ਪਾਕਿਸਤਾਨ ’ਚ ਸੋਨਾ ਇਕ ਦਿਨ ’ਚ 1236 ਰੁਪਏ ਵੱਧ ਕੇ 1 ਲੱਖ 34 ਹਜ਼ਾਰ ’ਤੇ ਪਹੁੰਚਿਆ

04/09/2022 10:13:17 AM

ਗੁਰਦਾਸਪੁਰ/ਪਾਕਿਸਤਾਨ (ਜ.ਬ.)- ਪਾਕਿਸਤਾਨ ’ਚ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੇ ਰੇਟ ਰਾਜਨੀਤਕ ਉੱਥਲ-ਪੁਥਲ ਦੇ ਚੱਲਦੇ 188 ਰੁਪਏ ਹੋ ਗਿਆ। ਜੋ ਅੱਜ ਤੱਕ ਦੇ ਸਭ ਤੋਂ ਪਾਕਿਸਤਾਨੀ ਕਮਜ਼ੋਰ ਰੁਪਏ ਦਾ ਰੇਟ ਹੈ। ਇਸ ਦੇ ਚੱਲਦੇ ਅੱਜ ਪਾਕਿਸਤਾਨ ਵਿਚ ਅਚਾਨਕ ਕੱਲ ਦੇ ਮੁਕਾਬਲੇ ਸੋਨਾ 1286 ਰੁਪਏ ਵੱਧ ਕੇ 1 ਲੱਖ 34 ਹਜ਼ਾਰ ਰੁਪਏ ਤੋਲਾ ਹੋ ਗਿਆ।

ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 21 ਸਾਲਾ ਭਾਰਤੀ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ

ਆਮ ਜਨਤਾ ਦਾ ਦੋਸ਼ ਹੈ ਕਿ ਪਾਕਿਸਤਾਨ ਵਿਚ ਰਾਜਨੇਤਾਵਾਂ ਦੇ ਵਿਵਾਦ ਦੇ ਚੱਲਦੇ ਪਾਕਿਸਤਾਨ ਦੀ ਆਰਥਿਕ ਸਥਿਤੀ ਬਹੁਤ ਹੀ ਖ਼ਰਾਬ ਹੋ ਗਈ ਹੈ ਅਤੇ ਮਹਿੰਗਾਈ ਬਹੁਤ ਜ਼ਿਆਦਾ ਹੈ। ਪਾਕਿਸਤਾਨ ਹੁਣ ਵਿਦੇਸ਼ਾਂ ਦਾ ਕਰਜ਼ਾ ਵਾਪਸ ਕਰਨ ਦੇ ਕਾਬਲ ਵੀ ਨਹੀਂ ਰਿਹਾ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਕਪੂਰਥਲਾ ਦੀ 24 ਸਾਲਾ ਪੰਜਾਬਣ ਦੇ ਕਤਲ ਮਾਮਲੇ 'ਚ ਗੋਰਾ ਗ੍ਰਿਫ਼ਤਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News