ਬੇਔਲਾਦ ਜੋੜਿਆਂ ਲਈ ਜਾਗੀ ਉਮੀਦ ਦੀ ਕਿਰਨ ! 19 ਸਾਲ ਬਾਅਦ ਜੋੜੇ ਦੇ ਘਰ ਹੁਣ ਗੂੰਜਣਗੀਆਂ ਕਿਲਕਾਰੀਆਂ
Thursday, Jul 31, 2025 - 11:15 AM (IST)

ਇੰਟਰਨੈਸ਼ਨਲ ਡੈਸਕ- ਦੁਨੀਆ ਭਰ ਵਿਚ ਬਹੁਤ ਸਾਰੇ ਜੋੜੇ ਅਜਿਹੇ ਹਨ, ਜੋ ਅਜੇ ਵੀ ਮਾਪੇ ਬਣਨ ਦੀ ਉਡੀਕ ਕਰ ਰਹੇ ਹਨ। ਆਈ.ਵੀ.ਐੱਫ., ਸਰੋਗੇਸੀ ਵਰਗੀਆਂ ਕਈ ਤਕਨੀਕਾਂ ਉਪਲਬਧ ਹੋਣ ਦੇ ਬਾਵਜੂਦ ਉਹ ਮਾਪੇ ਆਪਣੇ ਬੱਚਿਆਂ ਦੇ ਚਿਹਰੇ ਦੇਖਣ ਲਈ ਤਰਸ ਰਹੇ ਹਨ। ਹਾਲਾਂਕਿ ਹੁਣ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਮਦਦ ਨਾਲ ਇਹ ਸੁਪਨਾ ਸਾਕਾਰ ਹੋ ਸਕਦਾ ਹੈ ਕਿਉਂਕਿ ਹਾਲ ਹੀ ਵਿਚ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਡਾਕਟਰਾਂ ਨੇ ਇਕ ਵਿਸ਼ੇਸ਼ ਏ.ਆਈ. ਤਕਨਾਲੋਜੀ ਨਾਲ ਇਕ ਅਜਿਹਾ ਚਮਤਕਾਰ ਕੀਤਾ ਹੈ, ਜਿਸ ਵਿਚ ਇਕ ਜੋੜਾ, ਜੋ 19 ਸਾਲਾਂ ਤੋਂ ਬੱਚੇ ਲਈ ਕੋਸ਼ਿਸ਼ ਕਰ ਰਿਹਾ ਸੀ, ਹੁਣ ਜਲਦੀ ਹੀ ਮਾਤਾ-ਪਿਤਾ ਬਣਨ ਜਾ ਰਿਹਾ ਹੈ।
ਕੀ ਹੈ ਮਾਮਲਾ ?
ਇਸ ਜੋੜੇ ਨੇ ਮਾਤਾ-ਪਿਤਾ ਬਣਨ ਲਈ ਹਰ ਤਰ੍ਹਾਂ ਦਾ ਇਲਾਜ ਕਰਵਾਇਆ ਪਰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗੀ। ਬੱਚਾ ਪੈਦਾ ਕਰਨ ਦੀ ਇੱਛਾ ਵਿਚ ਜੋੜੇ ਨੇ 15 ਵਾਰ ਆਈ.ਵੀ.ਐੱਫ. ਕਰਵਾਇਆ ਪਰ ਹਰ ਵਾਰ ਅਸਫਲ ਰਿਹਾ। ਫਿਰ ਉਸ ਨੇ ਇਕ ਨਵੇਂ ਟੈਸਟ ਵਿਚ ਹਿੱਸਾ ਲਿਆ, ਜਿਸ ਵਿਚ ਏ.ਆਈ. ਤਕਨੀਕ ‘ਸਟਾਰ’ ਮਤਲਬ ਸਪਰਮ ਟ੍ਰੈਕਿੰਗ ਅਤੇ ਰਿਕਵਰੀ ਦੀ ਵਰਤੋਂ ਕੀਤੀ ਗਈ, ਜਿਸ ਦੀ ਮਦਦ ਨਾਲ ਔਰਤ ਗਰਭਵਤੀ ਹੋ ਗਈ।
2 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਜਾਂਚ
ਸਪਰਮ ਟ੍ਰੈਕ ਐਂਡ ਰਿਕਵਰੀ ਨਾਂ ਦਾ ਇਹ ਯੰਤਰ ਖਗੋਲ-ਭੌਤਿਕ ਵਿਗਿਆਨੀਆਂ ਵਲੋਂ ਆਸਮਾਨ ਵਿਚ ਦੁਰਲੱਭ ਤਾਰਿਆਂ ਦਾ ਪਤਾ ਲਾਉਣ ਲਈ ਵਰਤੇ ਜਾਣ ਵਾਲੇ ਏ.ਆਈ. ਸਿਸਟਮ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਵੀਰਜ ਦੇ ਨਮੂਨਿਆਂ ਵਿਚ ਬਹੁਤ ਹੀ ਦੁਰਲੱਭ ਸ਼ੁਕਰਾਣੂਆਂ ਦੀ ਖੋਜ ਕਰਦਾ ਹੈ। ‘ਸਟਾਰ’ ਦੇ ਮੁੱਖ ਖੋਜਕਰਤਾ ਡਾ. ਜੋਅ ਵਿਲੀਅਮਜ਼ ਦੇ ਅਨੁਸਾਰ ਇਹ ਘਾਹ ਦੇ ਢੇਰ ਵਿਚ ਨਹੀਂ, ਸਗੋਂ ਹਜ਼ਾਰਾਂ ਘਾਹ ਦੇ ਢੇਰਾਂ ਵਿਚੋਂ ਸੂਈ ਨੂੰ ਲੱਭਣ ਵਰਗਾ ਹੈ।
ਇਕ ਇੰਟਰਵਿਊ ਵਿਚ ਉਨ੍ਹਾਂ ਦੱਸਿਆ ਕਿ ਕਿਵੇਂ ਸਿਸਟਮ ਜ਼ਿੰਦਾ ਸ਼ੁਕਰਾਣੂਆਂ ਦਾ ਪਤਾ ਲਗਾ ਸਕਦਾ ਹੈ, ਜਿਸ ਨੂੰ ਰਵਾਇਤੀ ਪ੍ਰਯੋਗਸ਼ਾਲਾ ਤਕਨੀਕਾਂ ਅਕਸਰ ਲੱਭਣ ਵਿਚ ਅਸਫਲ ਰਹਿੰਦੀਆਂ ਹਨ, ਜਦਕਿ ਏ.ਆਈ. ਇਹ ਕੰਮ 2 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਪੂਰਾ ਕਰ ਲੈਂਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਇਕ ਹੋਰ ਜਹਾਜ਼ ਹੋ ਗਿਆ ਕ੍ਰੈਸ਼ ! ਬਣ ਗਿਆ ਅੱਗ ਦਾ ਗੋਲ਼ਾ
ਕਿਵੇਂ ਕੰਮ ਕਰਦੀ ਹੈ ਇਹ ਤਕਨੀਕ
ਇਹ ਤਕਨੀਕ ਏ.ਆਈ., ਹਾਈ-ਸਪੀਡ ਇਮੇਜਿੰਗ ਅਤੇ ਰੋਬੋਟਿਕਸ ਨੂੰ ਜੋੜਦੀ ਹੈ। ਇਕ ਫਲੂਇਡਿਕ ਚਿੱਪ ਦੀ ਵਰਤੋਂ ਇਕ ਛੋਟੀ ਪਲਾਸਟਿਕ ਟਿਊਬ ਵਿਚ ਵੀਰਜ ਦੇ ਨਮੂਨੇ ਨੂੰ ਵਹਾਉਣ ਲਈ ਕੀਤੀ ਜਾਂਦੀ ਹੈ। ਜੇਕਰ ਏ.ਆਈ. ਐਲਗੋਰਿਦਮ ਇਕ ਵੀ ਵਿਹਾਰਕ ਸ਼ੁਕਰਾਣੂ ਦਾ ਪਤਾ ਲਗਾ ਲੈਂਦਾ ਹੈ ਤਾਂ ਤਰਲ ਦੇ ਉਸ ਹਿੱਸੇ ਨੂੰ ਇਕ ਵੱਖਰੀ ਟਿਊਬ ਵਿਚ ਵੱਖ ਕੀਤਾ ਜਾਂਦਾ ਹੈ, ਜਿਸ ਨੂੰ ਗਰਭਧਾਰਣ ਕਰਨ ਲਈ ਵਰਤਿਆ ਜਾ ਸਕਦਾ ਹੈ ਜਾਂ ਬਾਅਦ ਵਿਚ ਵਰਤੋਂ ਲਈ ਫ੍ਰੀਜ਼ ਕੀਤਾ ਜਾ ਸਕਦਾ ਹੈ।
ਇਸ ਜੋੜੇ ਦੇ ਮਾਮਲੇ ਵਿਚ ਵੀ ਬਿਲਕੁਲ ਇਹੀ ਹੋਇਆ। ਪਤੀ ਦਾ ਸੈਂਪਲ ਲੈਣ ਦੇ 2 ਘੰਟਿਆਂ ਦੇ ਅੰਦਰ-ਅੰਦਰ ਏ.ਆਈ. ਸਿਸਟਮ ਨੇ ਨਾ ਸਿਰਫ਼ ਸ਼ੁਕਰਾਣੂਆਂ ਦੀ ਪਛਾਣ ਕੀਤੀ, ਸਗੋਂ ਪਤਨੀ ਦੇ ਅੰਡਿਆਂ ਨੂੰ ਫਰਟੀਲਾਈਜ਼ ਕਰਨ ਵਿਚ ਵੀ ਮਦਦ ਕੀਤੀ। ਕੁਝ ਦਿਨਾਂ ਬਾਅਦ ਵਿਕਸਤ ਭਰੂਣ ਨੂੰ ਉਸ ਦੀ ਬੱਚੇਦਾਨੀ ਵਿਚ ਟਰਾਂਸਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਟੈਰਿਫ਼ ਐਲਾਨ ਮਗਰੋਂ ਟਰੰਪ ਨੇ ਮੁੜ ਚਲਾਏ ਜ਼ੁਬਾਨੀ ਤੀਰ ! ਭਾਰਤ ਤੇ ਰੂਸ ਨੂੰ ਦੱਸਿਆ Dead Economy
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e