ਮਿਆਂਮਾਰ ''ਚ ਪਿਛਲੇ ਹਫਤੇ ਪ੍ਰਦਰਸ਼ਨ ਦੌਰਾਨ ਜ਼ਖਮੀ ਲੜਕੀ ਦੀ ਮੌਤ

Friday, Feb 19, 2021 - 07:45 PM (IST)

ਮਿਆਂਮਾਰ ''ਚ ਪਿਛਲੇ ਹਫਤੇ ਪ੍ਰਦਰਸ਼ਨ ਦੌਰਾਨ ਜ਼ਖਮੀ ਲੜਕੀ ਦੀ ਮੌਤ

ਯੰਗੂਨ-ਮਿਆਂਮਾਰ 'ਚ ਫੌਜੀ ਤਖਤਾਪਲਟ ਵਿਰੁੱਧ ਪਿਛਲੇ ਹਫਤੇ ਪ੍ਰਦਰਸ਼ਨ ਦੌਰਾਨ ਪੁਲਸ ਦੀ ਗੋਲੀਬਾਰੀ ਨਾਲ ਜ਼ਖਮੀ ਲੜਕੀ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਲੜਕੀ ਦੇ ਭਰਾ ਨੇ ਇਸ ਦੇ ਬਾਰੇ 'ਚ ਦੱਸਿਆ। ਰਾਜਧਾਨੀ ਨੇਪੀਤਾਓ 'ਚ 9 ਫਰਵਰੀ ਨੂੰ ਪ੍ਰਦਰਸ਼ਨ ਦੌਰਾਨ ਮਿਆ ਥਵੇਤ ਥਵੇਤ ਖਿਨੇ ਦੇ ਸਿਰ 'ਚ ਗੋਲੀ ਲੱਗੀ ਸੀ। ਉਹ ਦੇ ਹਸਪਤਾਲ 'ਚ ਦਾਖਲ ਦੌਰਾਨ ਡਾਕਟਰਾਂ ਨੇ ਕਿਹਾ ਸੀ ਕਿ ਉਸ ਦੇ ਬਚਣ ਦੀ ਉਮੀਦ ਬਹੁਤ ਘਟ ਹੈ।

ਇਹ ਵੀ ਪੜ੍ਹੋ -ਭਾਰਤ ਤੋਂ ਕੋਵਿਡ-19 ਦੀਆਂ ਇਕ ਕਰੋੜ ਖੁਰਾਕਾਂ ਖਰੀਦੇਗਾ ਸ਼੍ਰੀਲੰਕਾ : ਅਧਿਕਾਰੀ

ਵਿਰੋਧ ਪ੍ਰਦਰਸ਼ਨ ਨਾਲ ਜੁੜੀਆਂ ਵੀਡੀਓ ਮੁਤਾਬਕ ਪਾਣੀ ਦੀਆਂ ਵਾਛੜਾਂ ਤੋਂ ਬਚਣ ਦੌਰਾਨ ਗੋਲੀ ਲੱਗਣ ਨਾਲ ਮੋਟਰਸਾਈਕਲ 'ਤੇ ਸਵਾਰ ਲੜਕੀ ਜ਼ਮੀਨ 'ਤੇ ਡਿੱਗ ਗਈ ਸੀ। ਮਿਆਂਮਾਰ 'ਚ ਫੌਜ ਦੇ ਇਕ ਫਰਵਰੀ ਨੂੰ ਤਖਤਾਪਲਟ ਕਰਦੇ ਹੋਏ ਆਂਗ ਸਾਨ ਸੂ ਚੀ ਸਮੇਤ ਕਈ ਮੁੱਖ ਨੇਤਾਵਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਤਖਤਾਪਲਟ ਵਿਰੁੱਧ ਕਈ ਸ਼ਹਿਰਾਂ 'ਚ ਲੋਕ ਵੱਖ-ਵੱਖ ਪਾਬੰਦੀਆਂ ਦੇ ਬਾਵਜੂਦ ਪ੍ਰਦਰਸ਼ਨ ਕਰਨ ਨਿਕਲੇ। ਮਿਆਂਮਾਰ 'ਚ ਫੌਜ ਵਿਰੁੱਧ ਵਿਰੋਧ-ਪ੍ਰਦਰਸ਼ਨ ਦੌਰਾਨ ਇਹ ਪਹਿਲੀ ਮੌਤ ਹੈ। 

ਇਹ ਵੀ ਪੜ੍ਹੋ -ਜਾਪਾਨ 'ਚ 7.0 ਦੀ ਤੀਬਰਤਾ ਨਾਲ ਆਇਆ ਜ਼ਬਰਦਸਤ ਭੂਚਾਲ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News