ਦੋ ਗੋਲਡ ਜਿੱਤਣ ਵਾਲਾ ਪੰਜਾਬੀ ਜਾਪਾਨ 'ਚ ਵੀ ਗੱਡਣਾ ਚਾਹੁੰਦੈ ਜਿੱਤ ਦੇ ਝੰਡੇ

12/05/2018 2:02:11 PM

ਮਿਲਾਨ, (ਸਾਬੀ ਚੀਨੀਆ)— ਵੱਖ-ਵੱਖ ਦੇਸ਼ਾਂ 'ਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਗੋਲਡ ਮੈਡਲ ਜਿੱਤਣ ਵਾਲੇ ਪਾਵਰ ਲਿਫਟਰ ਅਜੈ ਗੋਗਨਾ ਦਾ ਸੁਪਨਾ ਹੈ ਕਿ ਉਹ 2019 'ਚ ਜਪਾਨ 'ਚ ਹੋਣ ਵਾਲੇ ਮੁਕਾਬਲੇ 'ਚ ਗੋਲਡ ਮੈਡਲ ਜਿੱਤਣ ਅਤੇ ਆਪਣੇ ਭਾਈਚਾਰੇ ਦੇ ਨਾਂ ਰੌਸ਼ਨ ਕਰਨ। ਜਾਪਾਨ ਦੇ ਸ਼ਹਿਰ ਟੋਕੀਓ ਵਿਚ ਅਗਲੇ ਸਾਲ 18 ਤੋ 25 ਮਈ ਤੱਕ 'ਵਰਲਡ ਬੈਂਚ ਪ੍ਰੈੱਸ ਚੈਪੀਅਨਸ਼ਿਪ' ਹੋਣ ਜਾ ਰਹੀ ਹੈ, ਜਿਸ 'ਚ ਗੋਲਡ ਮੈਡਲ ਜਿੱਤਣ ਲਈ ਅਜੈ ਨੇ ਤਿਆਰੀ ਖਿੱਚ ਲਈ ਹੈ।
ਦੱਸਣਯੋਗ ਹੈ ਕਿ ਪੁਣੇ ਵਿਚ ਹੋਈ ਚੈਂਪੀਅਨਸ਼ਿਪ 'ਚ ਪੂਰੇ ਦੇਸ਼ 'ਚੋਂ 1300 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਵੇਟ ਲਿਫਟਿਰ ਅਜੈ ਗੋਗਨਾ ਨੇ ਸੀਨੀਅਰ ਕੈਟਾਗਿਰੀ 'ਚੋਂ ਦੋ ਗੋਲਡ ਮੈਡਲ ਜਿੱਤਕੇ ਆਪਣੀ ਦਾਅਵੇਦਾਰੀ ਨੂੰ ਮਜ਼ਬੂਤ ਕੀਤਾ ਸੀ।
ਇਸ ਤੋਂ ਪਹਿਲਾਂ ਦੁਬਈ 'ਚ ਹੋਈ ਚੈਪੀਅਨਸ਼ਿਪ ਵਿਚ ਵੀ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਦਾ ਮਾਣ ਵਧਾਇਆ ਸੀ । ਜਪਾਨ ਵਿਚ ਹੋਣ ਵਾਲੀ ਚੈਪੀਅਨਸ਼ਿਪ ਸਬੰਧੀ
ਜਾਣਕਾਰੀ ਸਾਂਝੀ ਕਰਦਿਆਂ ਅਜੈ ਗੋਗਨਾ ਨੇ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣੀ ਖੇਡ 'ਤੇ ਧਿਆਨ ਦੇਣ ਅਤੇ ਦੇਸ਼ ਲਈ ਖੇਡ ਕੇ ਕਿਸੇ ਵੱਡੀ ਉਪਲੱਬਧੀ ਨੂੰ ਹਾਸਲ ਕਰਨ ਅਤੇ ਇਸ ਲਈ ਉਹ ਤਿਆਰੀਆਂ ਕਰ ਰਹੇ ਹਨ।


Related News