ਨਵੇਂ ਮੀਡੀਆ ਕਾਨੂੰਨ ''ਤੇ ਗੂਗਲ ਨੇ ਆਸਟ੍ਰੇਲੀਆ ਨੂੰ ਦਿੱਤੀ ਧਮਕੀ, ਮੌਰੀਸਨ ਨੇ ਦਿੱਤਾ ਕਰਾਰਾ ਜਵਾਬ

01/22/2021 6:00:19 PM

ਸਿਡਨੀ (ਬਿਊਰੋ): ਦੁਨੀਆ ਦੀ ਵੱਡੀ ਦਿੱਗਜ਼ ਕੰਪਨੀ ਗੂਗਲ ਨੇ ਆਸਟ੍ਰੇਲੀਆ ਵਿਚ ਆਪਣੇ ਸਰਚ ਇੰਜਣ ਨੂੰ ਬਲਾਕ ਕਰਨ ਦੀ ਧਮਕੀ ਦਿੱਤੀ ਹੈ। ਗੂਗਲ ਮੁਤਾਬਕ, ਜੇਕਰ ਉਸ ਨੂੰ ਖ਼ਬਰਾਂ ਲਈ ਸਥਾਨਕ ਪ੍ਰਕਾਸ਼ਕਾਂ ਨੂੰ ਭੁਗਤਾਨ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਹ ਦੇਸ਼ ਵਿਚ ਆਪਣੇ ਸਰਚ ਇੰਜਣ ਦੀ ਵਰਤੋਂ ਨੂੰ ਰੋਕ ਦੇਵੇਗਾ। ਉਹਨਾਂ ਨੇ ਸਰਕਾਰ ਨੂੰ ਧਮਕੀ ਦਿੱਤੀ ਹੈ ਕਿ ਉਹ ਨਵੇਂ ਪ੍ਰਸਤਾਵਿਤ ਕਾਨੂੰਨ ਵਿਚ ਤਬਦੀਲੀ ਕਰੇ ਨਹੀਂ ਤਾਂ ਉਹ ਦੇਸ਼ ਦੇ ਖਪਤਕਾਰਾਂ ਲਈ ਸਰਚ ਇੰਜਣ ਦੀ ਵਰਤੋਂ ਕਰਨ 'ਤੇ ਰੋਕ ਲਗਾਉਣ ਲਈ ਮਜਬੂਰ ਹੋ ਜਾਵੇਗਾ। ਇਹ ਧਮਕੀ ਅਜਿਹੇ ਸਮੇਂ ਵਿਚ ਦਿੱਤੀ ਗਈ ਹੈ ਜਦੋਂ ਪਿਛਲੇ ਇਕ ਮਹੀਨੇ ਤੋਂ ਆਸਟ੍ਰੇਲੀਆ ਸਰਕਾਰ ਅਤੇ ਗੂਗਲ ਵਿਚਾਲੇ ਗਤੀਰੋਧ ਚੱਲ ਰਿਹਾ ਹੈ। ਦੋਹਾਂ ਵਿਚਾਲੇ ਮੀਡੀਆ ਭੁਗਤਾਨ ਕਾਨੂੰਨ ਸੰਬੰਧੀ ਗਤੀਰੋਧ ਜਾਰੀ ਹੈ।

 

ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਬੰਧ ਨਿਦੇਸ਼ਕ ਮੇਲ ਸਿਲਵਾ ਨੇ ਸ਼ੁੱਕਰਵਾਰ ਨੂੰ ਇਕ ਸੰਸਦੀ ਸੁਣਵਾਈ ਵਿਚ ਕਿਹਾ ਕਿ ਪ੍ਰਸਤਾਵਿਤ ਕਾਨੂੰਨ ਪ੍ਰਕਾਸ਼ਕਾਂ ਨੂੰ ਕੰਪਨੀ ਲਈ ਉਹਨਾਂ ਦੀਆਂ ਖ਼ਬਰਾਂ ਦੇ ਮੁੱਲ ਲਈ ਮੁਆਵਜ਼ਾ ਦੇਣ ਦਾ ਇਰਾਦਾ ਰੱਖਦਾ ਹੈ। ਉਹਨਾਂ ਨੇ ਵਿਸ਼ੇਸ਼ ਰੂਪ ਨਾਲ ਇਸ ਗੱਲ ਦਾ ਵਿਰੋਧ ਕੀਤਾ ਕਿ ਗੂਗਲ ਸਰਚ ਇੰਜਣ ਵਿਚ ਲੇਖਾਂ ਦੇ ਸਨੀਪੇਚ ਪ੍ਰਦਰਸ਼ਿਤ ਕਰਨ ਲਈ ਮੀਡੀਆ ਕੰਪਨੀਆਂ ਨੂੰ ਭੁਗਤਾਨ ਕਰਦਾ ਹੈ। ਗੂਗਲ ਦੀ ਇਹ ਧਮਕੀ ਕਾਫੀ ਪ੍ਰਭਾਵੀ ਹੈ ਕਿਉਂਕਿ ਡਿਜੀਟਲ ਦਿੱਗਜ਼ ਦੁਨੀਆ ਭਰ ਵਿਚ ਰੈਗੁਲੇਟਰੀ ਕਾਰਵਾਈ ਦੀ ਗਤੀ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਸਥਾਨਕ ਮੁਕਾਬਲੇ ਦੇ ਰੈਗੁਲੇਟਰ ਮੁਤਾਬਕ ਆਸਟ੍ਰੇਲੀਆ ਵਿਚ ਆਨਲਾਈਨ ਖੋਜਾਂ ਦੇ ਘੱਟੋ-ਘੱਟ 94 ਫੀਸਦੀ ਨਤੀਜੇ ਅਲਫਾਬੇਟ ਇੰਕ ਯੂਨਿਟ ਤੋਂ ਹੋ ਕੇ ਲੰਘਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੀ ਗਵਰਨਰ ਜਨਰਲ ਜੂਲੀ ਪੇਈਟੇ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਧਮਕੀਆਂ 'ਤੇ ਪ੍ਰਤੀਕਿਰਿਆ ਨਹੀਂ ਦਿੰਦੇ ਹਾਂ। ਮੌਰੀਸਨ ਨੇ ਕਿਹਾ,''ਆਸਟ੍ਰੇਲੀਆ ਉਹਨਾਂ ਚੀਜ਼ਾਂ ਲਈ ਨਿਯਮ ਬਣਾਉਂਦਾ ਹੈ ਜੋ ਤੁਸੀਂ ਆਸਟ੍ਰੇਲੀਆ ਵਿਚ ਕਰ ਸਕਦੇ ਹੋ। ਇਹ ਸਾਡੀ ਸੰਸਦ ਵੱਲੋਂ ਕੀਤਾ ਗਿਆ ਹੈ। ਇਹ ਸਾਡੀ ਸਰਕਾਰ ਵੱਲੋਂ ਕੀਤਾ ਗਿਆ ਹੈ ਅਤੇ ਆਸਟ੍ਰੇਲੀਆ ਵਿਚ ਇਸੇ ਤਰ੍ਹਾਂ ਕੰਮ ਹੁੰਦਾ ਹੈ।'' ਫੇਸਬੁੱਕ ਇੰਕ, ਅਜਿਹੀ ਦੂਜੀ ਕੰਪਨੀ ਹੈ ਜਿਸ ਨੂੰ ਕਾਨੂੰਨ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਉਸ ਨੇ ਵੀ ਇਸ ਕਾਨੂੰਨ ਦਾ ਵਿਰੋਧ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਨੇ ਸ਼ੁੱਕਰਵਾਰ ਦੀ ਸੁਣਵਾਈ ਸੰਬੰਧੀ ਇਕ ਵਾਰ ਫਿਰ ਕਿਹਾ ਕਿ ਉਹ ਆਪਣੀਆਂ ਸੇਵਾਵਾਂ ਬਲਾਕ ਕਰਨ 'ਤੇ ਵਿਚਾਰ ਕਰ ਰਹੇ ਹਨ। 

ਫੇਸਬੁੱਕ ਨੇ ਆਸਟ੍ਰੇਲੀਆਈ ਸਮਾਚਾਰ ਨੂੰ ਧਮਕੀ ਦੇ ਨਾਲ ਇਕ ਚਿਤਾਵਨੀ ਵੀ ਦਿੱਤੀ ਹੈ। ਆਸਟ੍ਰੇਲੀਆ ਨੇ ਇਹ ਕਾਨੂੰਨ ਰੂਪਰਟ ਮਡੋਂਕ ਦੇ ਨਿਊਜ਼ ਕੋਰਪ ਸਮੇਤ ਸਥਾਨਕ ਮੀਡੀਆ ਉਦਯੋਗ ਨੂੰ ਸਮਰਥਨ ਦੇਣ ਲਈ ਬਣਾਇਆ ਹੈ, ਜਿਸ ਨੇ ਡਿਜੀਟਲ ਅਰਥਵਿਵਸਥਾ ਦੇ ਮੁਤਾਬਕ ਹੋਣ ਲਈ ਕਾਫੀ ਸ਼ੰਘਰਸ਼ ਕੀਤਾ ਹੈ। ਸੁਣਵਾਈ ਦੌਰਾਨ ਸਾਂਸਦਾਂ ਨੇ ਗੂਗਲ ਦੇ ਸਖ਼ਤ ਰਵੱਈਏ ਨੂੰ ਲੈਕੇ ਫਟਕਾਰ ਲਗਾਈ। ਸੈਨੇਟਰ ਐਂਡਰਿਊ ਬ੍ਰੈਗ ਨੇ ਟੇਕ ਦਿੱਗਜ਼ 'ਤੇ ਆਸਟ੍ਰੇਲੀਆ ਅਤੇ ਨੀਤੀ ਬਣਾਉਣ ਵਾਲਿਆਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News