ਅਜਬ-ਗਜ਼ਬ : ਪਹਿਲਾਂ ਸੀ ਪ੍ਰੇਸ਼ਾਨ ਤੇ ਹੁਣ ਪ੍ਰੇਮੀ ਦੇ ਘੁਰਾੜਿਆਂ ਤੋਂ ਪ੍ਰੇਮਿਕਾ ਕਮਾ ਰਹੀ ਲੱਖਾਂ-ਕਰੋੜਾਂ ਰੁਪਏ

Sunday, Apr 23, 2023 - 12:42 AM (IST)

ਅਜਬ-ਗਜ਼ਬ : ਪਹਿਲਾਂ ਸੀ ਪ੍ਰੇਸ਼ਾਨ ਤੇ ਹੁਣ ਪ੍ਰੇਮੀ ਦੇ ਘੁਰਾੜਿਆਂ ਤੋਂ ਪ੍ਰੇਮਿਕਾ ਕਮਾ ਰਹੀ ਲੱਖਾਂ-ਕਰੋੜਾਂ ਰੁਪਏ

ਅਜਬ-ਗਜ਼ਬ : ਗੂੜ੍ਹੀ ਨੀਂਦ ’ਚ ਸੌਣ ਤੋਂ ਬਾਅਦ ਕੌਣ ਕਦੋਂ ਕਿੰਨੇ ਘੁਰਾੜੇ ਮਾਰਦਾ ਹੈ, ਇਹ ਉਸ ਵਿਅਕਤੀ ਤੋਂ ਇਲਾਵਾ ਸਾਰਿਆਂ ਨੂੰ ਪਤਾ ਹੁੰਦਾ ਹੈ ਕਿਉਂਕਿ ਉਸ ਤੋਂ ਇਲਾਵਾ ਹਰ ਕੋਈ ਉਨ੍ਹਾਂ ਘੁਰਾੜਿਆਂ ਕਾਰਨ ਜਾਗ ਰਿਹਾ ਹੁੰਦਾ ਹੈ। ਇਕ ਲੜਕੀ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਜੋ ਪਹਿਲਾਂ ਬਹੁਤ ਪ੍ਰੇਸ਼ਾਨ ਸੀ ਪਰ ਉਸ ਨੇ ਇਨ੍ਹਾਂ ਘੁਰਾੜਿਆਂ ਤੋਂ ਲੱਖਾਂ-ਕਰੋੜਾਂ ਰੁਪਏ ਕਮਾ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਆਪਣੇ ਬੁਆਏਫ੍ਰੈਂਡ ਦੇ ਘੁਰਾੜਿਆਂ ਤੋਂ ਤੰਗ ਆ ਚੁੱਕੀ ਗਰਲਫ੍ਰੈਂਡ ਨੇ ਇਸ ਦਾ ਸਾਲਿਊਸ਼ਨ ਕੁਝ ਇਸ ਤਰ੍ਹਾਂ ਕੱਢਿਆ ਕਿ ਹੁਣ ਉਹ ਇਨ੍ਹਾਂ ਘੁਰਾੜਿਆਂ ਤੋਂ ਹੀ ਪੈਸੇ ਕਮਾ ਰਹੀ ਹੈ। ਉਸ ਨੇ ਬਾਕਾਇਦਾ ਸੋਸ਼ਲ ਮੀਡੀਆ ’ਤੇ ਇਸ ਗੱਲ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਨੇ ਭਾਰਤ 'ਚ ਆਜ਼ਾਦ ਪ੍ਰੈੱਸ ਦੀ ਸ਼ਲਾਘਾ ਕਰਦਿਆਂ ਕਹੀ ਇਹ ਗੱਲ

ਇਹ ਹੱਡਬੀਤੀ ਹੈ 26 ਸਾਲ ਦੀ ਐਨਾ ਮਾਲਫੇਅਰ ਤੇ ਉਸ ਦੇ 33 ਸਾਲਾ ਪ੍ਰੇਮੀ ਲੁਈਸ ਦੀ, ਜੋ ਇਕ ਸਾਲ ਪਹਿਲਾਂ ਲਿਵ-ਇਨ ਰਿਲੇਸ਼ਨ ’ਚ ਰਹਿਣ ਲਈ ਇਕੱਠੇ ਹੋਏ ਪਰ ਲੁਈਸ ਦੇ ਘੁਰਾੜਿਆਂ ਕਾਰਨ ਐਨਾ ਦੀਆਂ ਰਾਤਾਂ ਦੀ ਨੀਂਦ ਹਵਾ ਹੋ ਗਈ। ਕਈ ਦਿਨਾਂ ਤੱਕ ਚੁੱਪ ਰਹਿਣ ਤੋਂ ਬਾਅਦ ਆਖ਼ਿਰਕਾਰ ਉਸ ਨੇ ਲੁਈਸ ਨੂੰ ਦੱਸ ਹੀ ਦਿੱਤਾ ਕਿ ਉਸ ਦੇ ਘੁਰਾੜਿਆਂ ਨੇ ਉਸ ਦੀ ਨੀਂਦ ਉਡਾ ਦਿੱਤੀ ਹੈ ਪਰ ਲੁਈਸ ਨੇ ਇਸ ਗੱਲ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਇਸ ਤੋਂ ਬਾਅਦ ਐਨਾ ਨੇ ਘੁਰਾੜਿਆਂ ਦੇ ਸਬੂਤ ਇਕੱਠੇ ਕਰਨ ਦਾ ਪਲਾਨ ਬਣਾਇਆ ਅਤੇ ਉਸ ਦੀ ਆਵਾਜ਼ ਰਿਕਾਰਡ ਕਰਨ ਲੱਗੀ। ਬਸ ਇਸ ਤੋਂ ਬਾਅਦ ਘੁਰਾੜੇ ਰਿਕਾਰਡ ਕਰਨ ਦੀ ਉਸ ਦੀ ਆਦਤ ਹੋ ਗਈ। ਅਜਿਹਾ ਕਰਦਿਆਂ ਇਕ ਸਾਲ ਹੋ ਗਿਆ ਤਾਂ ਉਸ ਨੇ ਇਸ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰਨ ਦਾ ਮਨ ਬਣਾ ਲਿਆ।

ਇਹ ਵੀ ਪੜ੍ਹੋ : ਅਮਰੀਕਾ 'ਚ ਚੀਨ ਦੇ 6 ਹੋਰ 'ਪੁਲਸ ਸਟੇਸ਼ਨਾਂ' ਦਾ ਖੁਲਾਸਾ, 53 ਦੇਸ਼ਾਂ 'ਚ ਬਣਾ ਚੁੱਕਾ 102 ਚੌਕੀਆਂ

ਬੁਆਏਫ੍ਰੈਂਡ ਦੇ ਇਨ੍ਹਾਂ ਘੁਰਾੜਿਆਂ ਦੀ ਰਿਕਾਰਡਿੰਗ ਜਦੋਂ ਐਨਾ ਨੇ ਆਪਣੇ ਕੁਝ ਮਿਊਜ਼ੀਸ਼ੀਅਨ ਦੋਸਤਾਂ ਨੂੰ ਸੁਣਾਈ ਤਾਂ ਉਨ੍ਹਾਂ ਨੇ ਉਸ ਨੂੰ ਇਕ ਆਈਡੀਆ ਦਿੱਤਾ ਤੇ ਕਿਹਾ ਕਿ ਉਸ ਨੂੰ ਇਹ ਰਿਕਾਰਡਿੰਗ ਆਨਲਾਈਨ ਅਪਲੋਡ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਤਾਂ ਰਾਤਾਂ ਦੀ ਨੀਂਦ ਉਡਾਉਣ ਵਾਲੇ ਘੁਰਾੜੇ ਐਨਾ ਦੀ ਕਮਾਈ ਦਾ ਜ਼ਰੀਆ ਬਣ ਗਏ। ਜਿਨ੍ਹਾਂ ਘੁਰਾੜਿਆਂ ਤੋਂ ਲੁਈਸ ਨੇ ਇਨਕਾਰ ਕੀਤਾ ਸੀ, ਉਹ ਘੁਰਾੜੇ ਪੂਰੀ ਦੁਨੀਆ ਸੁਣ ਕੇ ਮਜ਼ੇ ਲੈ ਰਹੀ ਹੈ। ਉਸ ਦੇ ਆਨਲਾਈਨ ਅਕਾਊਂਟ ’ਤੇ ਸਨੋਰਿੰਗ ਮਸ਼ੀਨ (Snoring Machine) ਨਾਂ ਦੇ ਕੰਟੈਂਟ ਨੂੰ ਸੁਣਨ ਵਾਲਿਆਂ ਦੀ ਗਿਣਤੀ ਹਰ ਮਹੀਨੇ 16000 ਦੇ ਕਰੀਬ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News