ਪਾਕਿ ’ਚ ਵਿਆਹ ਦੀ ਇਜਾਜ਼ਤ ਮੰਗਣ 'ਤੇ ਕੁੜੀ ਦੇ ਪਿਓ ਨੇ ਕਤਲ ਕੀਤਾ ਨੌਜਵਾਨ, ਲਾਸ਼ ਦੇ ਟੋਟੇ ਕਰ ਨਦੀ ’ਚ ਸੁੱਟੇ

Tuesday, Jun 29, 2021 - 06:28 PM (IST)

ਪਾਕਿ ’ਚ ਵਿਆਹ ਦੀ ਇਜਾਜ਼ਤ ਮੰਗਣ 'ਤੇ ਕੁੜੀ ਦੇ ਪਿਓ ਨੇ ਕਤਲ ਕੀਤਾ ਨੌਜਵਾਨ, ਲਾਸ਼ ਦੇ ਟੋਟੇ ਕਰ ਨਦੀ ’ਚ ਸੁੱਟੇ

ਇਸਲਾਮਾਬਾਦ : ਪਾਕਿਸਤਾਨ ’ਚ ਆਨਰ ਕਿਲਿੰਗ ਦੇ ਮਾਮਲੇ ਵੱਧਦੇ ਜਾ ਰਹੇ ਹਨ। ਨਵਾਂ ਮਾਮਲਾ ਪਾਕਿ ਦੇ ਗੁਜਰਾਂਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਤਥਾਕਥਿਤ ਆਨਰ ਕਿਲਿੰਗ ਦਾ ਸ਼ਿਕਾਰ ਬਣ ਗਿਆ। ਇਸ 30 ਸਾਲਾ ਨੌਜਵਾਨ ਨੂੰ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਾਉਣ ਦੀ ਇੱਛਾ ਦੱਸਣ ਅਤੇ ਉਸ ਦੇ ਪਰਿਵਾਰ ਤੋਂ ਹੱਥ ਮੰਗਣ ਦੇ ਬਾਅਦ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਨਦੀ ਵਿਚ ਸੁੱਟ ਦਿੱਤੀ ਗਈ। ਪੀੜਤ ਦੇ ਭਰਾ ਵੱਲੋਂ ਦਰਜ ਐਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਮ੍ਰਿਤਕ ਰਿਜਵਾਨ ਕੁੜੀ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ ਅਤੇ ਇਕ ਦਿਨ ਉਸ ਨੇ ਕੁੜੀ ਦੇ ਪਿਤਾ ਤੋਂ ਉਨ੍ਹਾਂ ਦੀ ਧੀ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਮੰਗੀ। ਗੁੱਸੇ ਵਿਚ ਆ ਕੇ ਕੁੜੀ ਦੇ ਪਿਤਾ ਤਾਰਿਕ ਯਾਕੂਬ ਨੇ ਰਿਜਵਾਨ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਉਸ ਦੀ ਲਾਸ਼ ਦੇ ਟੋਟੇ ਕਰਕੇ ਗੁਜਰਾਂਵਾਲਾ ਨੇੜੇ ਇਕ ਨਹਿਰ ਵਿਚ ਸੁੱਟ ਦਿੱਤੇ।

ਇਹ ਵੀ ਪੜ੍ਹੋ: ਇਟਲੀ 'ਚ ਪੰਜਾਬੀ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ 'ਚ ਮਾਰੀਆਂ ਮੱਲਾਂ, ਪ੍ਰਾਪਤ ਕੀਤੇ 100 ਚੋਂ 100 ਅੰਕ

ਜਦੋਂ ਰਿਜਵਾਨ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਕੁੜੀ ਦੇ ਪਿਤਾ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਉਨ੍ਹਾਂ ਦੇ ਘਰ ਆਇਆ ਸੀ। ਪੀੜਤ ਦੇ ਭਰਾ ਨੇ ਪੁਲਸ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਅਤੇ ਆਪਣੇ ਭਰਾ ਦੀ ਲਾਸ਼ ਬਰਾਮਦ ਕਰਨ ਦੀ ਮੰਗ ਕੀਤੀ। ਦੱਸ ਦੇਈਏ ਕਿ ਹਰ ਸਾਲ ਗਲੋਬਲ ਪੱਧਰ ’ਤੇ 5000 ਆਨਰ ਕਿÇਲੰਗ ਦੇ ਮਾਮਲਿਆਂ ਵਿਚੋਂ ਲੱਗਭਗ 5ਵਾਂ ਹਿੱਸਾ ਪਾਕਿਸਤਾਨ ਦਾ ਹੈ। ਨਿਗਰਾਨ ਅਧਿਕਾਰੀਆਂ ਮੁਤਾਬਕ ਹਿੰਸਾ ਨਾ ਸਿਰਫ਼ ਔਰਤਾਂ ਨਾਲ ਹੁੰਦੀ ਹੈ, ਸਗੋਂ ਪੁਰਸ਼ਾਂ ਦੇ ਜੀਵਨ ਨੂੰ ਵੀ ਬਰਾਬਰ ਰੂਪ ਨਾਲ ਖ਼ਤਰੇ ਵਿਚ ਪਾਉਂਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਤੱਥ ਕਿ ਸਾਡਾ ਸਮਾਜ ਔਰਤਾਂ ਨਾਲ ‘ਹਿੰਸਾ’ ਨੂੰ ਜੋੜਦਾ ਹੈ ਅਤੇ ਘੱਟ ਹੀ ਪੁਰਸ਼ਾਂ ਨੂੰ ਪੀੜਤ ਮੰਨਦਾ ਹੈ। ਇਹ ਘੱਟ ਸਪੱਸ਼ਟ ਹੁੰਦਾ ਹੈ ਕਿ ਪੁਰਸ਼ਾਂ ਨਾਲ ਵੀ ਬਦਫੈਲੀ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ‘ਆਨਰ ਕਿਲਿੰਗ’ ਦੇ ਰੂਪ ਵਿਚ ਘਿਨਾਉਣੇ ਅਪਰਾਧਾਂ ਦਾ ਦਰਦ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਪਾਕਿ ਦੇ ਗ੍ਰਹਿ ਮੰਤਰੀ ਨੇ ਕਬੂਲਿਆ ਸੱਚ! ਕਿਹਾ- ਇਸਲਾਮਾਬਾਦ ’ਚ ਰਹਿੰਦੇ ਹਨ ਤਾਲਿਬਾਨੀਆਂ ਦੇ ਪਰਿਵਾਰ

ਪੁਲਸ ਵੱਲੋਂ ਜਨਵਰੀ 2019 ਤੋਂ ਜਨਵਰੀ 2020 ਤੱਕ ਇਕੱਠੀ ਕੀਤੀ ਗਈ ਰਿਪੋਰਟ ਮੁਤਾਬਕ, ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹੋਏ ਆਨਰ ਕਿਲਿੰਗ ਵਿਚ 126 ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਸੀ। ਆਨਰ ਕਿਲਿੰਗ ਨਾਲ ਸਬੰਧਤ 81 ਮਾਮਲਿਆਂ ਦੇ ਚਲਾਨ ਅਦਾਲਤ ਵਿਚ ਪੇਸ਼ ਕੀਤੇ ਗਏ ਹਨ ਅਤੇ 32 ਅਜੇ ਵੀ ਜਾਂਚ ਅਧੀਨ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਇਮਾਰਤ ਡਿੱਗਣ ਕਾਰਨ ਲਾਪਤਾ ਲੋਕਾਂ 'ਚ ਭਾਰਤੀ ਜੋੜੇ ਸਮੇਤ ਇਕ ਬੱਚੀ ਸ਼ਾਮਲ, ਭਾਲ ਜਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News