੀਤਾ ਸੀ, ਜਿਸ 'ਚ ਗੂਗਲ 'ਤੇ ਐਂਡ੍ਰਾਇਡ ਓ. ਐੱਸ. ਲਈ ਲਾਇਸੈਂਸਿੰਗ ਕੰਡੀਸ਼ਨ ਲਾਉਣ ਦਾ ਦੋਸ਼ ਲਾਇਆ ਗਿਆ। ਗੂਗਲ 'ਤੇ 11 ਅਰਬ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ ਪਰ ਅਸਲ ਪੈਨਲਟੀ ਘੱਟ ਹੋ ਸਕਦੀ ਹੈ।  ਰਿਪੋਰਟ 'ਚ ਕਿਹਾ ਗਿਆ ਕਿ ਇਕ ਤੀਜੀ ਜਾਂਚ ਕੀਤੀ ਜਾ ਰਹੀ ਹੈ, ਜਿਸ 'ਚ ਵੇਖਿਆ ਜਾਵੇਗਾ ਕਿ ਕੀ ਕੰਪਨੀ (ਗੂਗਲ) ਨੇ ਗਲਤ ਤਰੀਕੇ ਨਾਲ ਮੁਕਾਬਲੇਬਾਜ਼ਾਂ ਨੂੰ ਵੈੱਬਸਾਈਟਸ 'ਤੇ ਉਨ੍ਹਾਂ ਦੇ ਸਰਚ ਬਾਰ ਅਤੇ ਐਡਵਰਡਜ਼ ਦੀ ਵਰਤੋਂ ਕਰਨ 'ਤੇ ਰੋਕ ਲਾਈ ਹੈ ਜਾਂ ਨਹੀਂ। 
ਸਾਲ 2017 'ਚ ਈ. ਯੂ. ਦੇ ਐਂਟੀ-ਟਰੱਸਟ ਜਾਂਚਕਰਤਾਵਾਂ ਨੇ ਗੂਗਲ 'ਤੇ 2.7 ਅਰਬ ਡਾਲਰ ਦਾ ਜੁਰਮਾਨਾ ਲਾਇਆ ਸੀ। ਕੰਪਨੀ ਨੇ ਸ਼ਾਪਿੰਗ ਸਰਵਿਸਿਜ਼ ਤੁਲਨਾ ਦੇ ਤਰੀਕੇ ਨਾਲ ਸਬੰਧਤ ਉਲੰਘਣਾ ਕੀਤੀ ਸੀ। ਬਾਅਦ 'ਚ ਗੂਗਲ ਨੇ ਸਰਚ ਰਿਜ਼ਲਟਜ਼ 'ਚ ਬਦਲਾਅ ਕੀਤੇ ਸਨ।  ਇਸ ਤੋਂ ਪਹਿਲਾਂ ਯੂਰਪੀ ਰੈਗੂਲੇਟਰਜ਼ ਨੇ ਮਾਈਕ੍ਰੋਸਾਫਟ, ਇੰਟੈੱਲ, ਐਪਲ, ਗੂਗਲ, ਫੇਸਬੁੱਕ ਤੇ ਐਮੇਜ਼ੋਨ ਦੀ ਜਾਂਚ ਕੀਤੀ ਸੀ। ਇਸ 'ਚ ਦਾਅਵਾ ਕੀਤਾ ਗਿਆ ਕਿ ਸਿਲੀਕਾਨ ਵੈਲੀ ਦੇ ਖਿਲਾਫ ਬ੍ਰਸਲਸ ਜੰਗ ਲੜ ਰਿਹਾ ਹੈ ਪਰ ਕਮਿਸ਼ਨ ਨੇ ਇਸ ਦਾਅਵੇ ਤੋਂ ਇਨਕਾਰ ਕਰ ਦਿੱਤਾ।


Related News