ਈਰਾਨੀ ਹਵਾਬਾਜ਼ੀ ਕੰਪਨੀ ਦੇ ਪਰਿਚਾਲਨ 'ਤੇ ਜਰਮਨੀ ਲਗਾ ਸਕਦੈ ਰੋਕ

01/21/2019 5:24:43 PM

ਬਰਲਿਨ (ਭਾਸ਼ਾ)— ਜਰਮਨੀ ਆਪਣੇ ਹਵਾਈ ਅੱਡੇ ਤੋਂ ਈਰਾਨ ਦੀ ਹਵਾਬਾਜ਼ੀ ਕੰਪਨੀ 'ਮਹਾਨ ਏਅਰ' ਦੇ ਪਰਿਚਾਲਨ 'ਤੇ ਰੋਕ ਲਗਾਉਣ ਬਾਰੇ ਸੋਚ ਰਿਹਾ ਹੈ। ਇਰਾਨ ਵਿਰੁੱਧ ਯੂਰਪੀ ਯੂਨੀਅਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਤਹਿਤ ਇਹ ਕਦਮ ਚੁੱਕਿਆ ਜਾਣਾ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਫੈਡਰਲ ਹਵਾਬਾਜ਼ੀ ਦਫਤਰ (ਐੱਲ.ਬੀ.ਏ.) ਇਸ ਹਫਤੇ ਈਰਾਨੀ ਹਵਾਬਾਜ਼ੀ ਕੰਪਨੀ 'ਮਹਾਨ ਏਅਰ' ਦਾ ਪਰਿਚਾਲਨ ਲਾਈਸੈਂਸ ਮੁਅੱਤਲ ਕਰ ਦੇਵੇਗਾ। 

ਬਰਲਿਨ ਵਿਚ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਅਖਬਾਰ ਨੂੰ ਦੱਸਿਆ ਕਿ ਉਹ ਅੰਦਰੂਨੀ ਰਣਨੀਤਕ ਫੈਸਲਾ ਪ੍ਰਕਿਰਿਆ ਦੇ ਬਾਰੇ ਵਿਚ ਸੂਚਿਤ ਨਹੀਂ ਕਰ ਸਕਦਾ। ਈਰਾਨ ਏਅਰ ਦੇ ਬਾਅਦ ਦੂਜੀ ਸਭ ਤੋਂ ਵੱਡੀ ਹਵਾਬਾਜ਼ੀ ਕੰਪਨੀ 'ਮਹਾਨ ਏਅਰ' ਤੇਹਰਾਨ ਅਤੇ ਜਰਮਨੀ ਦੇ ਸ਼ਹਿਰ ਡਿਊਸੇਲਡੋਰਫ ਅਤੇ ਮਿਊਨਿਖ ਵਿਚਕਾਰ ਹਫਤੇ ਵਿਚ ਚਾਰ ਉਡਾਣਾਂ ਦਾ ਪਰਿਚਾਲਨ ਕਰਦੀ ਹੈ। ਪਾਬੰਦੀ ਦੇ ਤਹਿਤ ਯੂਰਪੀ ਯੂਨੀਅਨ ਨੇ ਈਰਾਨ ਦੇ ਖੁਫੀਆ ਮੰਤਰਾਲੇ ਅਤੇ ਅਧਿਕਾਰੀਆਂ ਨਾਲ ਜੁੜੀ ਰਾਸ਼ੀ ਅਤੇ ਵਿੱਤੀ ਜਾਇਦਾਦਾਂ ਅਤੇ ਅਧਿਕਾਰੀਆਂ 'ਤੇ ਰੋਕ ਲਗਾ ਦਿੱਤੀ ਹੈ ਪਰ ਕਿਸੇ ਕੰਪਨੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ।


Vandana

Content Editor

Related News