ਗਲਾਸਗੋ: ਜ਼ਿੰਦਗੀ ਨੂੰ ਤਣਾਅ ਮੁਕਤ ਕਰਨ ਦੇ ਗੁਰ ਦੱਸਣ ਲਈ 5 ਸਤੰਬਰ ਨੂੰ ਸਮਾਗਮ

Thursday, Sep 02, 2021 - 02:04 PM (IST)

ਗਲਾਸਗੋ: ਜ਼ਿੰਦਗੀ ਨੂੰ ਤਣਾਅ ਮੁਕਤ ਕਰਨ ਦੇ ਗੁਰ ਦੱਸਣ ਲਈ 5 ਸਤੰਬਰ ਨੂੰ ਸਮਾਗਮ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਇਸ ਧਰਤੀ 'ਤੇ ਮਨੁੱਖ ਨੂੰ ਵਧੇਰੇ ਕਿਰਿਆਸ਼ੀਲ ਜੀਵ ਵਜੋਂ ਮੰਨਿਆ ਜਾਂਦਾ ਹੈ। ਮਨੁੱਖ ਆਪਣੀਆਂ ਸੋਚਾਂ ਨੂੰ ਅੰਜਾਮ ਦੇਣ ਲਈ ਹਰ ਹੱਦ ਪਾਰ ਕਰ ਜਾਂਦਾ ਹੈ। ਇਹ ਸੋਚਾਂ ਦਾ ਜੰਜਾਲ ਮਨੁੱਖ ਦੀ ਆਪਣੀ ਸਿਹਤ ਲਈ ਕਈ ਵਾਰ ਹਾਨੀਕਾਰਕ ਵੀ ਹੋ ਨਿੱਬੜਦਾ ਹੈ। ਅਣਸੱਦੇ ਤਣਾਅ ਦਾ ਸ਼ਿਕਾਰ ਹੋ ਕੇ ਤਰ੍ਹਾਂ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਪੱਕੇ ਤੌਰ 'ਤੇ ਮਹਿਮਾਨ ਬਣ ਜਾਂਦੀਆਂ ਹਨ।

ਮਨੁੱਖੀ ਸਰੀਰ 'ਤੇ ਤਣਾਅ ਦੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਬਚਾਉਣ, ਸੋਚ ਨੂੰ ਸ਼ੁੱਧਤਾ ਬਖਸ਼ਣ ਅਤੇ ਜੀਵਨ ਢੰਗ ਨੂੰ ਬਿਹਤਰ ਬਣਾਉਣ ਲਈ ਪ੍ਰਸਿੱਧ ਲੇਖਕਾ ਅਤੇ ਬਿਜ਼ਨਸ/ਲਾਈਫ ਕੋਚ ਪ੍ਰਿਆ ਕੌਰ ਵੱਲੋਂ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਗਲਾਸਗੋ ਵਿਖੇ ਕੀਤਾ ਜਾ ਰਿਹਾ ਹੈ। ਮੈਰੀਹਿੱਲ ਕਮਿਊਨਿਟੀ ਸੈਂਟਰਲ ਹਾਲ ਵਿਖੇ 5 ਸਤੰਬਰ ਨੂੰ ਹੋਣ ਜਾ ਰਹੇ ਇਸ ਸਮਾਗਮ ਸਬੰਧੀ ਇਕ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਪ੍ਰਿਆ ਕੌਰ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਖੇਤਰ ਵਿਚ ਲੇਖਿਕਾ ਅਤੇ ਕੋਚ ਵਜੋਂ ਸੇਵਾਵਾਂ ਦਿੰਦੇ ਆ ਰਹੇ ਹਨ। ਉਨ੍ਹਾਂ ਵੱਲੋਂ 7 ਕਿਤਾਬਾਂ ਵੀ ਪਾਠਕਾਂ ਦੀ ਝੋਲੀ ਪਾਈਆਂ ਜਾ ਚੁੱਕੀਆਂ ਹਨ ।


author

cherry

Content Editor

Related News