ਪੈਸੇ ਕਮਾਉਣ ਦਾ ਭੂਤ ਸਵਾਰ, ਕਰਨ ਲੱਗੀ ਅਜਿਹਾ ਕੰਮ

02/14/2017 7:23:55 PM

ਨਿਊਯਾਰਕ — ਨਿਊਯਾਰਕ ''ਚ ਇਕ ਲੜਕੀ ਪ੍ਰੋਫੈਸ਼ਨਲ ਡੇਟਰ ਦਾ ਕੰਮ ਕਰਦੀ ਹੈ। 23 ਸਾਲ ਦੀ ਸੋਫੀਆ ਚਾਰਟਰੀਯੂਸ ਆਪਣੇ ਇਸ ਕੰਮ ਤੋਂ ਸਾਲ ਦੀ 15,000 ਡਾਲਰ ਤਨਖਾਹ ਲੈਂਦੀ ਹੈ। 4 ਸਾਲ ਪਹਿਲਾ 19 ਸਾਲ ਦੀ ਸੋਫੀਆ ਆਪਣੀ ਗਰੀਬੀ ਦੇ ਨਾਲ ਨਿਊਯਾਰਕ ਆਈ ਸੀ। ਅੱਜ ਸੋਫੀਆ ਦੀ ਸਾਲ ਦੀ ਕਮਾਈ 15,000 ਡਾਲਰ ਹੈ। ਆਪਣੀ ਉਮਰ ਤੋਂ ਦੁਗਣੀ ਉਮਰ ਦੇ ਆਦਮੀਆਂ ਨੂੰ ਡੇਟ ਕਰਦੀ ਹੈ। ਉਸ ਦਾ ਮੰਨਣਾ ਹੈ ਕਿ ਛੋਟੇ ਜਿਹੇ ਬਜਟ ''ਚ ਵੱਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਸ ਤੋਂ ਬਿਹਤਰ ਕੁਝ ਵੀ ਨਹੀਂ ਹੋ ਸਕਦਾ। 

ਇਹ ਪ੍ਰੋਫੈਸ਼ਨਲ ਡੇਟਰ ਇਕ ਰਾਤ ਲਈ ਘਰ ਬੁਲਾ ਕੇ ਖਾਣਾ ਖਿਲਾਉਣ ਲਈ 100 ਡਾਲਰ ਲੈਂਦੀ ਹੈ। ਸ਼ੁਰੂਆਤ ''ਚ ਇਹ ਸਿਰਫ ਕੌਫੀ ਡੇਟਸ ''ਤੇ ਜਾਇਆ ਕਰਦੀ ਸੀ। ਬਾਅਦ ''ਚ ਇਸ ਨੂੰ ਗਲੈਮਰਸ ਨਾਇਟਸ ''ਤੇ ਜਾਣ ''ਚ ਕੋਈ ਝਿੱਜਕ ਨਹੀਂ ਰਹੀ। ਸੋਫੀਆ ਨੇ ਦੱਸਿਆ ਕਿ ਉਹ ਕਿਵੇਂ whatsyourprice.com ਪਹਿਲੀ ਡੇਟ ਲਈ ਔਰਤਾਂ ਨੂੰ ਪੈਸੇ ਦਿੰਦੀ ਹੈ। ਇਥੇ ਵੱਖ-ਵੱਖ ਤਰ੍ਹਾ ਦੇ ਆਫਰ ਹੁੰਦੇ ਹਨ ਇਸ ਦੀ ਸ਼ੁਰੂਆਤ 50 ਡਾਲਰ ਤੋਂ ਲੈ ਕੇ 200 ਡਾਲਰ ਤੱਕ ਹੁੰਦੀ ਹੈ। ਬਹੁਤੇ ਵਪਾਰੀ ਨਿਊਯਾਰਕ ਆਉਂਦੇ ਹਨ ਪਰ ਇੱਕਲੇ ਘੁੰਮਣਾ ਨਹੀਂ ਚਾਹੁੰਦੇ।

 

ਇਸ ਤਰ੍ਹਾ ਦੀ ਡੇਟਸ ''ਚ ਜਿਨ੍ਹਾਂ ਲੋਕਾਂ ਦੇ ਨਾਲ ਉਸ ਨੇ ਡਿਨਰ ਕੀਤਾ ਉਹ ਉਸ ਦੇ ਕਾਫੀ ਚੰਗੇ ਦੋਸਤ ਵੀ ਬਣ ਗਏ ਹਨ। ਸੋਫੀਆ ਆਪਣੇ ਇਸ ਕੰਮ ਤੋਂ ਕਾਫੀ ਖੁਸ਼ ਹੈ ਉਸ ਦੇ ਲਈ ਨਕਲੀ ਨਾਂਮਾ ਦੇ ਨਾਲ ਰੋਜ਼ ਨਵੇਂ ਲੋਕਾਂ ਨਾਲ ਮਿਲਣਾ ਇਕ ਤਰ੍ਹਾ ਪਾਗਲਪਨ ਹੈ, ਜਿਸ ''ਚ ਉਸ ਨੂੰ ਕਾਫੀ ਮਜ਼ਾ ਆਉਂਦਾ ਹੈ। 4 ਸਾਲ ''ਚ ਹੀ ਸ਼ੋਫੀਆ ਨੇ ਨਿਊਯਾਰਕ ਜਿਹੇ ਮਹਿੰਗੇ ਸ਼ਹਿਰ ''ਚ ਇਸ ਡੇਟਿੰਗ ਦੀ ਬਦੌਲਤ ਆਪਣਾ ਘਰ ਵੀ ਲੈ ਲਿਆ ਹੈ।

 


Related News