ਇਸ ਦੇਸ਼ ''ਚ ਵਿਆਹ ਤੋਂ ਬਚਣ ਲਈ ਕੁੜੀਆਂ-ਮੁੰਡਿਆਂ ਨੇ ਚਲਾਈ ਅਜਿਹੀ ਅਜੀਬ ਪ੍ਰਥਾ

07/20/2017 9:36:10 AM

ਬੀਜਿੰਗ— ਚੀਨ 'ਚ ਇਕ ਨਵਾਂ ਟਰੈਂਡ ਚੱਲ ਰਿਹਾ ਹੈ। ਇੱਥੇ ਵਿਆਹ ਤੋਂ ਬਚਣ ਲਈ ਚੀਨੀ ਕੁੜੀਆਂ-ਮੁੰਡੇ ਪੈਸੇ ਦੇ ਕੇ ਇਕ ਦਿਨ ਲਈ ਗਰਲਫਰੈਂਡ-ਬੁਆਏਫਰੈਂਡ ਬਣਾਉਂਦੇ ਹਨ ਅਤੇ ਪਰਿਵਾਰ ਨਾਲ ਮਿਲਾਉਂਦੇ ਹਨ। ਚੀਨ 'ਚ ਇਕ ਮਹਿਲਾ ਬਲਾਗਰ ਨੇ ਫੇਕ ਗਰਲਫਰੈਂਡ ਬਣਨ ਦਾ ਆਪਣਾ ਅਨੁਭਵ ਹਾਲ ਹੀ 'ਚ ਸਾਂਝਾ ਕੀਤਾ। ਉਸ ਨੇ ਕਿਹਾ ਕਿ ਛੁੱਟੀਆਂ 'ਚ ਜਦ ਵਿਦਿਆਰਥੀ ਅਤੇ ਕੰਮ ਕਰ ਰਹੇ ਨੌਜਵਾਨ ਆਪਣੇ ਘਰਾਂ ਨੂੰ ਜਾਂਦੇ ਹਨ ਤਾਂ ਘਰ ਵਾਲੇ ਉਨ੍ਹਾਂ 'ਤੇ ਵਿਆਹ ਕਰਵਾਉਣ ਲਈ ਦਬਾਅ ਪਾਉਂਦੇ ਹਨ। 

ਅਜਿਹੇ 'ਚ ਹਰ ਕੋਈ ਵਿਆਹ ਤੋਂ ਬਚਣ ਲਈ ਇਕ ਦਿਨ ਲਈ ਗਰਲਫਰੈਂਡ ਜਾਂ ਬੁਆਏਫਰੈਂਡ ਕਿਰਾਏ 'ਤੇ ਲੈ ਆਉਂਦਾ ਹੈ। ਬਲਾਗਰ ਨੇ ਦੱਸਿਆ ਕਿ ਇਕ ਦਿਨ ਦੀ ਕੀਮਤ 30 ਹਜ਼ਾਰ ਤੋਂ ਇਕ ਲੱਖ ਰੁਪਏ ਤਕ ਚੱਲਦੀ ਹੈ। ਜੇਕਰ ਛੁੱਟੀਆਂ ਹੋਈਆਂ ਹੋਣ ਤਾਂ ਰਕਮ ਹੋਰ ਵੀ ਵਧੇਰੇ ਮਿਲਦੀ ਹੈ ਕਿਉਂਕਿ ਉਸ ਸਮੇਂ ਕੋਈ ਨਾ ਕੋਈ ਕਿਸੇ ਨਾ ਕਿਸੇ ਘਰ ਬੁੱਕ ਹੋਇਆ ਹੁੰਦਾ ਹੈ। ਇਹ ਬਹੁਤ ਹੀ ਅਜੀਬ ਪ੍ਰਥਾ ਚੱਲ ਪਈ ਹੈ ਜੋ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੋਂ ਦੂਰ ਵੀ ਕਰ ਰਹੀ ਹੈ ਅਤੇ ਉਹ ਪੈਸਾ ਬਰਬਾਦ ਕਰਕੇ ਉਨ੍ਹਾਂ ਨਾਲ ਧੋਖਾ ਕਰ ਰਹੇ ਹਨ। ਪਰਿਵਾਰ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਪੜ੍ਹਾਈ ਕਰ ਰਹੇ ਵਿਦਿਆਰਥੀਆਂ 'ਤੇ ਇਸ ਤਰ੍ਹਾਂ ਦਾ ਦਬਾਅ ਨਾ ਪਾਉਣ ਤਾਂ ਕਿ ਬੱਚਿਆਂ 'ਤੇ ਦਬਾਅ ਨਾ ਪਵੇ।


Related News