ਗਲਾਸਗੋ: ਨੌਜਵਾਨ ਡੈਲੀਗੇਟਾਂ ਨੇ ਕੋਪ 26 ਦੇ ਪ੍ਰਧਾਨ ਆਲੋਕ ਸ਼ਰਮਾ ਦੇ ਭਾਸ਼ਣ ''ਚ ਪਾਇਆ ਵਿਘਨ

Sunday, Oct 31, 2021 - 03:22 PM (IST)

ਗਲਾਸਗੋ: ਨੌਜਵਾਨ ਡੈਲੀਗੇਟਾਂ ਨੇ ਕੋਪ 26 ਦੇ ਪ੍ਰਧਾਨ ਆਲੋਕ ਸ਼ਰਮਾ ਦੇ ਭਾਸ਼ਣ ''ਚ ਪਾਇਆ ਵਿਘਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਗਲਾਸਗੋ ਦੀ ਯੂਨੀਵਰਸਿਟੀ ਆਫ ਸਟ੍ਰੈਥਕਲਾਈਡ ਵਿੱਚ ਸ਼ਨੀਵਾਰ ਨੂੰ ਕੋਪ 26 ਦੀ ਯੁਵਾ ਕਾਨਫਰੰਸ ਵਿੱਚ ਨੌਜਵਾਨ ਡੈਲੀਗੇਟਾਂ ਨੇ ਕੋਪ 26 ਦੇ ਪ੍ਰਧਾਨ ਆਲੋਕ ਸ਼ਰਮਾ ਦੇ ਭਾਸ਼ਣ ਦੌਰਾਨ ਵਿਘਨ ਪਾਇਆ। ਇਸ ਮੌਕੇ ਸ਼ਰਮਾ ਸ਼ੈਟਲੈਂਡ ਦੇ ਪੱਛਮ ਵਿੱਚ ਇੱਕ ਤੇਲ ਖੇਤਰ ਵਿੱਚ ਡ੍ਰਿਲਿੰਗ ਦੇ ਵਿਸਥਾਰ ਸਬੰਧੀ ਭਾਸ਼ਣ ਦੇ ਰਹੇ ਸਨ, ਜਦੋਂ ਡੈਲੀਗੇਟਾਂ ਨੇ ਨਾਅਰੇਬਾਜ਼ੀ ਕੀਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕੋਪ 26 ਵਿਸ਼ਵ ਲਈ 'ਗਲੋਬਲ ਵਾਰਮਿੰਗ' ਵਿਰੁੱਧ ਲੜਾਈ ਦਾ ਮਹੱਤਵਪੂਰਨ ਮੌਕਾ : ਬੋਰਿਸ ਜਾਨਸਨ

ਸ਼ਨੀਵਾਰ ਨੂੰ, ਸੀ ਓ ਵਾਈ 16 ਦੇ ਸਮਾਪਤੀ ਸਮਾਰੋਹ ਵਿੱਚ, ਨੌਜਵਾਨ ਪ੍ਰਤੀਨਿਧੀਆਂ ਨੇ ਕਿਹਾ ਕਿ ਉੱਤਰੀ ਸਾਗਰ ਵਿੱਚ ਕੈਮਬੋ ਖੇਤਰ ਦੇ ਵਿਕਾਸ ਵਿੱਚ ਸਮਰਥਨ ਕਰਨਾ ਅਲੋਕ ਸ਼ਰਮਾ ਅਤੇ ਸਰਕਾਰ ਦਾ ਪਖੰਡ ਹੈ ਅਤੇ ਨੌਜਵਾਨ ਡੈਲੀਗੇਟਾਂ ਨੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਸ਼ੁਰੂ ਕੀਤੀ ਕਿ “ਅਸੀਂ ਕੀ ਚਾਹੁੰਦੇ ਹਾਂ? ਜਲਵਾਯੂ ਨਿਆਂ।” ਸੀ ਓ ਵਾਈ (COY) ਨੌਜਵਾਨਾਂ ਦੀ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸ, ਸਾਲਾਨਾ ਕੋਪ ਸੰਮੇਲਨ ਤੋਂ ਠੀਕ ਪਹਿਲਾਂ ਹੁੰਦੀ ਹੈ ਅਤੇ ਮੁੱਖ ਸਿਖਰ ਸੰਮੇਲਨ ਵਿੱਚ ਭਾਗ ਲੈਣ ਤੋਂ ਪਹਿਲਾਂ ਨੌਜਵਾਨਾਂ ਨੂੰ ਸਿਖਲਾਈ ਦਿੰਦੀ ਹੈ।

ਨੋਟ- ਕੋਪ 26 ਸੰਮੇਲਨ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News