ਪਰਿਵਾਰਕ ਦੋਸਤ ਨੇ 6 ਸਾਲਾ ਲੜਕੀ ਨੂੰ ਕੀਤਾ ਸੀ ਅਗਵਾ, ਇੰਝ ਹੋਇਆ ਪਰਦਾਫਾਸ਼

07/04/2017 3:54:12 PM

ਕੁਈਨਜ਼ਲੈਂਡ— ਆਸਟਰੇਲੀਆ ਦੇ ਕੁਈਨਜ਼ਲੈਂਡ 'ਚ ਮੰਗਲਵਾਰ ਦੀ ਸਵੇਰੇ ਨੂੰ ਤਕਰੀਬਨ 9 ਵਜੇ ਇਕ 6 ਸਾਲ ਦੀ ਲੜਕੀ ਲਾਪਤਾ ਹੋ ਗਈ ਸੀ, ਜਿਸ ਦੀ ਪੁਲਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਭਾਲ ਕੀਤੀ। ਪੁਲਸ ਮੁਤਾਬਕ 6 ਸਾਲਾ ਲੜਕੀ ਕੁਈਨਜ਼ਲੈਂਡ ਦੇ ਸ਼ਹਿਰ ਕੈਬੂਲਟਰ 'ਚ ਸਥਿਤ ਆਪਣੇ ਘਰ 'ਚੋਂ ਲਾਪਤਾ ਹੋਈ ਸੀ। ਕੁਈਨਜ਼ਲੈਂਡ ਪੁਲਸ ਮੁਤਾਬਕ ਲੜਕੀ ਸੁਰੱਖਿਅਤ ਮਿਲ ਗਈ ਹੈ ਅਤੇ ਉਹ ਇਕ 24 ਸਾਲਾ ਔਰਤ ਨਾਲ ਸੀ, ਜੋ ਕਿ ਉਸ ਨੂੰ ਜਾਣਦੀ ਹੈ। ਪੁਲਸ ਦਾ ਕਹਿਣਾ ਹੈ ਕਿ ਔਰਤ ਲੜਕੀ ਦੇ ਪਰਿਵਾਰ ਨੂੰ ਜਾਣਦੀ ਹੈ ਅਤੇ ਪਰਿਵਾਰਕ ਦੋਸਤ ਵਾਂਗ ਹੈ। ਲੜਕੀ ਨੂੰ ਸਨਸ਼ਾਈਨ ਕੋਸਟ 'ਚ ਤਕਰੀਬਨ 3 ਵਜ ਕੇ 20 ਮਿੰਟ 'ਤੇ ਲੱਭਿਆ ਗਿਆ। ਪੁਲਸ ਨੇ ਮੀਡੀਆ ਅਤੇ ਜਨਤਾ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਲੜਕੀ ਦੀ ਭਾਲ 'ਚ ਮਦਦ ਕੀਤੀ। ਇਸ ਘਟਨਾ ਜਾਂਚ ਚੱਲ ਰਹੀ ਹੈ।
ਦੱਸਣ ਯੋਗ ਹੈ ਕਿ ਪੁਲਸ ਇਸ 6 ਸਾਲਾ ਲੜਕੀ ਦੀ ਭਾਲ ਕਰ ਰਹੀ ਸੀ। ਪੁਲਸ ਨੇ ਸ਼ਹਿਰ 'ਚ ਐਬਰ ਅਲਰਟ ਜਾਰੀ ਕੀਤਾ ਸੀ। ਲੜਕੀ ਮੰਗਲਵਾਰ ਦੀ ਸਵੇਰ ਨੂੰ ਕੈਬੂਲਟਰ ਤੋਂ ਕਾਰ 'ਚ ਸਵਾਰ ਹੋ ਕੇ ਇਕ ਔਰਤ ਅਤੇ ਦੋ ਅਣਪਛਾਤੇ ਵਿਅਕਤੀਆਂ ਨਾਲ ਗਈ ਸੀ। ਪੁਲਸ ਦਾ ਕਹਿਣਾ ਹੈ ਕਿ ਲੀਲੀ ਨਾਂ ਦੀ ਲੜਕੀ ਨੂੰ ਕੈਬੂਲਟਰ ਤੋਂ ਸਵੇਰੇ 9 ਵਜੇ ਇਕ ਔਰਤ ਅਤੇ ਦੋ ਵਿਅਕਤੀਆਂ ਨੇ ਅਗਵਾ ਕੀਤਾ ਸੀ। ਕਾਫੀ ਮੁਸ਼ੱਕਤ ਤੋਂ ਬਾਅਦ ਪੁਲਸ ਨੇ ਕਾਰ ਦੀ ਭਾਲ ਕੀਤੀ, ਜਿਸ ਦੀ ਨੰਬਰ ਪਲੇਟ ਵੀ ਨਹੀਂ ਸੀ। ਪੁਲਸ ਦੇ ਬੁਲਾਰੇ ਨੇ ਕਿਹਾ ਕਿ ਪੁਲਸ ਨਹੀਂ ਜਾਣਦੀ ਕਿ ਲੜਕੀ ਦਾ ਔਰਤ ਅਤੇ ਦੋਹਾਂ ਵਿਅਕਤੀਆਂ ਨਾਲ ਕੀ ਸੰਬੰਧ ਹੈ, ਇਸ ਘਟਨਾ ਦੇ ਸੰਬੰਧ 'ਚ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।


Related News