ਹੈਰੀ ਪੌਟਰ ਫਿਲਮ ਦਾ ਇਕ ਲਿਫਾਫਾ 7500 ਪੌਂਡ ''ਚ ਵਿਕਿਆ

Monday, Oct 09, 2017 - 04:13 PM (IST)

ਲੰਡਨ (ਬਿਊਰੋ)— ਹੈਰੀ ਪੌਟਰ ਦੀ ਦੂਜੀ ਫਿਲਮ ਵਿਚ ਮਜਾਕ ਦੇ ਤੌਰ 'ਤੇ ਵਰਤੇ ਗਏ ਇਕ ਲਿਫਾਫੇ ਦੀ ਨੀਲਾਮੀ ਕੀਤੀ ਗਈ ਹੈ। ਇਹ ਲਿਫਾਫਾ 7500 ਪੌਂਡ (ਕਰੀਬ 6.4 ਲੱਖ ਰੁਪਏ) ਵਿਚ ਵਿਕਿਆ। ਸੁਨਹਿਰੀ ਰੰਗ ਦੇ ਸੀਲ ਲੱਗੇ ਇਸ ਲਿਫਾਫੇ 'ਤੇ ਹੀਰੋ ਰੂਪਰਟ ਗ੍ਰਿੰਟ ਦੇ ਦਸਤਖਤ ਹਨ।
ਇਹ ਲਿਫਾਫਾ ਲਾਲ ਰੰਗ ਦੇ ਕਾਰਡ ਨਾਲ ਬਣਿਆ ਹੈ। ਇਸ 'ਤੇ 'ਰੋਨਾਲਡ, ਵੀਸਲੀ, ਹੋਗਵਾਰਟਸ ਸਕੂਲ ਆਫ ਵਿੱਚਕਰਾਫਟ ਐਂਜ ਵਿਜਡ੍ਰਾਈ' ਲਿਖਿਆ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਹੈਰੀ ਪੌਟਰ ਸੀਰੀਜ ਦੀ ਪਹਿਲੀ ਫਿਲਮ ਵਿਚ ਵਰਤਿਆ ਗਿਆ ਇਕ ਲਿਫਾਫਾ 30 ਹਜ਼ਾਰ ਪੌਂਡ (ਕਰੀਬ 26 ਲੱਖ ਰੁਪਏ) ਵਿਚ ਵਿਕਿਆ ਸੀ।


Related News