ਪ੍ਰੀਖਿਆ ’ਚ ਪ੍ਰੇਮਿਕਾ ਹੋਈ ਫ਼ੇਲ੍ਹ ਤਾਂ ਪ੍ਰੇਮੀ ਨੇ ਅੱਗ ਲਗਾ ਕੇ ਫੂਕ ਦਿੱਤਾ ਸਕੂਲ, ਹੈਰਾਨ ਕਰ ਦੇਵੇਗੀ ਪੂਰੀ ਘਟਨਾ

Friday, Aug 26, 2022 - 01:29 PM (IST)

ਪ੍ਰੀਖਿਆ ’ਚ ਪ੍ਰੇਮਿਕਾ ਹੋਈ ਫ਼ੇਲ੍ਹ ਤਾਂ ਪ੍ਰੇਮੀ ਨੇ ਅੱਗ ਲਗਾ ਕੇ ਫੂਕ ਦਿੱਤਾ ਸਕੂਲ, ਹੈਰਾਨ ਕਰ ਦੇਵੇਗੀ ਪੂਰੀ ਘਟਨਾ

ਕਾਹਿਰਾ (ਇੰਟ.)- ਪਿਆਰ ਵਿਚ ਇਨਸਾਨ ਕੁਝ ਵੀ ਕਰਨ ਲਈ ਤਿਆਰ ਰਹਿੰਦਾ ਹੈ। ਕਦੇ-ਕਦੇ ਲੋਕ ਪਿਆਰ ਵਿਚ ਇੰਨੇ ਪਾਗਲ ਹੋ ਜਾਂਦੇ ਹਨ ਕਿ ਉਹ ਸਹੀ-ਗ਼ਲਤ ਦਾ ਫ਼ੈਸਲਾ ਨਹੀਂ ਕਰ ਪਾਉਂਦੇ ਅਤੇ ਕੁਝ ਅਜਿਹਾ ਕਰ ਬੈਠਦੇ ਹਨ, ਜਿਸਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ। ਹੁਣ ਇਸ ਦਰਮਿਆਨ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਪਿਆਰ ਵਿਚ ਪਾਗਲ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਲਈ ਕੁਝ ਅਜਿਹਾ ਕਰ ਦਿੱਤਾ, ਜਿਸਦੇ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਇਹ ਵੀ ਪੜ੍ਹੋ: ਅਮਰੀਕੀ ਜੇਲ੍ਹ ਚ ਵਾਰਡਨ ਨੇ ਮਹਿਲਾ ਕੈਦੀਆਂ ਦਾ ਜਿਊਣਾ ਕੀਤਾ ਔਖਾ, ਖਿੱਚਦਾ ਸੀ ਅਸ਼ਲੀਲ ਤਸਵੀਰਾਂ

ਦਰਅਸਲ, ਇਸ ਮੁੰਡੇ ਦਾ ਵਿਆਹ ਜਿਸ ਕੁੜੀ ਨਾਲ ਹੋਣ ਵਾਲਾ ਹੈ ਉਹ ਪ੍ਰੀਖਿਆ ਵਿਚ ਫੇਲ ਹੋ ਗਈ। ਇਸ ਤੋਂ ਬਾਅਦ ਮੁੰਡੇ ਨੇ ਸੋਚਿਆ ਕਿ ਮੰਗੇਤਰ ਨਾਲ ਉਸਦਾ ਵਿਆਹ ਟੁੱਟ ਜਾਏਗਾ ਜਿਸਦੇ ਡਰੋਂ ਉਸਨੇ ਸਕੂਲ ਨੂੰ ਅੱਗ ਲਗਾ ਕੇ ਫੂਕ ਦਿੱਤਾ। ਇਸ ਹਾਦਸੇ ਵਿਚ ਸਕੂਲ ਦੇ ਕਈ ਜ਼ਰੂਰੀ ਕਾਗਜਾਤ ਸੜ੍ਹ ਗਏ। ਇਹ ਘਟਨਾ ਮਿਸਰ ਦੇ ਮੇਨੋਫੀਆ ਦੀ ਹੈ। ਪੁਲਸ ਨੇ ਦੋਸ਼ੀ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੁੜੀ ਅਤੇ ਮੁੰਡਾ ਇਕੋ ਹੀ ਜਮਾਤ ਵਿਚ ਪੜ੍ਹਦੇ ਸਨ।

ਇਹ ਵੀ ਪੜ੍ਹੋ: ਯੂਕ੍ਰੇਨ ਨੂੰ ਲੈ ਕੇ ਭਾਰਤ ਦੀ ਅਹਿਮ ਰਣਨੀਤੀ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਰੂਸ ਖ਼ਿਲਾਫ਼ ਪਾਈ ਵੋਟ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News