ਗੂਗਲ ਨੇ ਖਬਰ ਕਾਰੋਬਾਰ ਤੋਂ 2018 ''ਚ ਕਮਾਏ 4.7 ਅਰਬ ਡਾਲਰ : ਅਧਿਐਨ

Monday, Jun 10, 2019 - 03:07 PM (IST)

ਗੂਗਲ ਨੇ ਖਬਰ ਕਾਰੋਬਾਰ ਤੋਂ 2018 ''ਚ ਕਮਾਏ 4.7 ਅਰਬ ਡਾਲਰ : ਅਧਿਐਨ

ਵਾਸ਼ਿੰਗਟਨ — ਗੂਗਲ ਨੇ ਪਿਛਲੇ ਸਾਲ ਪੱਤਰਕਾਰਾਂ ਦੇ ਕੰਮ ਤੋਂ 4.7 ਡਾਲਰ ਦੀ ਕਮਾਈ ਕੀਤੀ। ਇਹ ਕਮਾਈ ਉਸਨੇ ਗੂਗਲ ਨਿਊਜ਼ ਜਾਂ ਸਰਚ ਦੇ ਜ਼ਰੀਏ ਕੀਤੀ ਹੈ। ਇਹ ਮੀਡੀਆ ਘਰਾਣੇ ਦੀ ਆਨਲਾਈਨ ਵਿਗਿਆਪਨ ਤੋਂ ਹੋਣ ਵਾਲੀ ਕਮਾਈ 'ਚ ਭਾਰੀ ਕਟੌਤੀ ਹੈ ਜਿਹੜੀ ਕਿ ਉਨ੍ਹਾਂ ਦੀ ਕਮਾਈ ਦਾ ਮੁੱਖ ਸਾਧਨ ਹੈ। ਇਸ ਦੇ ਕਾਰਨ ਕਈ ਮੀਡੀਆ ਘਰਾਣਿਆਂ ਦਾ ਓਪਰੇਸ਼ਨ ਸੀਮਤ ਹੋ ਗਿਆ ਜਾਂ ਫਿਰ ਉਹ ਬੰਦ ਹੋ ਗਏ। ਨਿਊਜ਼ ਮੀਡੀਆ ਅਲਾਇੰਸ(ਐਨ.ਐਮ.ਏ.) ਦੀ ਸੋਮਵਾਰ ਨੂੰ ਜਾਰੀ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਐਨ.ਐਮ.ਏ. ਅਮਰੀਕਾ ਦੇ 2,000 ਤੋਂ ਵੀ ਜ਼ਿਆਦਾ ਅਖਬਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੈ। ਗੂਗਲ ਦੇ ਕਾਰੋਬਾਰ 'ਚ ਸਮਾਚਾਰਾਂ ਦਾ ਅਹਿਮ ਯੋਗਦਾਨ ਹੈ। ਨਿਊਯਾਰਕ ਟਾਈਮਜ਼ ਨੇ ਐਨ.ਐਮ.ਏ. ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਡੇਵਿਡ ਸ਼ੇਵਰਨ ਦੇ ਹਵਾਲੇ ਨਾਲ ਕਿਹਾ ਕਿ ਜਿਹੜੇ ਪੱਤਰਕਾਰਾਂ ਨੇ ਇਹ ਕੰਟੈਂਟ(ਲੇਖ ਅਤੇ ਵੀਡੀਓ) ਤਿਆਰ ਕੀਤੇ ਉਨ੍ਹਾਂ ਨੂੰ ਇਸ 4.7 ਅਰਬ ਡਾਲਰ ਦਾ ਕੁਝ ਹਿੱਸਾ ਮਿਲਣਾ ਚਾਹੀਦੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੂਗਲ ਨੇ ਆਪਣੇ ਸਰਚ ਅਤੇ ਗੂਗਲ ਨਿਊਜ਼ ਦੇ ਜ਼ਰੀਏ 2018 ਵਿਚ ਅਖਬਾਰਾਂ ਅਤੇ ਪ੍ਰਕਾਸ਼ਕਾਂ ਦੇ ਕੰਮ ਤੋਂ ਇਹ ਕਮਾਈ ਕੀਤੀ ਹੈ। ਐਨ.ਐਮ.ਏ. ਨੇ ਸਾਵਧਾਨ ਕੀਤਾ ਕਿ ਇਸ ਅਨੁਮਾਨ ਵਿਚ ਗੂਗਲ ਦੀ ਉਸ ਆਮਦਨ ਨੂੰ ਨਹੀਂ ਜੋੜਿਆ ਗਿਆ ਹੈ ਜਿਹੜੀ ਕਿ ਉਸਨੂੰ ਕਿਸੇ ਉਪਭੋਗਤਾ ਦੇ ਕਿਸੇ ਲੇਖ ਨੂੰ ਪਸੰਦ ਕਰਨ ਜਾਂ ਕਲਿੱਕ ਕਰਨ ਨਾਲ ਹਰ ਵਾਰ ਇਕੱਠੀ ਕੀਤੀ ਜਾਣ ਵਾਲੀ ਨਿੱਜੀ ਜਾਣਕਾਰੀ ਤੋਂ ਹੁੰਦੀ ਹੈ। 


Related News