ਗਲਾਸਗੋ : ਸੜਕ ਬੰਦ ਪਰ ਲੋਕਾਂ ਨੂੰ ਲੱਗਾ ਭਾਰੀ ਜੁਰਮਾਨਾ, ਇੰਝ ਹੋਇਆ ਸੱਚ ਬਾਰੇ ਖੁਲਾਸਾ

Saturday, Aug 22, 2020 - 04:07 PM (IST)

ਗਲਾਸਗੋ : ਸੜਕ ਬੰਦ ਪਰ ਲੋਕਾਂ ਨੂੰ ਲੱਗਾ ਭਾਰੀ ਜੁਰਮਾਨਾ, ਇੰਝ ਹੋਇਆ ਸੱਚ ਬਾਰੇ ਖੁਲਾਸਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਸ਼ਹਿਰ ਦੀ ਕੌਂਸਲ ਦੇ ਅਧਿਕਾਰੀਆਂ ਨੇ ਗਲਤੀ ਨਾਲ ਡਰਾਈਵਰਾਂ ਨੂੰ 1500 ਤੋਂ ਵੱਧ ਜੁਰਮਾਨੇ ਕੀਤੇ ਹਨ। ਜੁਲਾਈ ਵਿਚ ਸਟਾਕਵੈਲ ਸਟ੍ਰੀਟ ਨੂੰ ਐਮਰਜੈਂਸੀ ਕੰਮਾਂ ਕਾਰਨ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਟ੍ਰੈਫਿਕ ਨੂੰ ਬੱਸ ਲੇਨ ਵਰਤਣ ਦੀ ਆਗਿਆ ਦਿੱਤੀ ਗਈ ਸੀ ਪਰ ਬੱਸ ਲੇਨ ਵਾਲਾ ਕੈਮਰਾ ਲੋਕਾਂ ਦੇ ਵਾਹਨਾਂ ਦੀਆਂ ਤਸਵੀਰਾਂ ਖਿੱਚਦਾ ਰਿਹਾ।

ਵਾਹਨ ਚਾਲਕਾਂ ਨੂੰ ਬੱਸ ਲੇਨ ਵਰਤਣ ਦੇ ਜ਼ੁਰਮਾਨੇ ਦੇ ਨੋਟਿਸ ਵੀ ਭੇਜੇ ਗਏ। ਗਲਾਸਗੋ ਸਿਟੀ ਕੌਂਸਲ ਨੇ ਹੁਣ ਇਸ ਗਲਤੀ ਲਈ ਮੁਆਫੀ ਮੰਗੀ ਹੈ ਪਰ ਵਾਹਨ ਚਾਲਕ ਅਜੇ ਵੀ ਗੁੱਸੇ ਵਿਚ ਹਨ। 
ਜਿਕਰਯੋਗ ਹੈ ਕਿ 8 ਤੋਂ 15 ਜੁਲਾਈ ਦੇ ਵਿਚਕਾਰ, ਸਟਾਕਵੈੱਲ ਸਟ੍ਰੀਟ ਨੂੰ ਐਮਰਜੈਂਸੀ ਐਸਜੀਐਨ (ਗੈਸ) ਰੋਡਵਰਕ ਕਾਰਨ ਟ੍ਰੋਂਗੇਟ ਅਤੇ ਓਸਬਰਨ ਸਟ੍ਰੀਟ ਦੇ ਵਿਚਕਾਰ ਸਾਰੇ ਦੱਖਣ-ਪੱਧਰੀ ਟ੍ਰੈਫਿਕ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਕਾਰਨ ਕੁਝ ਟ੍ਰੈਫਿਕ ਗਲਾਸਫੋਰਡ ਸਟ੍ਰੀਟ ਤੇ ਬੱਸ ਲੇਨ ਦੇ ਨਾਲ ਉੱਤਰ ਵੱਲ ਨੂੰ ਮੋੜਿਆ ਗਿਆ ਸੀ। ਕੌਂਸਲ ਨੇ ਕਿਹਾ ਕਿ ਇਸ ਐਮਰਜੈਂਸੀ ਕੰਮਾਂ ਬਾਰੇ ਕੈਮਰਿਆਂ ਨੂੰ ਸੰਚਾਲਿਤ ਕਰਨ ਵਾਲੀ ਟੀਮ ਨਾਲ ਇਸ ਸੜਕ ਦੇ ਬੰਦ ਹੋਣ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ।
ਅਧਿਕਾਰੀ 24 ਜੁਲਾਈ ਨੂੰ ਇਸ ਸਮੱਸਿਆ ਤੋਂ ਜਾਣੂ ਹੋ ਗਏ, ਜਿਸ ਤੋਂ ਬਾਅਦ 1,544 ਜੁਰਮਾਨੇ ਜਾਰੀ ਕੀਤੇ ਗਏ ਸਨ। ਕੌਂਸਲ ਨੇ ਹੁਣ 110 ਲੋਕਾਂ ਨੂੰ ਅਦਾ ਕੀਤੀ ਜਾ ਚੁੱਕੀ ਜ਼ੁਰਮਾਨਾ ਰਾਸ਼ੀ ਵਾਪਸ ਕਰ ਦਿੱਤੀ ਹੈ ਜਦੋਂਕਿ ਬਾਕੀ ਜ਼ੁਰਮਾਨੇ ਰੱਦ ਕਰ ਦਿੱਤੇ ਗਏ ਹਨ।


author

Lalita Mam

Content Editor

Related News