ਸਰਹੱਦ ਪਾਰ: ਗਿਲਗਿਤ-ਬਾਲਤਿਸਤਾਨ ’ਚ ਲੋਕਾਂ ਨੇ ‘ਭਾਰਤ ਨਾਲ ਜੋੜਨ’ ਦੀ ਕੀਤੀ ਮੰਗ, ਕੀਤਾ ਰੋਸ ਪ੍ਰਦਰਸ਼ਨ

01/20/2023 12:23:52 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਧੀਨ ਰਾਜ ਗਿਲਗਿਤ-ਬਾਲਤਿਸਤਾਨ ’ਚ ਬਣੀ ਅਸ਼ਾਂਤੀ ਪਾਕਿਸਤਾਨ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ, ਕਿਉਂਕਿ ਉਥੇ ਬੀਤੇ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਪ੍ਰਦਰਸ਼ਨ ਕਰ ਕੇ ਉਨ੍ਹਾਂ ਨੂੰ ਭਾਰਤ ਦੇ ਨਾਲ ਜੋੜਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਭਾਰਤ 'ਚ ਪਾਕਿ ਡਰੋਨ ਦੀ ਦਸਤਕ, BSF ਨੇ ਦਾਗੇ ਫ਼ਾਇਰ, ਤਲਾਸ਼ੀ ਮੁਹਿੰਮ ਜਾਰੀ

ਸੂਤਰਾਂ ਅਨੁਸਾਰ ਪਾਕਿਸਤਾਨ ਦੇ ਰਾਜ ਪੰਜਾਬ ਨੂੰ ਛੱਡ ਕੇ ਹੋਰ ਸਾਰੇ ਰਾਜਾਂ ’ਚ ਲੋਕ ਪ੍ਰਦਰਸ਼ਨ ਕਰ ਕੇ ਭਾਰਤ ਦੇ ਨਾਲ ਜੁੜਨ ਦੀ ਮੰਗ ਕਰ ਰਹੇ ਹਨ। ਜਦਕਿ ਗਿਲਗਿਤ-ਬਾਲਤਿਸਤਾਨ ’ਚ ਤਾਂ ਇਹ ਬਹੁਤ ਜ਼ਿਆਦਾ ਜ਼ੋਰ ਫੜ ਰਹੀ ਹੈ। ਪਾਕਿਸਤਾਨ ਦੇ ਰਾਜਨੀਤਕ ਮਾਹਿਰ ਵੀ ਹੁਣ ਇਸ ਵੱਧ ਰਹੀ ਮੰਗ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟ ਕਰਨ ਲੱਗੇ ਹਨ।

ਸੂਤਰ ਦੱਸਦੇ ਹਨ ਕਿ ਪਾਕਿਸਤਾਨ ’ਚ ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਭਾਰਤੀ ਕਸ਼ਮੀਰ ਨੂੰ ਭਾਰਤ ਆਪਣਾ ਅਭਿੰਨ ਅੰਗ ਐਲਾਨ ਕਰ ਚੁੱਕਾ ਹੈ। ਜਦਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਲੋਕ, ਜੋ ਪਹਿਲਾ ਆਜ਼ਾਦੀ ਦੀ ਮੰਗ ਕਰ ਰਹੇ ਸੀ, ਹੁਣ ਭਾਰਤ ਦੇ ਨਾਲ ਜੋੜਨ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ ਨੂੰ ਲੈ ਕੇ ਬੋਲੇ ਰਾਹੁਲ ਗਾਂਧੀ, ਦਿੱਤਾ ਅਹਿਮ ਬਿਆਨ

ਗਿਲਗਿਤ-ਬਾਲਤਿਸਤਾਨ ਦੇ ਲੋਕਾਂ ਨੇ ਬੀਤੇ ਦਿਨ ਪ੍ਰਦਰਸ਼ਨ ਕਰ ਕੇ ਉਨ੍ਹਾਂ ਦੇ ਇਲਾਕੇ ਵਿਚ ਪਾਕਿਸਤਾਨ ਸੈਨਾ ਦਾ ਅੱਤਿਆਚਾਰ, ਬੁਨਿਆਦੀ ਚੀਜ਼ਾਂ ਦੀ ਜ਼ਰੂਰਤ ਤੋਂ ਜ਼ਿਆਦਾ ਕਮੀ, ਜ਼ਰੂਰਤ ਤੋਂ ਜ਼ਿਆਦਾ ਮਹਿੰਗਾਈ ਆਦਿ ਦੇ ਚੱਲਦੇ ਉਨ੍ਹਾਂ ਨੂੰ ਭਾਰਤ ਦੇ ਨਾਲ ਜੋੜਨ ਦੀ ਮੰਗ ਕੀਤੀ। ਇਸ ਤਰ੍ਹਾਂ ਦੇ ਬੈਨਰ ਫੜ ਕੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨੀ ਸੈਨਾ ਦੇ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News