ਜਰਮਨੀ : ਬੀਬੀ ਨੇ ਆਪਣੇ ਗੁਆਂਢੀਆਂ ਨੂੰ ਬਣਾਇਆ ਕਰੋੜਪਤੀ, ਦਿੱਤੇ 55 ਕਰੋੜ ਰੁਪਏ

Sunday, Dec 06, 2020 - 06:06 PM (IST)

ਜਰਮਨੀ : ਬੀਬੀ ਨੇ ਆਪਣੇ ਗੁਆਂਢੀਆਂ ਨੂੰ ਬਣਾਇਆ ਕਰੋੜਪਤੀ, ਦਿੱਤੇ 55 ਕਰੋੜ ਰੁਪਏ

ਬਰਲਿਨ (ਬਿਊਰੋ): ਆਮਤੌਰ 'ਤੇ ਇਕ ਪਰਿਵਾਰ ਵਿਚ ਜੇਕਰ ਕਿਸੇ ਚੀਜ਼ ਨੂੰ ਲੈ ਕੇ ਸਭ ਤੋਂ ਵੱਧ ਝਗੜਾ ਹੁੰਦਾ ਹੈ ਤਾਂ ਉਹ ਜਾਇਦਾਦ ਹੈ। ਇਸ ਸਬੰਧੀ ਜਰਮਨੀ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬੀਬੀ ਨੇ 55 ਕਰੋੜ ਰੁਪਏ ਦੀ ਜਾਇਦਾਦ ਆਪਣੇ ਗੁਆਂਢੀਆਂ ਦੇ ਨਾਮ ਕਰ ਦਿੱਤੀ। ਅਸਲ ਵਿਚ ਜਰਮਨੀ ਦੇ ਬਰਲਿਨ ਸ਼ਹਿਰ ਵਿਚ ਰਹਿਣ ਵਾਲੀ ਇਕ ਬਜ਼ੁਰਗ ਬੀਬੀ ਰੇਨੇਟ ਨੇ ਰਾਤੋ-ਰਾਤ ਆਪਣੀ 7.5 ਮਿਲੀਅਨ ਡਾਲਰ ਮਤਲਬ 55.35 ਕਰੋੜ ਰੁਪਏ ਦੀ ਜਾਇਦਾਦ ਗੁਆਂਢੀਆਂ ਨੂੰ ਦੇ ਦਿੱਤੀ ਭਾਵੇਂਕਿ ਗੁਆਂਢੀਆਂ ਨੂੰ ਜਾਇਦਾਦ ਦਾਨ ਕਰਨ ਵਾਲੀ ਬਜ਼ੁਰਗ ਬੀਬੀ ਦੀ ਮੌਤ ਦਸੰਬਰ 2019 ਵਿਚ ਹੋ ਚੁੱਕੀ ਹੈ।

ਰੇਨੇਟ ਸਾਲ 1975 ਦੇ ਬਾਅਦ ਤੋਂ ਆਪਣੇ ਪਤੀ ਅਲਫ੍ਰੈਡ ਵੇਸੇਨ ਦੇ ਨਾਲ ਮੱਧ ਜਰਮਨੀ ਦੇ ਹੇਸੇ ਵਿਚ ਵਾਲਡੋਲਸਪਸ ਦੇ ਵੇਪਰਫੇਲਡੇਨ ਜ਼ਿਲ੍ਹੇ ਵਿਚ ਰਹਿੰਦੀ ਸੀ। ਇਹ 6 ਪਿੰਡਾਂ ਦਾ ਸਮੂਹ ਹੈ। ਉਸ ਦੇ ਪਤੀ ਅਲਫ੍ਰੈਡ ਸ਼ੇਅਰ ਬਾਜ਼ਾਰ ਵਿਚ ਪੈਸਾ ਲਗਾਉਂਦੇ ਸੀ ਅਤੇ ਇਸ ਨਾਲ ਉਹਨਾਂ ਨੂੰ ਚੰਗੀ ਖਾਸੀ ਆਮਦਨ ਹੁੰਦੀ ਸੀ। ਸਾਲ 2014 ਵਿਚ ਅਲਫ੍ਰੈਡ ਦੀ ਮੌਤ ਹੋ ਗਈ ਅਤੇ 2016 ਤੋਂ ਫ੍ਰੈਂਕਫਰਟ ਦੇ ਇਕ ਨਰਸਿੰਗ ਹੋਮ ਵਿਚ ਰਹਿਣ ਵਾਲੀ ਰੇਨੇਟ ਦਾ ਵੀ ਦਸੰਬਰ 2019 ਵਿਚ 81 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।

ਪੜ੍ਹੋ ਇਹ ਅਹਿਮ ਖਬਰ- ਸਰਵੇ 'ਚ ਖੁਲਾਸਾ, ਇਟਾਲੀਅਨ ਲੋਕ ਕੋਵਿਡ-19 ਦਾ ਟੀਕਾ ਲਗਵਾਉਣ ਤੋਂ ਹਨ ਝਿਜਕਦੇ 

ਸਥਾਨਕ ਮੀਡੀਆ ਆਊਟਲੇਟ ਹੇਸੇਨਚਾਉ ਨੇ ਦੱਸਿਆ ਕਿ ਰੇਨੇਟ ਦੀ ਭੈਣ, ਜੋ ਉਹਨਾਂ ਦੀ ਮੂਲ ਉਤਰਾਧਿਕਾਰੀ ਸੀ, ਉਸ ਦੀ ਵੀ ਮੌਤ ਹੋ ਚੁੱਕੀ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਅਪ੍ਰੈਲ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਦੀ ਵਸੀਅਤ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਰੇਨੇਟ ਆਪਣੇ ਪਿੱਛੇ ਬੈਂਕ ਬੈਲੇਂਸ, ਸ਼ੇਅਰ ਅਤੇ ਬਹੁਮੁੱਲੀ ਜਾਇਦਾਦ ਛੱਡ ਗਈ ਹੈ। ਬਜ਼ੁਰਗ ਬੀਬੀ ਨੇ ਇਸ ਵਿਚੋਂ ਕਾਫੀ ਜਾਇਦਾਦ ਆਪਣੇ ਕਈ ਗੁਆਂਢੀਆਂ ਦੇ ਨਾਮ ਵੰਡ ਦਿੱਤੀ ਸੀ। ਇੱਥੇ ਦੱਸ ਦਈਏ ਕਿ ਉਸ ਦੇ ਗੁਆਂਢੀ ਇਸ ਰਾਸ਼ੀ ਦੀ ਵਰਤੋਂ ਆਪਣੇ ਨਿੱਜੀ ਖਰਚਿਆਂ ਦੇ ਲਈ ਨਹੀਂ ਕਰ ਪਾਉਣਗੇ।ਉਹ ਸਿਰਫ ਵਿਕਾਸ ਦੇ ਖੇਤਰ ਵਿਚ ਇਸ ਰਾਸ਼ੀ ਦੀ ਵਰਤੋਂ ਕਰ ਸਕਣਗੇ।

ਨੋਟ- ਬਜ਼ੁਰਗ ਬੀਬੀ ਦੇ ਗੁਆਂਢੀਆਂ ਨੂੰ ਕਰੋੜਪਤੀ ਬਣਾਉਣ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News