10ਵੀਂ ਦੇ ਗਣਿਤ ਟੈਸਟ ’ਚ ਫੇਲ ਹੋਇਆ ਗੂਗਲ ਦਾ AI ਰੋਬੋਟ, ਮਿਲੇ ਸਿਰਫ 14 ਅੰਕ

Wednesday, May 01, 2019 - 12:07 PM (IST)

10ਵੀਂ ਦੇ ਗਣਿਤ ਟੈਸਟ ’ਚ ਫੇਲ ਹੋਇਆ ਗੂਗਲ ਦਾ AI ਰੋਬੋਟ, ਮਿਲੇ ਸਿਰਫ 14 ਅੰਕ

ਗੈਜੇਟ ਡੈਸਕ– ਗੂਗਲ ਦੁਆਰਾ ਤਿਆਰ ਕੀਤਾ ਗਿਆ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਰੋਬੋਟ ਹਾਈ ਸਕੂਲ ਦੇ ਗਣਿਤ ਦੇ ਸਾਧਾਰਣ ਟੈਸਟ ’ਚ ਫੇਲ ਹੋ ਗਿਆ ਹੈ। ਰੋਬੋਟ ਨੂੰ 10ਵੀਂ ਦੇ ਇਸ ਟੈਸਟ ’ਚ 40 ’ਚੋਂ ਸਿਰਫ 14 ਅੰਕ ਹੀ ਮਿਲੇ। ਟੈਸਟ ’ਚ ਫੇਲ ਹੋਣ ਤੋਂ ਬਾਅਦ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਰੋਬੋਟ ’ਤੇ ਸਵਾਲ ਖੜ੍ਹਾ ਹੋ ਗਿਆ ਹੈ। ਦੱਸ ਦੇਈਏ ਕਿ ਇਸ ਰੋਬੋਟ ਨੂੰ ਗੂਗਲ ਨੇ ਹਾਈ ਸਕੂਲ ਸਟੂਡੈਂਟਸ ਲਈ ਬਣਾਇਆ ਹੈ। 

PunjabKesari

ਡੀਪਮਾਇੰਡ ਦੀ ਰਿਸਰਟ ਟੀਮ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਗੂਗਗਲ ਦੇ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਨੂੰ ਅਲਜੈਬਰਾ, ਕੈਲਕੁਲਸ, ਪ੍ਰੋਬੇਬਿਲਟੀ ਵਰਗੇ ਮੈਥਸ ਦੇ ਕਈ ਟਾਪਿਕ ਬਾਰੇ ਚੰਗੀ ਤਰ੍ਹਾਂ ਟ੍ਰੇਨਿੰਗ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਉਹ ਟੈਸਟ ’ਚ ਫੇਲ ਹੋ ਗਿਆ। ਉਥੇ ਹੀ ਟੈਸਟਿੰਗ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਰੋਬੋਟ ਨੂੰ ਸਵਾਲਾਂ ਦਾ ਅਨੁਵਾਦ ਕਰਨ ’ਚ ਕਾਫੀ ਪਰੇਸ਼ਾਨੀ ਹੋਈ। ਇਸ ਤੋਂ ਇਲਾਵਾ ਸਵਾਲਾਂ ਨੂੰ ਹੱਲ ਕਰਨ ’ਚ ਵੀ ਰੋਬੋਟ ਨੂੰ ਕਾਫੀ ਸੰਘਰਸ਼ ਕਰਨਾ ਪਿਆ।


Related News