ਜਾਸੂਸੀ ਦੇ ਦੋਸ਼ ’ਚ ਗੂਗਲ-ਫੇਸਬੁੱਕ ’ਤੇ ਲੱਗਾ ਅਰਬਾਂ ਰੁਪਏ ਦਾ ਜੁਰਮਾਨਾ

Friday, Jan 07, 2022 - 06:08 PM (IST)

ਜਾਸੂਸੀ ਦੇ ਦੋਸ਼ ’ਚ ਗੂਗਲ-ਫੇਸਬੁੱਕ ’ਤੇ ਲੱਗਾ ਅਰਬਾਂ ਰੁਪਏ ਦਾ ਜੁਰਮਾਨਾ

ਗੈਜੇਟ ਡੈਸਕ– ਗੂਗਲ ਅਤੇ ਫੇਸਬੁੱਕ ਵਰਗੀਆਂ ਦਿੱਗਜ ਟੈੱਕ ਕੰਪਨੀਆਂ ’ਤੇ ਲੋਕਾਂ ਦੀ ਜਾਸੂਸੀ ਕਰਨ ਦਾ ਦੋਸ਼ ਲੱਗਾ ਹੈ। ਲੋਕਾਂ ਦੀ ਜਾਸੂਸੀ ਕਰਨ ਦੇ ਦੋਸ਼ ’ਚ ਗੂਗਲ ਅਤੇ ਫੇਸਬੁੱਕ ’ਤੇ ਅਬਰਾਂ ਰੁਪਏ ਦਾ ਜੁਰਮਾਨਾ ਲੱਗਾ ਹੈ। ਇਨ੍ਹਾਂ ਦੋਵਾਂ ਕੰਪਨੀਆਂ ’ਤੇ 237 ਮਿਲੀਅਨ ਡਾਲਰ (ਕਰੀਬ 17.6 ਅਰਬ ਰੁਪਏ) ਦਾ ਜੁਰਮਾਨਾ ਲੱਗਾ ਹੈ। ਇਹ ਜੁਰਮਾਨਾ ਫ੍ਰੈਂਚ ਰੈਗੁਲੇਟਰ ਨੇ ਲਗਾਇਆ ਹੈ। ਇਹ ਜੁਰਮਾਨਾ ਇਸ ਲਈ ਲਗਾਇਆ ਗਿਆ ਹੈ ਕਿਉਂਕਿ ਲੋਕਾਂ ਕੋਲ ਆਨਲਾਈਨ ਟ੍ਰੈਕਿੰਗ ਨਾਲ ਆਪਟ ਆਊਟ ਕਰਨਾ ਓਨਾ ਆਸਾਨ ਨਹੀਂ ਹੈ ਜਿੰਨਾ ਇਸ ਨੂੰ ਐਕਸੈਪਟ ਕਰਨਾ। CNIL ਡਾਟਾ ਪ੍ਰਾਈਵੇਸੀ ਵਾਚਡੋਗ ਨੇ ਕਿਹਾ ਹੈ ਕਿ ਉਨ੍ਹਾਂ ਦੀ ਇਨਵੈਸਟੀਗੇਸ਼ਨ ’ਚ ਇਨ੍ਹਾਂ ਅਮਰੀਕੀ ਕੰਪਨੀਆਂ ਨੂੰ ਦੋਸ਼ੀ ਪਾਇਆ ਗਿਆ ਹੈ। 

ਇਹ ਵੀ ਪੜ੍ਹੋ– Elon Musk ਦੀ ਟੱਕਰ ’ਚ ਉਤਰੀ Airtel, ਲਾਂਚ ਕਰੇਗੀ ਸੈਟੇਲਾਈਟ ਇੰਟਰਨੈੱਟ ਬ੍ਰਾਡਬੈਂਡ ਸੇਵਾ

ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਹ ਯੂਜ਼ਰਸ ਨੂੰ ਕੁਕੀਜ਼ ਐਕਸੈਪਟ ਕਰਨ ਲਈ ਸਿੰਗਲ ਬਟਨ ਦਿੰਦੇ ਹਨ ਜਿਸ ਨਾਲ ਯੂਜ਼ਰਸ ਤੁਰੰਤ ਇਸ ਨੂੰ ਐਕਸੈਪਟ ਕਰ ਸਕਣ। ਜਦਕਿ ਇਸ ਨੂੰ ਡਿਕਲਾਈਨ ਲਈ ਇੰਨਾ ਆਸਾਨ ਤਰੀਕਾ ਉਪਲੱਬਧ ਨਹੀਂ ਹੈ। ਕੁਕੀਜ਼ ਨੂੰ ਰਫਿਊਜ਼ ਕਰਨ ਲਈ ਕਈ ਕਲਿੱਕ ਦੀ ਲੋੜ ਪੈਂਦੀ ਹੈ। ਦੱਸ ਦੇਈਏਕਿ ਕੁਕੀਜ਼ ਡਿਜੀਟਲ ਐਡ ਅਤੇ ਦੂਜੇ ਕਾਰਨਾਂ ਲਈ ਇੰਟਰਨੈੱਟ ਯੂਜ਼ਰਸ ਨੂੰ ਟਾਰਗੇਟ ਕੀਤੇ ਜਾਣ ਵਾਲੇ ਸਨੀਪੇਟ ਕੋਡ ਹਨ। ਯੂਰਪੀ ਸਰਕਾਰਾਂ ਕੋਲ ਯੂ.ਐੱਸ. ਦੇ ਮੁਕਾਬਲੇ ਜ਼ਿਆਦਾ ਸਖਤ ਨਿਯਮ ਹਨ। ਇਸ ਨਾਲ ਵੈੱਬਸਾਈਟਾਂ ਨੂੰ ਯੂਜ਼ਰਸ ਦੀ ਐਕਟੀਵਿਟੀ ’ਤੇ ਨਜ਼ਰ ਰੱਖਣ ਲਈ ਪਹਿਲਾਂ ਪਰਮੀਸ਼ਨ ਲੈਣੀ ਹੁੰਦੀ ਹੈ। 

ਇਹ ਵੀ ਪੜ੍ਹੋ– iPhone 14 Pro ’ਚੋਂ ਹਟੇਗਾ ਨੌਚ, ਸਕਰੀਨ ਦੇ ਅੰਦਰ ਹੀ ਹੋਵੇਗਾ Face ID

CNIL ਨੇ ਦੱਸਿਆ ਕਿ ਫੇਸਬੁੱਕ, ਗੂਗਲ ਦਾ ਫ੍ਰੈਂਚ ਹੋਮਪੇਜ ਅਤੇ ਯੂਟਿਊਬ ਯੂਜ਼ਰਸ ਨੂੰ ਹਾਂ ਕਰਨ ਲਈ ਕਹਿੰਦੇ ਹਨ। ਇਸਦਾ ਮਤਲਬ ਉਹ ਫ੍ਰੀ ਹੋ ਕੇ ਆਪਣੀ ਸਹਿਮਤੀ ਨਹੀਂ ਦੇ ਰਹੇ। ਇਹ ਫ੍ਰੈਂਚ ਡਾਟਾ ਪ੍ਰੋਟੈਕਸ਼ਨ ਨਿਯਮਾਂ ਦਾ ਉਲੰਘਣ ਹੈ। ਇਸਨੂੰ ਵੇਖਦੇ ਹੋਏ ਦੋਵਾਂ ਟੈੱਕ ਕੰਪਨੀਆਂ ’ਤੇ ਅਰਬਾਂ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਫ੍ਰੈਂਚ ਵਾਚਡੋਗ ਨੇ ਗੂਗਲ ’ਤੇ 150 ਮਿਲੀਅਨ ਯੂਰੋ ਅਤੇ ਫੇਸਬੁੱਕ ’ਤੇ 60 ਮਿਲੀਅਨ ਯੂਰੋ ਦਾ ਜੁਰਮਾਨਾ ਲਗਾਇਆ ਹੈ। ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ’ਤੇ ਡੇਲੀ 100,000 ਯੂਰੋ ਦਾ ਜੁਰਮਾਨਾ ਲੱਗੇਗਾ ਜੇਕਰ ਉਹ ਇਸਨੂੰ ਫਰਾਂਸ ਤੋਂ ਯੂਜ਼ਰਸ ਲਈ ਤਿੰਨ ਮਹੀਨਿਆਂ ਦੇ ਅੰਦਰ ਆਸਾਨ ਨਹੀਂ ਬਣਾਉਂਦੇ। 

ਇਸ ’ਤੇ ਫੇਸਬੁੱਕ (ਮੇਟਾ) ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਰੀਵਿਊ ਕਰ ਰਿਹਾ ਹੈ ਅਤੇ ਉਹ ਅਥਾਰਿਟੀ ਦੇ ਨਾਲ ਮਿਲ ਕੇ ਕੰਮ ਕਰੇਗਾ। ਗੂਗਲ ਵਲੋਂ ਇਸ ’ਤੇ ਕਿਹਾ ਗਿਆ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੀ ਹੈ ਅਤੇ ਉਹ ਇਸ ਫੈਸਲੇ ’ਤੇ CNIL ਦੇ ਨਾਲ ਮਿਲ ਕੇ ਕੰਮ ਕਰੇਗੀ। 

ਇਹ ਵੀ ਪੜ੍ਹੋ– ਵਾਪਸ ਆਇਆ ਜੀਓ ਦਾ ਡਿਜ਼ਨੀ+ਹੋਟਸਟਾਰ ਦੀ ਸਬਸਕ੍ਰਿਪਸ਼ਨ ਵਾਲਾ ਇਹ ਸਸਤਾ ਪਲਾਨ


author

Rakesh

Content Editor

Related News