ਬੈਂਕਾਕ ’ਚ ਕਿਤੋਂ ਵੀ ਦਿਖਾਈ ਦੇਣ ਵਾਲੀ ਬੁੱਧ ਦੀ ਮੂਰਤੀ ਦਾ ਨਿਰਮਾਣ ਹੋਇਆ ਪੂਰਾ
Wednesday, Jun 23, 2021 - 01:33 PM (IST)
ਬੈਂਕਾਕ : ਇੱਥੋਂ ਦੇ ਇਕ ਥਾਈ ਮੰਦਰ ਵਿਚ ਬਣਨ ਵਾਲੀ 69 ਮੀਟਰ (230 ਫੁੱਟ) ਉਚੀ ਬੁੱਧ ਦੀ ਮੂਰਤੀ ਦਾ ਨਿਰਮਾਣ ਲਗਭਗ ਪੂਰਾ ਹੋ ਗਿਆ ਹੈ। ਇਹ ਮੂਰਤੀ ਬੈਂਕਾਕ ਦੇ ਹਰ ਕੋਨੇ ਤੋਂ ਦੇਖੀ ਜਾ ਸਕਦੀ ਹੈ। ਹਾਲਾਂਕਿ ਮੰਦਰ ਪ੍ਰਸ਼ਾਸਨ ਨੇ ਕਿਹਾ ਹੈ ਕਿ ਕੋਰੋਨਾ ਦੇ ਚੱਲਦੇ ਕੰਮ ਪੂਰਾ ਹੋਣ ਦੇ ਬਾਅਦ ਵੀ ਇਸ ਦਾ ਉਦਘਾਟਨ 2022 ਤੱਕ ਟਲ ਸਕਦਾ ਹੈ।
ਸ਼ਹਿਰ ਦੇ ਬਾਹਰੀ ਇਲਾਕੇ ਵਿਚ ਸਾਲ 1610 ਵਿਚ ਬਣੇ ਰਾਇਲ ਵਾਟ ਪਕਨਾਮ ਫਾਸੀ ਚਾਰੋਐਨ ਮੰਦਰ ਵਿਚ ਸਥਿਤ ਇਹ ਮੂਰਤੀ 20 ਮੰਜ਼ਲਾ ਇਮਾਰਤ ਜਿੰਨੀ ਉਚੀ ਹੈ। ਇਸ ਦਾ ਨਿਰਮਾਣ 2017 ਵਿਚ ਸ਼ੁਰੂ ਹੋਇਆ ਸੀ। ਇਹ ਤਾਂਬੇ ਅਤੇ ਪੇਂਟੇਡ ਸੋਨੇ ਨਾਲ ਬਣੀ ਹੈ। ਫਿਲਹਾਲ ਥਾਈਲੈਂਡ ਵਿਚ ਸਭ ਤੋਂ ਉਚੀ ਬੁੱਧ ਦੀ ਮੂਰਤੀ ਆਂਗ ਥੋਂਗ ਸੂਬੇ ਵਿਚ ਹੈ ਜੋ 92 ਮੀਟਰ ਉਚੀ ਹੈ।