ਕੋਰੋਨਾ ਕਾਰਨ ਦੁਨੀਆ ਭਰ ''ਚ 94 ਹਜ਼ਾਰ ਲੋਕਾਂ ਨੇ ਗੁਆਈ ਜਾਨ ਪਰ ਬੱਝ ਰਹੀ ਹੈ ਆਸ

Friday, Apr 10, 2020 - 03:45 PM (IST)

ਕੋਰੋਨਾ ਕਾਰਨ ਦੁਨੀਆ ਭਰ ''ਚ 94 ਹਜ਼ਾਰ ਲੋਕਾਂ ਨੇ ਗੁਆਈ ਜਾਨ ਪਰ ਬੱਝ ਰਹੀ ਹੈ ਆਸ

ਬ੍ਰਸਲਸ- ਕੋਰੋਨਾਵਾਇਰਸ ਗਲੋਬਲ ਮਹਾਮਾਰੀ ਰੋਜ਼ ਨਵੇਂ ਅੰਕੜਿਆਂ ਨਾਲ ਦਹਿਸ਼ਤ ਲੈ ਕੇ ਆ ਰਹੀ ਹੈ ਤੇ ਵੀਰਵਾਰ ਤੱਕ ਦੁਨੀਆ ਭਰ ਵਿਚ ਇਸ ਘਾਤਕ ਵਾਇਰਸ ਕਾਰਨ ਮ੍ਰਿਤਕਾਂ ਦੀ ਗਿਣਤੀ 94 ਹਜ਼ਾਰ ਪਾਰ ਕਰ ਗਈ। ਹਾਲਾਂਕਿ ਅਮਰੀਕਾ ਤੇ ਯੂਰਪ ਦੇ ਇਸ ਆਫਤ ਦੇ ਚੋਟੀ 'ਤੇ ਪਹੁੰਚਣ ਤੋਂ ਬਾਅਦ ਹੁਣ ਇਸ ਦੀ ਦਹਿਸ਼ਤ ਘੱਟ ਹੋਣ ਦੀ ਉਮੀਦ ਦੇ ਕੁਝ ਅਸਥਾਈ ਸੰਕੇਤ ਦਿਖਣ ਲੱਗੇ ਹਨ।

PunjabKesari

ਆਰਥਿਕ ਆਪਦਾ ਦੀ ਤਸਵੀਰ ਵੀ ਸਾਫ ਹੋਣ ਲੱਗੀ ਹੈ, ਜਿਥੇ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਮਹਾ ਆਰਥਿਕ ਮੰਦੀ ਦੇ ਪ੍ਰਤੀ ਆਗਾਹ ਕੀਤਾ ਹੈ ਤੇ ਡਾਟਾ ਦਿਖਾ ਰਿਹਾ ਹੈ ਕਿ 1.7 ਕਰੋੜ ਅਮਰੀਕੀਆਂ ਦੀ ਨੌਕਰੀ ਚਲੀ ਗਈ ਹੈ ਜਦਕਿ ਯੂਰਪੀ ਸੰਘ ਦਾ ਆਰਥਿਕ ਰਾਹਤ ਪੈਕੇਜ ਸਮਝੌਤਾ ਬੁਰੀਆਂ ਖਬਰਾਂ ਦੇ ਵਿਚਾਲੇ ਕੁਝ ਰਾਹਤ ਲੈ ਕੇ ਆਇਆ ਹੈ। ਅਮਰੀਕਾ ਵਿਚ ਵੀਰਵਾਰ ਨੂੰ 1,700 ਲੋਕਾਂ ਦੀ ਮੌਤ ਹੋਈ ਜਦਕਿ ਯੂਰਪ ਵਿਚ ਵੀ ਸੈਂਕੜੇ ਲੋਕਾਂ ਨੇ ਆਪਣੀ ਜਾਨ ਗੁਆਈ, ਜਿਸ ਤੋਂ ਬਾਅਦ ਦੁਨੀਆ ਭਰ ਵਿਚ ਮਰਨ ਵਾਲਿਆਂ ਦਾ ਅੰਕੜਾ 94 ਹਜ਼ਾਰ ਦੇ ਪਾਰ ਚਲਾ ਗਿਆ। ਗਲੋਬਲ ਮਹਾਮਾਰੀ ਦੇ ਕਾਰਣ ਅੱਧੇ ਤੋਂ ਵਧੇਰੇ ਲੋਕਾਂ ਦੀ ਜਾਨ ਪਿਛਲੇ ਇਕ ਹਫਤੇ ਦੌਰਾਨ ਗਈ। ਪਰ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਯੂਰਪ ਤੇ ਅਮਰੀਕਾ ਵਿਚ ਅਧਿਕਾਰੀਆਂ ਨੇ ਕਿਹਾ ਕਿ ਰੋਜ਼ ਹੋ ਰਹੀਆਂ ਮੌਤਾਂ ਤੇ ਸਾਹਮਣੇ ਆ ਰਹੇ ਇਨਫੈਕਸ਼ਨ ਦੇ ਮਾਮਲਿਆਂ ਦਾ ਘਟਨਾ ਇਹ ਉਮੀਦ ਜਤਾਉਂਦਾ ਹੈ ਕਿ ਸ਼ਾਇਹ ਸਭ ਤੋਂ ਬੁਰਾ ਦੌਰ ਖਤਮ ਹੋ ਗਿਆ ਹੈ।

PunjabKesari

ਸਪੇਨ ਦੇ ਪ੍ਰਧਾਨ ਮੰਤਰੀ ਪੇਦ੍ਰੋ ਸਾਂਸ਼ੇਜ ਨੇ ਕਿਹਾ ਕਿ ਗਲੋਬਲ ਮਹਾਮਾਰੀ ਹੁਣ ਕੰਟਰੋਲ ਵਿਚ ਆਉਣ ਲੱਗੀ ਹੈ। ਸਪੇਨ ਵਿਚ ਮ੍ਰਿਤਕਾਂ ਦਾ ਅੰਕੜਾ ਵੀਰਵਾਰ ਨੂੰ 683 ਸੀ ਜੋ ਕਿ ਇਕ ਦਿਨ ਪਹਿਲਾਂ 757 ਸੀ। ਦੇਸ਼ ਵਿਚ 15 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਇਸ ਵਾਇਰਸ ਕਾਰਣ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਸਾਡੀ ਤਰਜੀਹ ਪਿੱਛੇ ਮੁੜ ਕੇ ਦੇਖਣ ਦੀ ਨਹੀਂ ਹੈ ਤੇ ਨਾ ਹੀ ਸਾਵਧਾਨੀ ਘਟਾਉਣ ਦੀ ਹੈ। ਫਰਾਂਸ ਵਿਚ ਵੀ ਰੋਜ਼ ਦੇ ਮੁਕਾਬਲੇ ਆਈ.ਸੀ.ਯੂ. ਵਿਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਘੱਟ ਹੋ ਗਈ ਹੈ। ਹੁਣ ਇਹ ਅੰਕੜਾ ਸਿਰਫ 82 ਦਾ ਹੈ। ਗਲੋਬਲ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਗਿਰਾਵਟ ਹੈ ਤੇ ਗਲੋਬਲ ਮਹਾਮਾਰੀ 'ਤੇ ਅਮਰੀਕਾ ਦੇ ਵਿਸ਼ੇਸ਼ ਮਾਹਰ ਐਂਥਨੀ ਫਾਓਚੀ ਨੇ ਕਿਹਾ ਹੈ ਕਿ ਅਮਰੀਕਾ ਸਹੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 1,783 ਲੋਕਾਂ ਦੀ ਮੌਤ ਹੋਈ ਹੈ, ਜੋ ਪਿਛਲੇ ਦਿਨ ਦੇ 1,973 ਦੇ ਮੁਕਾਬਲੇ ਘੱਟ ਸੀ। ਅਮਰੀਕਾ ਵਿਚ ਇਟਲੀ ਤੋਂ ਬਾਅਦ ਸਭ ਤੋਂ ਜ਼ਿਆਦਾ 16,500 ਲੋਕਾਂ ਦੀ ਮੌਤ ਹੋਈ ਹੈ ਤੇ ਉਥੇ 4,60,000 ਤੋਂ ਵਧੇਰੇ ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਅਮਰੀਕਾ ਵਿਚ ਵਾਇਰਸ ਦਾ ਕੇਂਦਰ ਰਹੇ ਨਿਊਯਾਰਕ ਵਿਚ ਸਿਰਫ 200 ਹੋਰ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਹੁਣ ਤੱਕ ਦੀ ਸਭ ਤੋਂ ਘੱਟ ਗਿਣਤੀ ਹੈ, ਜਦਕਿ ਉਸ ਤੋਂ ਪਿਛਲੇ ਦਿਨ 799 ਲੋਕਾਂ ਦੀ ਮੌਤ ਹੋਈ ਸੀ। 

PunjabKesari

ਉਥੇ ਹੀ ਦੁਨੀਆ ਦਾ ਹੌਂਸਲਾ ਵਧਾਉਣ ਦੀ ਲੜੀ ਵਿਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਸਿਹਤ ਵਿਚ ਵੀ ਸੁਧਾਰ ਹੋਇਆ ਹੈ। ਵਾਇਰਸ ਨਾਲ ਇਨਫੈਕਟਡ 15 ਲੱਖ ਲੋਕਾਂ ਵਿਚ ਸਭ ਤੋਂ ਵਧੇਰੇ ਹਾਈ ਪ੍ਰੋਫਾਈਲ ਜਾਨਸਨ ਨੇ ਤਿੰਨ ਦਿਨ ਆਈ.ਸੀ.ਯੂ. ਵਿਚ ਬਿਤਾਉਣ ਦੀ ਮਿਆਦ ਪੂਰੀ ਕਰ ਲਈ ਹੈ। ਹਾਲਾਂਕਿ ਬ੍ਰਿਟੇਨ ਨੇ ਵੀਰਵਾਰ ਨੂੰ 881 ਹੋਰ ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਦੇਸ਼ ਵਿਚ ਮੌਤਾਂ ਦੀ ਕੁੱਲ ਗਿਣਤੀ 8000 ਹੋ ਗਈ ਹੈ। ਆਰਥਿਕ ਮੋਰਚੇ 'ਤੇ ਯੂਰਪ ਦੇ 550 ਅਰਬ ਡਾਲਰ ਦੇ ਬਚਾਅ ਪੈਕੇਜ 'ਤੇ ਯੂਰਪੀ ਸੰਘ ਦੇ ਵਿੱਤ ਮੰਤਰੀਆਂ ਦੇ ਵਿਚਾਲੇ ਸਹਿਮਤੀ ਬਣਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਦਾ ਟੀਚਾ 27 ਰਾਸ਼ਟਰਾਂ ਦੇ ਇਸ ਗੁੱਟ ਖਾਸਕਰਕੇ ਇਟਲੀ ਤੇ ਸਪੇਨ ਦਾ ਕੁਝ ਬੋਝ ਹਲਕਾ ਕੀਤਾ ਹੈ। ਅਮਰੀਕੀ ਫੈਡਰਲ ਰਿਜ਼ਰਵ ਨੇ ਅਮਰੀਕੀਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਦੇ ਮੁਖੀ ਜੇਰੋਮ ਪੋਵੇਲ ਨੇ 2.3 ਹਜ਼ਾਰ ਅਰਬ ਡਾਲਰ ਦੇ ਆਰਥਿਕ ਉਪਾਅ ਦਾ ਐਲਾਨ ਕੀਤਾ ਹੈ, ਜੋ ਰੁਕੀਆਂ ਆਰਥਿਕ ਗਤੀਵਿਧੀਆਂ ਦੇ ਇਸ ਦੌਰ ਨੂੰ ਵਧੇਰੇ ਰਾਹਤ ਤੇ ਸਥਿਰਤਾ ਮੁਹੱਈਆ ਕਰਵਾਏਗੀ। ਆਈ.ਐਮ.ਐਫ. ਨੇ ਕਿਹਾ ਹੈ ਕਿ ਉਸ ਦੇ 180 ਵਿਚੋਂ 170 ਮੈਂਬਰ ਦੇਸ਼ ਇਸ ਸਾਲ ਪ੍ਰਤੀ ਵਿਅਕਤੀ ਆਮਦਨ ਵਿਚ ਕਮੀ ਦਾ ਸਾਹਮਣਾ ਕਰਨਗੇ। ਇਸ ਤੋਂ ਕੁਝ ਹੀ ਮਹੀਨੇ ਪਹਿਲਾਂ ਸੰਸਥਾ ਨੇ ਕਿਹਾ ਸੀ ਕਿ ਤਕਰੀਬਨ ਹਰ ਕੋਈ ਵਾਧੇ ਦਾ ਸਵਾਦ ਚਖੇਗਾ। ਆਈ.ਐਮ.ਐਫ. ਮੁਖੀ ਕ੍ਰਿਸਟਾਲੀਨਾ ਜਾਰਜੀਯੇਵਾ ਨੇ ਕਿਹਾ ਕਿ ਮਹਾਮੰਦੀ ਤੋਂ ਬਾਅਦ ਅਸੀਂ ਸਭ ਤੋਂ ਬੁਰੀ ਆਰਥਿਕ ਗਿਰਾਵਟ ਦਾ ਅੰਦਾਜ਼ਾ ਲਗਾ ਰਹੇ ਹਾਂ।

PunjabKesari

ਪੱਛਮੀ ਰਾਸ਼ਟਰਾਂ ਤੇ ਚੀਨ ਵਿਚ ਉਮੀਦ ਵਧਾਉਂਦੇ ਸੰਕੇਤਾਂ ਦੇ ਬਾਵਜੂਦ ਅਜਿਹਾ ਖਦਸ਼ਾ ਹੈ ਕਿ ਜ਼ਿਆਦਾਤਰ ਵਿਕਾਸਸ਼ੀਲ ਦੇਸ਼ਾਂ ਵਿਚ ਅਜੇ ਹੋਰ ਬੁਰਾ ਸਮਾਂ ਆਉਣਾ ਬਾਕੀ ਹੈ। ਉਧਰ ਮਨੁੱਖਤਾ ਦੇ ਸਭ ਤੋਂ ਗੰਭੀਰ ਸੰਕਟ ਨਾਲ ਜੂਝਦੇ ਯੁੱਧਗ੍ਰਸਤ ਯਮਨ ਵਿਚ ਇਸ ਵਾਇਰਸ ਦਾ ਸ਼ੁੱਕਰਵਾਰ ਨੂੰ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਬ੍ਰਾਜ਼ੀਲ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਰਿਓ ਡੀ ਜੇਨੇਰੀਓ ਵਿਚ ਪਹਿਲੀ ਮੌਤ ਦੀ ਜਾਣਕਾਰੀ ਦਿੱਤੀ, ਜਿਥੇ ਭੀੜ ਰਹਿੰਦੀ ਹੈ ਤੇ ਖਰਾਬ ਸਵੱਛਤਾ ਵਿਵਸਥਾ ਨੇ ਆਪਦਾ ਦੇ ਖਤਰੇ ਨੂੰ ਹੋਰ ਵਧਾ ਦਿੱਤਾ ਹੈ। ਇਸੇ ਤਰ੍ਹਾਂ ਦਾ ਡਰ ਭਾਰਤ ਵਿਚ ਵੀ ਹੈ, ਜਿਥੇ ਕਰੋੜਾਂ ਗਰੀਬ ਲੋਕ ਤੇਜ਼ੀ ਨਾਲ ਨਿਰਾਸ਼ਾ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ। ਆਫਤ 'ਤੇ ਅੰਤਰਰਾਸ਼ਟਰੀ ਇਕਜੁੱਟਤਾ ਬਣਾਉਣ ਦੀ ਕੋਸ਼ਿਸ਼ ਵਿਚ ਜਰਮਨੀ ਨੇ ਵੀਰਵਾਰ ਨੂੰ ਗਲੋਬਲ ਮਹਾਮਾਰੀ ਦੇ ਮੁੱਦੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਵੀਡੀਓ ਕਾਨਫਰੰਸ ਸੈਸ਼ਨ ਦੀ ਅਗਵਾਈ ਕੀਤੀ। ਓਪੇਕ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਮੈਕਸੀਕੋ ਨੂੰ ਛੱਡ ਕੇ ਪ੍ਰਮੁੱਖ ਤੇਲ ਉਤਪਾਦਕ ਦੇਸ਼ਾਂ ਨੇ ਉਤਪਾਦਨ ਵਿਚ ਕਟੌਤੀ ਕਰਨ 'ਤੇ ਸਹਿਮਤੀ ਜਤਾਈ ਹੈ।

PunjabKesari


author

Baljit Singh

Content Editor

Related News