ਫਰਿਜ਼ਨੋ ਨਿਵਾਸੀ ਗਿੱਲ ਪਰਿਵਾਰ ਨੂੰ ਸਦਮਾ- ਮਾਤਾ ਗੁਰਦੇਵ ਕੌਰ ਦਾ ਅਕਾਲ ਚਲਾਣਾ
Tuesday, Mar 15, 2022 - 10:05 PM (IST)
ਫਰਿਜ਼ਨੋ, ਕੈਲੀਫੋਰਨੀਆ (ਨੀਟਾ ਮਾਛੀਕੇ) : ਗਦਰੀ ਬਾਬਿਆਂ ਨੂੰ ਸਮਰਪਿਤ ਫਰਿਜ਼ਨੋ ਦੀ ਜਥੇਬੰਦੀ ਇੰਡੋ-ਯੂ. ਐੱਸ. ਏ. ਸੰਸਥਾ ਦੇ ਅਣਥੱਕ ਮੈਂਬਰ ਰਣਜੀਤ ਸਿੰਘ ਗਿੱਲ (ਜੱਗਾ ਸੁਧਾਰ) ਅਤੇ ਵੈਦ ਬਹਾਦਰ ਸਿੰਘ ਗਿੱਲ ਦੇ ਸਤਿਕਾਰਯੋਗ ਮਾਤਾ ਗੁਰਦੇਵ ਕੌਰ ਗਿੱਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਉਮਰ ਤਕਰੀਬਨ 90 ਸਾਲ ਸੀ।
ਇਹ ਵੀ ਪੜ੍ਹੋ : ਯਮਨ 'ਚ ਸੁਰੱਖਿਆ ਕਮਾਂਡਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਕਾਰ ਬੰਬ ਧਮਾਕਾ, 4 ਦੀ ਮੌਤ
ਮਾਤਾ ਜੀ ਦਾ ਪਿਛਲਾ ਪਿੰਡ ਸੁਧਾਰ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਹੈ ਅਤੇ ਉਹ ਪਿਛਲੇ 26 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਫਰਿਜ਼ਨੋ, ਕੈਲੀਫੋਰਨੀਆ ਵਿਖੇ ਰਹਿ ਰਹੇ ਸਨ। ਮਾਤਾ ਜੀ ਬਹੁਤ ਹੀ ਧਾਰਮਿਕ ਭਾਵਨਾ ਵਾਲੇ, ਮਿਲਣਸਾਰ ਅਤੇ ਨਿੱਘੇ ਗੁਰਮੁੱਖ ਸੁਭਾਅ ਦੇ ਮਾਲਕ ਸਨ, ਜਿਨ੍ਹਾਂ ਦੀ ਸਿੱਖਿਆ ਅਤੇ ਚੰਗੇ ਸੰਸਕਾਰਾਂ ਸਦਕਾ ਉਨ੍ਹਾਂ ਦਾ ਸਮੁੱਚਾ ਪਰਿਵਾਰ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ।
ਇਹ ਵੀ ਪੜ੍ਹੋ : ਚੀਨ ਨੇ ਕਿਹਾ : ਯੂਕ੍ਰੇਨ ਦੇ ਮਾਮਲੇ 'ਚ ਨਿਰਪੱਖ, ਰੂਸ ਨੂੰ ਸਹਿਯੋਗ ਦੇਣ ਤੋਂ ਕੀਤਾ ਇਨਕਾਰ
ਸਵ. ਮਾਤਾ ਗੁਰਦੇਵ ਕੌਰ ਗਿੱਲ ਦਾ ਅੰਤਿਮ ਸੰਸਕਾਰ ਅਤੇ ਸ਼ਰਧਾਂਜਲੀਆਂ ਦੀ ਰਸਮ ਮਿਤੀ 26 ਮਾਰਚ 2022 ਦਿਨ ਸ਼ਨੀਵਾਰ ਨੂੰ 'ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ ਫਾਊਲਰ' E. Clayton Ave, Fowler, CA-93625 ਵਿਖੇ ਸਵੇਰੇ 10 ਤੋਂ ਦੁਪਹਿਰ 12 ਵਜੇ ਦਰਮਿਆਨ ਹੋਵੇਗੀ।
ਇਹ ਵੀ ਪੜ੍ਹੋ : ਭਗਵੰਤ ਮਾਨ ਫੋਬੀਆ ਕਾਰਨ ਸਿਰਸਾ ਦਾ ਮਾਨਸਿਕ ਸੰਤੁਲਨ ਵਿਗੜਿਆ : ਕੁਲਵੰਤ ਸਿੰਘ ਬਾਠ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ