ਕੁੜੀਆਂ ਵੱਲੋਂ ਤਾਲਿਬਾਨ ਸਰਕਾਰ ਨੂੰ ਗੁਹਾਰ, ਮੁੜ ਖੋਲ੍ਹੇ ਜਾਣ ਸਕੂਲ-ਕਾਲਜ

Thursday, Oct 14, 2021 - 02:35 PM (IST)

ਕਾਬੁਲ– ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਰੀਬ ਦੋ ਮਹੀਨਿਆਂ ਤੋਂ ਕੁੜੀਆਂ ਲਈ ਸਕੂਲ ਬੰਦ ਹਨ। ਆਪਣੇ ਵਾਅਦਿਆਂ ਦੇ ਉਲਟ ਤਾਲਿਬਾਨ ਨੇ ਕੁੜੀਆਂ ਅਤੇ ਜਨਾਨੀਆਂ ਲਈ ਪਾਬੰਦੀਆਂ ਵਧਾ ਦਿੱਤੀਆਂ ਹਨ ਜਿਨ੍ਹਾਂ ਖਿਲਾਫ ਹੁਣ ਦੇਸ਼ ’ਚ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ। ਰਾਜਨੀਤੀ ’ਚ ਜਨਾਨੀਆਂ ਦੀ ਮੰਗ ਤੋਂ ਬਾਅਦ ਹੁਣ ਕੁੜੀਆਂ ਅਤੇ ਮਹਿਲਾ ਅਧਿਆਪਕਾਂ ਨੇ ਤਾਲਿਬਾਨ ਨੂੰ ਕੁੜੀਆਂ ਦੇ ਸਕੂਲ ਅਤੇ ਕਾਲਜਾਂ ਨੂੰ ਮੁੜ ਖੋਲ੍ਹਣ ਦੀ ਅਪੀਲ ਕੀਤੀ ਹੈ। ਇਹ ਮੰਗ ਉਦੋਂ ਉੱਠੀ ਹੈ ਜਦੋਂ ਦੇਸ਼ ਦੇ ਤਿੰਨ ਸੂਬਿਆਂ- ਬਲਖ, ਕੁੰਦੁਜ਼ ਅਤੇ ਸਰ-ਏ-ਪੁਲ ’ਚ ਕੁੜੀਆਂ ਲਈ ਸਕੂਲ ਮੁੜ ਖੋਲ੍ਹੇ ਜਾ ਚੁੱਕੇ ਹਨ।

ਇਕ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਮਦੀਨਾ ਨੇ ਰਾਜਧਾਨੀ ਕਾਬੁਲ ਅਤੇ ਹੋਰ ਸੂਬਿਆਂ ’ਚ ਵੀ ਸਕੂਲ ਮੁੜ ਖੋਲ੍ਹਣ ਦੀ ਕਾਮਨਾ ਕੀਤੀ ਹੈ। ਉਸ ਨੇ ਕਿਹਾ ਕਿ ਮੈਂ ਕੁਝ ਸੂਬਿਆਂ ’ਚ ਸਕੂਲਾਂ ਨੂੰ ਮੁੜ ਖੋਲ੍ਹਣ ਬਾਰੇ ਆਸ਼ਾਵਾਦੀ ਹਾਂ। ਅਸੀਂ ਚਾਹੁੰਦੇ ਹਾਂ ਕਿ ਕਾਬੁਲ ਅਤੇ ਹੋਰ ਸੂਬਿਆਂ ’ਚ ਸਕੂਲ ਖੋਲ੍ਹੇ ਜਾਣ। ਜਿਵੇਂ ਕਿ ਸਰਦੀ ਆ ਰਹੀ ਹੈ ਅਤੇ ਮੌਸਮ ਠੰਡਾ ਹੋ ਰਿਹਾ ਹੈ ਅਤੇ ਪਬਲਿਕ ਸਕੂਲਾਂ ’ਚ ਸੁਵਿਧਾਵਾਂ ਬਹੁਤ ਸੀਮਿਤ ਹਨ, ਸਾਡੇ ਲਈ ਪੜ੍ਹਾਈ ਕਰਨਾ ਕਾਫੀ ਮੁਸ਼ਕਿਲ ਹੈ। ਇਕ ਅਧਿਆਪਕ ਅਸ਼ੋਕੁੱਲ੍ਹਾ ਨੇ ਕਿਹਾ ਕਿ ਕੁੜੀਆਂ ਨੂੰ ਵੀ ਸਿੱਖਿਆ ਦਾ ਅਧਿਕਾਰ ਹੈ ਅਤੇ ਸਕੂਲਾਂ ਨੂੰ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ। ਸਮਾਜ ਦਾ ਇਕ ਵੱਡਾ ਵਰਗ, ਜੋ ਕਿ ਜਨਾਨੀਆਂ ਹਨ, ਪ੍ਰਭਾਵਿਤ ਨਹੀਂ ਹੋਣਾ ਚਾਹੀਦਾ।


Rakesh

Content Editor

Related News