''ਮਹਾਮਾਰੀ ਦੌਰਾਨ ਜਰਮਨੀ ਕਰ ਰਿਹੈ ਭਿਆਨਕ ''ਸੰਕਟ'' ਦਾ ਸਾਹਮਣਾ''
Sunday, Apr 04, 2021 - 12:40 AM (IST)
ਫ੍ਰੈਂਕਫਰਟ-ਪੂਰੀ ਦੁਨੀਆ ਇਸ ਵੇਲੇ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੀ ਹੈ। ਇਸ ਮਹਾਮਾਰੀ ਕਾਰਣ ਯੂਰਪ 'ਚ ਜ਼ਿਆਦਾ ਗੰਭੀਰ ਨਤੀਜੇ ਦੇਖਣ ਨੂੰ ਮਿਲੇ ਹਨ ਅਤੇ ਹੁਣ ਇਸ ਨੂੰ ਲੈ ਕੇ ਜਰਮਨੀ ਭਿਆਨਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਹ ਸੰਕਟ ਕੋਈ ਹੋਰ ਨਹੀਂ ਸਗੋਂ ਵਿਸ਼ਵਾਸ ਦਾ ਸੰਕਟ ਹੈ। ਜਰਮਨੀ ਦੇ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ 'ਵਿਸ਼ਵਾਸ ਦੇ ਸੰਕਟ' 'ਚੋਂ ਲੰਘ ਰਿਹਾ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਨਾਲ ਆਉਣ ਅਤੇ ਸਹਿਯੋਗ ਦੀ ਭਾਵਨਾ ਕਾਇਮ ਕਰਨ ਨੂੰ ਕਿਹਾ ਹੈ।
ਇਹ ਵੀ ਪੜ੍ਹੋ-ਟੈਕਸਾਸ 'ਚ ਮਾਂ ਨੇ ਪੈਸਿਆਂ ਖਾਤਰ ਆਪਣੇ ਹੀ 6 ਸਾਲਾਂ ਬੱਚੇ ਦਾ ਕੀਤਾ ਕਤਲ
ਕੋਰੋਨਾ ਵਾਇਰਸ ਇਨਫੈਕਸ਼ਨ ਕਾਰਣ ਈਸਟਰ ਤਿਉਹਾਰ ਨੂੰ ਮਨਾਉਣ ਨੂੰ ਲੈ ਕੇ ਲਾਗੂ ਪਾਬੰਦੀਆਂ ਅਤੇ ਸਰਕਾਰ ਦੇ ਕੰਮਕਾਜ ਤੋਂ ਲੋਕ ਨਾਰਾਜ਼ ਹਨ। ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਸੰਬੋਧਨ ਨਾਲ ਜੁੜੇ ਇਕ ਲਿਖਿਤ ਸੰਦੇਸ਼ 'ਚ ਫ੍ਰੈਂਕ ਵਾਲਟਰ ਸਟੇਨਮੀਅਰ ਨੇ ਕਿਹਾ ਕਿ ਜਾਂਚ ਅਤੇ ਟੀਕਾਕਰਨ 'ਚ ਗਲਤੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਕ ਲੋਕਤੰਤਰ 'ਚ ਵਿਸ਼ਵਾਸ ਨਾਗਰਿਕਾਂ ਅਤੇ ਦੇਸ਼ (ਸਰਕਾਰ) ਦਰਮਿਆਨ ਬੇਹਦ ਨਾਜ਼ੁਕ ਸਮਝ 'ਤੇ ਆਧਾਰਿਤ ਹੁੰਦਾ ਹੈ।
ਇਹ ਵੀ ਪੜ੍ਹੋ-'ਸਾਰੇ ਦੇਸ਼ ਕੋਰੋਨਾ ਮਹਾਮਾਰੀ ਦੌਰਾਨ ਸਿੱਖਿਆ ਨੂੰ ਬਚਾਉਣ'
ਦੋਵੇਂ ਆਪਣੀਆਂ-ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। ਉਨ੍ਹਾਂ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਨਾਗਰਿਕ ਇਸ ਇਤਿਹਾਸਕ ਸੰਕਟ ਵੇਲੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹੋ। ਤੁਸੀਂ ਬਹੁਤ ਕੁਝ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ 'ਚ ਜਿਹੜੇ ਲੋਕ ਹਨ ਉਨ੍ਹਾਂ ਤੋਂ ਤੁਹਾਨੂੰ ਬਹੁਤ ਉਮੀਦਾਂ ਹਨ, ਅਸੀਂ ਇਨ੍ਹਾਂ ਨੂੰ ਮਿਲ ਕੇ ਪੂਰਾ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਟੀਕਿਆਂ ਦੀ ਸਪਲਾਈ ਆਉਣ ਵਾਲੇ ਹਫਤਿਆਂ 'ਚ ਤੇਜ਼ੀ ਨਾਲ ਵਧੇਗੀ, ਯੂਰਪ ਆਪਣੀ ਉਤਪਾਦਨ ਸਮਰੱਥਾ ਵਿਕਸਿਤ ਕਰ ਰਿਹਾ ਸੀ। ਵੱਡੇ ਟੀਕਾਕਰਨ ਕੇਂਦਰਾਂ 'ਚ ਪੇਸ਼ੇਵਰ ਮੁਲਾਜ਼ਮ ਟੀਕਾਕਰਨ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਰਾਸ਼ਟਰਪਤੀ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਸੀਂ ਵਿਸ਼ਵ ਜੇਤੂ ਨਹੀਂ ਹਾਂ ਪਰ ਅਸੀਂ ਹਾਰੇ ਵੀ ਨਹੀਂ ਹਾਂ।
ਇਹ ਵੀ ਪੜ੍ਹੋ-ਨਾਈਜੀਰੀਆ ਦਾ ਲੜਾਕੂ ਜਹਾਜ਼ ਲਾਪਤਾ, ਬੋਕੋ ਹਰਾਮ ਨੇ ਹਮਲੇ ਦਾ ਕੀਤਾ ਦਾਅਵਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।