ਯੂਜ਼ਰਜ਼ ਦਾ ਡਾਟਾ ਇਕੱਠਾ ਕਰਨਾ ਬੰਦ ਕਰੇ ਫੇਸਬੁੱਕ : ਜਰਮਨੀ

Monday, Jan 14, 2019 - 01:35 PM (IST)

ਗੈਜੇਟ ਡੈਸਕ– ਹਾਲ ਹੀ ’ਚ ਫੇਸਬੁੱਕ ਦੁਆਰਾ ਵੱਡੇ ਪੱਧਰ ’ਤੇ ਡਾਟਾ ਲੀਕ ਹੋਣ ਜਰਮਨੀ ਨ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ। ਜ਼ਿਕਰਯੋਗ ਹੈ ਕਿ ਜਰਮਨੀ ਦੇ ਚਾਂਸਲਰ ਏਂਜੇਲਾ ਮਾਰਕੇਲ ਦੇ ਨਾਲ ਹੀ ਕਈ ਮੰਨੀਆਂ-ਪ੍ਰਮੰਨੀਆਂ ਹੱਸਤੀਆਂ ਦਾ ਨਿੱਜੀ ਡਾਟਾ ਹੈਕਰਾਂ ਨੇ ਲੀਕ ਕਰ ਦਿੱਤਾ ਸੀ ਅਤੇ ਇਹ ਡਾਟਾ ਸੁਰੱਖਿਆ ’ਚ ਵੱਡੀ ਸੇਂਧਮਾਰੀ ਸੀ। ਇਸ ਤੋਂ ਬਾਅਦ ਹੁਣ ਜਰਮਨੀ ਦਾ ਫੇਡਰਲ ਕਾਰਟੇਲ ਆਫੀਸ ਫੇਸਬੁੱਕ ਨੂੰ ਕੁਝ ਯੂਜ਼ਰਜ਼ ਦਾ ਡਾਟਾ ਇਕੱਠਾ ਕਰਨ ਤੋਂ ਰੋਕਣ ਦਾ ਹੁਕਮ ਦੇਵੇਗਾ।ਇਸ ਦੇ ਪਿੱਛੇ ਮੁੱਖ ਚਿੰਤਾ ਇਹ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੇ ਇੰਸਟਾਗ੍ਰਾਮ ਅਤੇ ਵਟਸਐਪ ਸਮੇਤ ਫੇਸਬੁੱਕ ਤੋਂ ਬਾਹਰ ਦੇ ਐਪ ਅਤੇ ਦੂਜੀਆਂ ਸਾਈਟਾਂ ਦੇ ਨਾਲ ਕਿਵੇਂ ਡਾਟਾ ਸ਼ੇਅਰ ਕਰਦਾ ਹੈ। ਸੂਤਰਾਂ ਮੁਤਾਬਕ, ਕੁਝ ਹੀ ਹਫਤਿਆਂ ’ਚ ਐਂਟੀਟ੍ਰਸਟ ਓਵਰਸੀਅਰ ਫੇਸਬੁੱਕ ’ਤੇ ਆਪਣਾ ਫੈਸਲਾ ਸੁਣਾਏਗਾ।

PunjabKesari

ਕਦੋਂ ਤਕ ਬਦਲਾਅ ਕਰੇਗੀ ਫੇਸਬੁੱਕ
ਅਜੇ ਇਹ ਤੈਅ ਨਹੀਂ ਹੈ ਕਿ ਫੇਸਬੁੱਕ ਕਦੋਂ ਤਕ ਡਾਟਾ ਇਕੱਠਾ ਕਰਨ ਦੀਆਂ ਨੀਤੀਆਂ ’ਚ ਬਦਲਾਅ ਲਿਆਏਗੀ। ਜਰਮਨੀ ਨੇ ਇਸ ਮਾਮਲੇ ’ਚ ਜਲਦੀ ਹੀ ਸੁਧਾਰ ਦੀ ਮੰਗ ਕਰਨ ਦੀ ਬਜਾਏ ਇਕ ਸਮੇਂ ਸੀਮਾਂ ਤੈਅ ਕਰਨ ਦੀ ਸੰਭਾਵਨਾ ਜਤਾਈ ਹੈ। ਬਿਲਡ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਸੁਲਝਾਉਣ ’ਚ ਕੁਝ ਸਮਾਂ ਲੱਗੇਗਾ ਪਰ ਇਸ ਵਿਚ ਜੇਕਰ ਜ਼ਿਆਦਾ ਦੇਰ ਹੋਈ ਜਾਂ ਇਸ ਮੁੱਦੇ ਦਾ ਹੱਲ ਨਹੀਂ ਨਿਕਲਿਆ ਤਾਂ ਫੇਸਬੁੱਕ ’ਤੇ ਲਗਭਗ $ 11.5 ਮਿਲੀਅਨ ਤਕ ਦਾ ਜੁਰਮਾਨਾ ਲੱਗ ਸਕਦਾ ਹੈ।

PunjabKesari

ਫੇਸਬੁੱਕ ਨੇ ਬਿਨਾਂ ਜਾਣਕਾਰੀ ਦਿੱਤੇ ਕੀਤਾ ਡਾਟਾ ਇਕੱਠਾ
ਜਰਮਨੀ ’ਚ ਰੈਗੁਲੇਟਰਾਂ ਨੇ ਪਹਿਲਾਂ ਹੀ ਕਿਹਾ ਹੈ ਫੇਸਬੁੱਕ ਨੇ ਬਿਨਾਂ ਸਹਿਮਤੀ ਦੇ ਜਾਂ ਜਾਣਕਾਰੀ ਦਿੱਤੇ ਡਾਟਾ ਇਕੱਠਾ ਕਰਨ ਲਈ ਸੋਸ਼ਲ ਨੈੱਟਵਰਕਿੰਗ ’ਚ ਆਪਣੀ ਵਧਦੀ ਤਾਕਤ ਦੀ ਦੁਰਵਰਤੋਂ ਕੀਤੀ ਹੈ ਪਰ ਫੇਸਬੁੱਕ ਨੇ ਇਸ ਦੋਸ਼ ਤੋਂ ਇਨਕਾਰ ਕੀਤਾ। ਫੇਸਬੁੱਕ ਦੇ ਇਕ ਬੁਲਾਰੇ ਮੁਤਾਬਕ, ਕੰਪਨੀ ਫੇਡਰਲ ਕਾਰਟੇਲ ਆਫੀਸ਼ ਨਾਲ ਸਹਿਮਤ ਸੀ ਅਤੇ ਆਪਣਾ ਪਚਾਅ ਕਰਨਾ ਜਾਰੀ ਰੱਖੇਗੀ।

PunjabKesari

ਪਾਲਿਸੀ ’ਚ ਬਦਲਾਅ
ਫਿਲਹਾਲ, ਇਸ ਰੈਗੁਲੇਸ਼ਨ ਨਾਲ ਅਜਿਹਾ ਨਹੀਂ ਹੋਵੇਗਾ ਕਿ ਫੇਸਬੁੱਕ ਨੂੰ ਡਾਟਾ ਇਕੱਠਾ ਕਰਨਾ ਪੂਰੀ ਤਰ੍ਹਾਂ ਬੰਦ ਕਰਨਾ ਹੋਵੇਗਾ ਪਰ ਫੇਸਬੁੱਕ ਨੂੰ ਆਪਣੀ ਡਾਟਾ ਕਲੈਕਸ਼ਨ, ਉਸ ਦੀ ਸਕੈਨਿੰਗ ਵਰਗੇ ਮਾਮਲਿਆਂ ’ਚ ਆਪਣੀ ਪਾਲਿਸੀ ’ਚ ਬਦਲਾਅ ਕਰਨਾ ਹੋਵੇਗਾ। ਕੁਲ ਮਿਲਾ ਕੇ ਇਸ ਤੋਂ ਬਾਅਦ ਫੇਸਬੁੱਕ ਨੂੰ ਦੁਨੀਆ ਭਰ ’ਚ ਡਾਟਾ ਕਲੈਕਸ਼ਨ ਅਤੇ ਉਸ ਦੇ ਇਸਤੇਮਾਲ ਦੀ ਨੀਤੀ ’ਤੇ ਆਪਣੇ ਰੁੱਖ ’ਚ ਬਦਲਾਅ ਲਿਆਉਣਾ ਹੋਵੇਗਾ, ਨਹੀਂ ਤਾਂ ਉਸ ਦੀਆਂ ਪਰੇਸ਼ਾਨੀਆਂ ਵਧ ਸਕਦੀਆਂ ਹਨ।


Related News