ਕੋਰੋਨਾ ਦੇ ਕਹਿਰ ''ਚ ਇਸ ਦੇਸ਼ ਦੇ ਡਾਕਟਰ ''ਨਿਊਡ'' ਹੋ ਕੇ ਕਰ ਰਹੇ ਮਰੀਜ਼ਾਂ ਦਾ ਇਲਾਜ

Tuesday, Apr 28, 2020 - 06:19 PM (IST)

ਬਰਲਿਨ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾਵਾਇਰਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਕੋਰੋਨਾਵਾਇਰਸ ਕਾਰਨ ਦੁਨੀਆ ਭਰ ਵਿਚ ਡਾਕਟਰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਇਹਨਾਂ ਵਿਚੋਂ ਇਕ ਚੁਣੌਤੀ ਕੋਰੋਨਾ ਤੋਂ ਬਚਾਅ ਲਈ ਸੁਰੱਖਿਅਤ ਪੁਸ਼ਾਕਾਂ ਅਤੇ ਉਪਕਰਣਾਂ ਦੀ ਕਮੀ ਹੈ। 'ਨਿਊਡਿਟੀ ਇਸ ਗੱਲ ਦਾ ਪ੍ਰਤੀਕ ਹੈ ਕਿ ਬਿਨਾਂ ਸੁਰੱਖਿਆ ਦੇ ਅਸੀਂ ਕਿੰਨੇ ਜ਼ਿਆਦਾ vulnerable ਮਤਲਬ ਚਪੇਟ ਵਿਚ ਹਾਂ।' ਇਹ ਕਹਿਣਾ ਹੈ ਕੋਰੋਨਾ ਦਾ ਇਲਾਜ ਕਰਨ ਵਾਲੇ ਉਹਨਾਂ ਡਾਕਟਰਾਂ ਦਾ, ਜਿਹੜੇ ਨਿੱਜੀ ਸੁਰੱਖਿਆ ਉਪਕਰਣਾਂ (Personal Protective Equipment ,PPE) ਲਈ ਨਿਊਡ ਹੋ ਕੇ ਪ੍ਰਦਰਸ਼ਨ ਕਰ ਰਹੇ ਹਨ। 

PunjabKesari

ਕਈ ਦੇਸ਼ਾਂ ਦੇ ਡਾਕਟਰ ਪੀ.ਪੀ.ਈ. ਦੀ ਕਮੀ ਨਾਲ ਜੂਝ ਰਹੇ ਹਨ। ਦੁਨੀਆ ਭਰ ਦੇ ਕਈ ਸ਼ਹਿਰਾਂ ਵਿਚ ਮੈਡੀਕਲ ਸਟਾਫ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਦੇਖਣ ਨੂੰ ਮਿਲੇ ਹਨ। ਅਜਿਹੇ ਵਿਚ ਜਰਮਨੀ ਦੇ ਡਾਕਟਰਾਂ ਨੇ ਵੱਖਰੇ ਤਰੀਕੇ ਨਾਲ ਮਤਲਬ ਨਿਊਡ ਹੋ ਕੇ ਆਪਣਾ ਵਿਰੋਧ ਜ਼ਾਹਰ ਕਰਨ ਦਾ ਫੈਸਲਾ ਲਿਆ ਹੈ।

PunjabKesari

ਜਰਮਨੀ ਵਿਚ ਜਿੱਥੇ 1,58,758 ਲੋਕ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ, ਉੱਥੇ 6,126 ਲੋਕਾਂ ਦੀ ਮੌਤ ਹੋ ਚੁੱਕੀ ਹੈ। theguardian.com ਜੀ ਰਿਪੋਰਟ ਦੇ ਮੁਤਾਬਕ ਜਰਮਨੀ ਵਿਚ ਡਾਕਟਰਾਂ ਦੇ ਇਕ ਸਮੂਹ ਨੇ ਨਿਊਡ ਹੋ ਕੇ ਕੈਮਰੇ ਦੇ ਸਾਹਮਣੇ ਪੋਜ਼ ਦਿੱਤਾ ਅਤੇ ਵੱਡੀ ਗਿਣਤੀ ਵਿਚ ਪੀ.ਪੀ.ਈ. ਦੀ ਮੰਗ ਦੁਹਰਾਈ। ਡਾਕਟਰਾਂ ਨੇ blankebedenken.org  ਵੈਬਸਾਈਟ ਵੀ ਬਣਾਈ ਹੈ ਜਿੱਥੇ ਉਹਨਾਂ ਨੇ ਆਪਣੀਆਂ ਤਸਵੀਰਾਂ ਅਤੇ ਮੰਗਾਂ ਪ੍ਰਕਾਸ਼ਿਤ ਕੀਤੀਆਂ ਹਨ।

PunjabKesari

ਜਰਮਨੀ ਦੇ ਇਹ ਡਾਕਟਰ ਨਿਊਡ ਹੋ ਕੇ ਸਰਕਾਰ ਦਾ ਧਿਆਨ ਪੀ.ਪੀ.ਈ. ਦੇ ਮੁੱਦੇ 'ਤੇ ਦਿਵਾਉਣਾ ਚਾਹੁੰਦੇ ਹਨ।ਕਈ ਦੇਸ਼ਾਂ ਵਿਚ ਪੀ.ਪੀ.ਈ. ਦੀ ਕਮੀ ਕਾਰਨ ਮੈਡੀਕਲ ਸਟਾਫ ਦੇ ਕੋਰੋਨਾ ਇਨਫੈਕਟਿਡ ਹੋਣ ਦੀਆਂ ਖਬਰਾਂ ਆਈਆਂ ਹਨ। ਕਈ ਡਾਕਟਰਾਂ ਅਤੇ ਨਰਸਾਂ ਦੀ ਮੌਤ ਤੱਕ ਹੋ ਗਈ ਹੈ।

PunjabKesari

ਪਾਕਿਸਤਾਨ ਵਿਚ ਡਾਕਟਰ ਕਈ ਹਫਤੇ ਤੋਂ ਪੀ.ਪੀ.ਈ. ਦੀ ਮੰਗ ਕਰ ਰਹੇ ਹਨ। ਪਾਕਿਸਤਾਨ ਦੇ ਪੰਜਾਬ ਰਾਜ ਵਿਚ ਡਾਕਟਰਾਂ ਨੇ ਪੀ.ਪੀ.ਈ. ਨੂੰ ਲੈ ਕੇ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਸੀ। ਉੱਥੇ ਇਕ ਪ੍ਰਦਰਸ਼ਨ ਦੇ ਦੌਰਾਨ ਪਾਕਿਸਤਾਨ ਨੇ ਕਈ ਦਰਜਨ ਮੈਡੀਕਲ ਸਟਾਫ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਜਿਹਨਾਂ ਨੂੰ ਬਾਅਦ ਵਿਚ ਜ਼ਮਾਨਤ ਦੇ ਦਿੱਤੀ ਗਈ ਸੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਜੰਗ 'ਚ ਅਮਰੀਕਾ ਸਮੇਤ ਹੋਰ ਦੇਸ਼ਾਂ ਦੇ ਨਾਲ ਹੈ ਭਾਰਤ : ਤਰਨਜੀਤ ਸਿੰਘ

ਉੱਥੇ ਜਰਮਨੀ ਦੇ ਪ੍ਰਦਰਸ਼ਨਕਾਰੀ ਡਾਕਟਰਾਂ ਦਾ ਕਹਿਣਾ ਹੈਕਿ ਉਹਨਾਂ ਦੇ ਕੋਰੋਨਾ ਇਨਫੈਕਟਿਡ ਹੋਣ ਦਾ ਖਤਰਾ ਹੈ। ਉਹ ਕਈ ਮਹੀਨਿਆਂ ਤੋਂ ਪੀ.ਪੀ.ਈ. ਦੀ ਮੰਗ ਕਰ ਰਹੇ ਹਨ ਪਰ ਉਹਨਾਂ ਦੀ ਮੰਗ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਰਮਨੀ ਦੇ ਇਕ ਡਾਕਟਰ ਰੂਬੇਨ ਬਰਨੌ ਨੇ ਦੱਸਿਆ ਕਿ ਉਹਨਾਂ ਦੀ ਟੀਮ ਕੋਲ ਵਾਇਰਸ ਨਾਲ ਲੜਨ ਲਈ ਲੋੜੀਂਦੇ ਸਰੋਤ ਨਹੀਂ ਹਨ। ਡਾਕਟਰ ਕ੍ਰਿਸਟੀਯਨ ਰੇਚਟੇਨਵਾਲਡ ਨੇ ਕਿਹਾ ਕਿ ਉਹਨਾਂ ਦੇ ਗਰੁੱਪ ਨੇ ਫਰਾਂਸ ਦੇ ਇਕ ਡਾਕਟਰ ਏਲੇਨ ਕੋਲੰਬੀ ਤੋਂ ਪ੍ਰੇਰਿਤ ਹੋ ਕੇ ਨਿਊਡ ਪ੍ਰਦਰਸ਼ਨ ਸ਼ੁਰੂ ਕੀਤਾ ਹੈ।


Vandana

Content Editor

Related News