ਗਲਾਸਗੋ ਅੱਗ ਬੁਝਾਊ ਵਿਭਾਗ ਦੇ 6 ਕਾਮਿਆਂ ''ਤੇ ਕੋਰੋਨਾ ਦਾ ਪ੍ਰਕੋਪ

Friday, Oct 16, 2020 - 01:40 PM (IST)

ਗਲਾਸਗੋ ਅੱਗ ਬੁਝਾਊ ਵਿਭਾਗ ਦੇ 6 ਕਾਮਿਆਂ ''ਤੇ ਕੋਰੋਨਾ ਦਾ ਪ੍ਰਕੋਪ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਕੋਰੋਨਾ ਵਾਇਰਸ ਨੂੰ ਲਾਗ ਦੀ ਬੀਮਾਰੀ ਕਿਹਾ ਜਾਂਦਾ ਹੈ ਕਿਉਂਕਿ ਇਸ ਨਾਲ ਪੀੜਿਤ ਇਕ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਹੋਰਾਂ ਨੂੰ ਵੀ ਇਹ ਬੀਮਾਰੀ ਪ੍ਰਭਾਵਿਤ ਕਰਦੀ ਹੈ, ਜੋ ਲੋਕ ਕੋਰੋਨਾ ਪੀੜਤ ਮਰੀਜ਼ ਦੇ ਸੰਪਰਕ ਵਿਚ ਆਉਂਦੇ ਹਨ, ਉਨ੍ਹਾਂ ਨੂੰ ਵੀ ਇਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। 

ਅਜਿਹਾ ਹੀ ਲਾਗ ਦਾ ਇਕ ਮਾਮਲਾ ਗਲਾਸਗੋ ਅੱਗ ਬੁਝਾਊ ਵਿਭਾਗ ਵਿਚ ਸਾਹਮਣੇ ਆਇਆ ਹੈ, ਜਿੱਥੇ ਇਕ ਪੀੜਿਤ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ 5 ਹੋਰ ਕਾਮੇ ਆਪਣੇ-ਆਪ ਨੂੰ ਇਕਾਂਤਵਾਸ ਕਰ ਰਹੇ ਹਨ। ਇਹ ਮਾਮਲਾ ਮੈਰੀਹਿਲ ਫਾਇਰ ਸਟੇਸ਼ਨ ਗਲਾਸਗੋ ਵਿਚ ਹੋਇਆ ਹੈ।

ਸਕਾਟਿਸ਼ ਫਾਇਰ ਐਂਡ ਰੈਸਕਿਊ ਸੇਵਾ ਦੇ ਗਲਾਸਗੋ ਸਿਟੀ ਲਈ ਸਥਾਨਕ ਸੀਨੀਅਰ ਅਧਿਕਾਰੀ ਰੌਡੀ ਕੀਥ ਅਨੁਸਾਰ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਇਸ ਦੇ ਇਲਾਵਾ ਇਸ ਪ੍ਰਕੋਪ ਦੇ ਬਾਵਜੂਦ ਵੀ ਇਸ ਫਾਇਰ ਸਟੇਸ਼ਨ ਰਾਹੀਂ ਸਾਰੇ ਖੇਤਰ ਵਿਚ ਐਮਰਜੈਂਸੀ ਸੇਵਾਵਾਂ ਨੂੰ ਜਾਰੀ ਰੱਖਿਆ ਜਾ ਰਿਹਾ ਹੈ। ਇਨ੍ਹਾਂ ਕਾਮਿਆਂ ਦੀ ਅਗਲੇ ਹਫਤੇ ਤੱਕ ਵਾਪਸ ਕੰਮ 'ਤੇ ਆ ਜਾਣ ਦੀ ਉਮੀਦ ਹੈ।


author

Lalita Mam

Content Editor

Related News