ਮਾਂ ਦਾ ਦੁੱਧ ਪੀਂਦਿਆਂ ਹੋ ਗਈ ਬੱਚੀ ਦੀ ਮੌਤ! ਸਾਹਮਣੇ ਆਈ ਇਹ ਵੱਡੀ ਵਜ੍ਹਾ
Saturday, Sep 21, 2024 - 11:12 PM (IST)
ਇੰਟਰਨੈਸ਼ਨਲ ਡੈਸਕ : ਮਾਂ ਦਾ ਦੁੱਧ ਚੁੰਘਦੇ ਸਮੇਂ ਇਕ ਦਿਨ ਦੀ ਬੱਚੀ ਦੀ ਅਚਾਨਕ ਮੌਤ ਹੋ ਗਈ। ਇਹ ਘਟਨਾ ਡਾਕਟਰਾਂ ਲਈ ਹੈਰਾਨ ਕਰਨ ਵਾਲੀ ਸੀ, ਕਿਉਂਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੁੱਧ ਪੀਂਦੇ ਸਮੇਂ ਬੱਚੀ ਦਾ ਸਾਹ ਰੁਕ ਗਿਆ ਸੀ ਅਤੇ ਉਸ ਦੀ ਸਾਹ ਦੀ ਨਲੀ ਵਿਚ ਦੁੱਧ ਭਰ ਗਿਆ ਸੀ। ਇਹ ਘਟਨਾ ਇੰਗਲੈਂਡ ਦੇ ਲੀਡਸ ਹਸਪਤਾਲ ਦੀ ਹੈ ਜਿੱਥੇ ਇਕ ਦਿਨ ਪਹਿਲਾਂ ਬੱਚੀ ਦਾ ਜਨਮ ਹੋਇਆ ਸੀ।
ਜਨਮ ਤੋਂ ਬਾਅਦ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਸੀ ਅਤੇ ਮਾਂ-ਧੀ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ। ਪਰ ਜਦੋਂ ਮਾਂ ਨੇ ਦੁੱਧ ਪਿਆਉਂਦੇ ਸਮੇਂ ਕੁਝ ਦੇਰ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ ਤਾਂ ਬੱਚੀ ਨੇ ਕਾਹਲੀ ਨਾਲ ਇਕ ਪਾਸੇ ਹੋ ਕੇ ਹੋਰ ਦੁੱਧ ਪੀ ਲਿਆ, ਜਿਸ ਕਾਰਨ ਇਹ ਦੁਖਦਾਈ ਸਥਿਤੀ ਪੈਦਾ ਹੋ ਗਈ। ਇਸ ਘਟਨਾ ਨੇ ਸਿਹਤ ਅਧਿਕਾਰੀਆਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਉਹ ਮਾਪਿਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ, ਖਾਸ ਕਰਕੇ ਜਦੋਂ ਛੋਟੇ ਬੱਚੇ ਦੁੱਧ ਪੀ ਰਹੇ ਹੋਣ।
ਇਹ ਵੀ ਪੜ੍ਹੋ : ਬਿਨਾਂ UPSC ਪਾਸ ਕੀਤੇ IPS ਬਣ ਗਿਆ 18 ਸਾਲਾਂ ਦਾ ਮੁੰਡਾ, ਪੁਲਸ ਨੇ ਪਾਰਟੀ ਕਰਦਿਆਂ ਨੱਪ ਲਿਆ
ਬੱਚੀ ਨੂੰ ਦੁੱਧ ਪਿਆਉਂਦੇ ਹੋਏ ਸੌਂ ਗਈ ਸੀ ਮਾਂ
ਬੱਚੀ ਦੇ ਜਨਮ ਅਤੇ ਦਵਾਈਆਂ ਕਾਰਨ ਔਰਤ ਬਹੁਤ ਥੱਕ ਗਈ ਸੀ। ਜਿਵੇਂ ਹੀ ਉਹ ਬੱਚੇ ਨੂੰ ਦੁੱਧ ਪਿਆਉਣ ਲੱਗੀ ਤਾਂ ਉਸ ਦੀ ਅੱਖ ਲੱਗ ਗਈ। ਜਦੋਂ ਉਹ ਕੁਝ ਮਿੰਟਾਂ ਬਾਅਦ ਜਾਗੀ ਤਾਂ ਦੇਖਿਆ ਕਿ ਬੱਚੀ ਦੇ ਦਿਲ ਦੀ ਧੜਕਣ ਰੁਕ ਗਈ ਸੀ ਅਤੇ ਉਹ ਕੋਈ ਹਰਕਤ ਨਹੀਂ ਕਰ ਰਹੀ ਸੀ। ਤੁਰੰਤ ਹੀ ਬੱਚੀ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੁੱਧ ਪਿਆਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਡਾਕਟਰਾਂ ਮੁਤਾਬਕ ਮਾਂ ਨੂੰ ਬੱਚੇ ਨੂੰ ਦੁੱਧ ਪਿਆਉਂਦੇ ਸਮੇਂ ਆਪਣੇ ਵਾਲ ਬੰਨ੍ਹ ਕੇ ਰੱਖਣੇ ਚਾਹੀਦੇ ਹਨ ਤਾਂ ਜੋ ਦੁੱਧ ਪੀਂਦੇ ਸਮੇਂ ਵਾਲ ਬੱਚੇ ਦੇ ਮੂੰਹ 'ਚ ਨਾ ਜਾਣ। ਉਨ੍ਹਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਲੇਟ ਕੇ ਦੁੱਧ ਪਿਆਉਣ ਨਾਲ ਦਮ ਘੁੱਟਣ ਦਾ ਖਤਰਾ ਵਧ ਜਾਂਦਾ ਹੈ, ਜਿਸ ਨਾਲ ਬੱਚੇ ਦਾ ਸਰੀਰ ਨੀਲਾ ਹੋ ਸਕਦਾ ਹੈ ਅਤੇ ਗੰਭੀਰ ਮਾਮਲਿਆਂ 'ਚ ਮੌਤ ਵੀ ਹੋ ਸਕਦੀ ਹੈ।
ਬੱਚਿਆਂ ਨੂੰ ਹਮੇਸ਼ਾ ਬੈਠ ਕੇ ਦੁੱਧ ਪਿਆਓ
ਡਾਕਟਰਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਹਮੇਸ਼ਾ ਬੈਠ ਕੇ ਦੁੱਧ ਪਿਆਓ। ਮਾਂ ਆਪਣੀਆਂ ਦੋਵੇਂ ਲੱਤਾਂ ਜੋੜ ਕੇ ਬੈਠ ਸਕਦੀ ਹੈ ਅਤੇ ਆਪਣੀ ਸਹੂਲਤ ਅਨੁਸਾਰ ਆਪਣੀਆਂ ਲੱਤਾਂ 'ਤੇ ਸਿਰਹਾਣਾ ਰੱਖ ਸਕਦੀ ਹੈ। ਇਸ ਨਾਲ ਬੱਚੇ ਨੂੰ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਮਾਂ ਨੂੰ ਬੱਚੇ ਨੂੰ ਦੁੱਧ ਪਿਆਉਣ ਤੋਂ ਪਹਿਲਾਂ ਆਪਣੀਆਂ ਛਾਤੀਆਂ ਨੂੰ ਸਾਫ਼ ਕਰਨਾ ਚਾਹੀਦਾ ਹੈ। ਔਰਤਾਂ ਬ੍ਰੈਸਟ ਪੈਡ ਦੀ ਵਰਤੋਂ ਕਰ ਸਕਦੀਆਂ ਹਨ ਅਤੇ ਬ੍ਰੈਸਟ ਪੰਪ ਦੀ ਵਰਤੋਂ ਵੀ ਕਰ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8