ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਕਾਰ ਜਰਮਨੀ ''ਚ ਸਭ ਤੋਂ ਸਖ਼ਤ ਤਾਲਾਬੰਦੀ

Tuesday, Dec 15, 2020 - 08:32 AM (IST)

ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਕਾਰ ਜਰਮਨੀ ''ਚ ਸਭ ਤੋਂ ਸਖ਼ਤ ਤਾਲਾਬੰਦੀ

ਬਰਲਿਨ- ਜਰਮਨੀ ਸਰਕਾਰ ਨੇ ਦੇਸ਼ ’ਚ ਸਖ਼ਤ ਤਾਲਾਬੰਦੀ ਲਾਗੂ ਹੋਣ ਤੋਂ ਸਿਰਫ 2 ਦਿਨ ਪਹਿਲਾਂ ਸਾਰੇ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਿਰਫ ਲੋੜੀਂਦੀਆਂ ਚੀਜ਼ਾਂ ਦੀ ਖਰੀਦਦਾਰੀ ਕਰਨ। ਦੇਸ਼ ’ਚ ਤਾਲਾਬੰਦੀ ਦੌਰਾਨ ਸਾਰੀਆਂ ਦੁਕਾਨਾਂ, ਸਕੂਲ ਆਦਿ ਬੰਦ ਰਹਿਣਗੇ ਅਤੇ ਦੋ ਗਜ ਦੀ ਦੂਰੀ ਦੇ ਨਿਯਮ ਨੂੰ ਬੇਹੱਦ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਕੀਤਾ ਜਾਵੇਗਾ। ਇਹ ਤਾਲਾਬੰਦੀ 16 ਦਸੰਬਰ ਤੋਂ 10 ਜਨਵਰੀ ਤੱਕ ਲਾਗੂ ਰਹੇਗੀ। ਸਖ਼ਤ ਨਿਯਮਾਂ ਤਹਿਤ 16 ਦਸੰਬਰ ਤੋਂ ਸਿਰਫ ਜ਼ਰੂਰਤ ਵਾਲੀਆਂ ਦੁਕਾਨਾਂ ਜਿਵੇਂ ਕਿ ਸੁਪਰਮਾਰਕਿਟ, ਦਵਾਈਆਂ ਦੀਆਂ ਦੁਕਾਨਾਂ ਅਤੇ ਬੈਂਕ ਖੁੱਲ੍ਹੇ ਰਹਿਣਗੇ।

ਦੇਸ਼ ਦੇ ਵਿੱਤ ਮੰਤਰੀ ਪੀਟਰ ਅਲਤਮੇਰ ਨੇ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਲੋਕ ਉਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਕਰਨਗੇ, ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ, ਜਿਵੇਂ ਕਰਿਆਨੇ ਦਾ ਸਾਮਾਨ। ਉਨ੍ਹਾਂ ਕਿਹਾ ਕਿ ਅਸੀਂ ਜਿੰਨੀ ਜਲਦੀ ਇਸ ਇਨਫੈਕਸ਼ਨ ’ਤੇ ਕਾਬੂ ਕਰ ਲਈਏ, ਸਾਡੇ ਲਈ ਓਨਾ ਹੀ ਬਿਹਤਰ ਹੋਵੇਗਾ। 

ਚਾਂਸਲਰ ਏਂਜਲਾ ਮਰਕੇਲ ਨੇ ਅਤੇ ਜਰਮਨੀ ਦੇ 16 ਸੂਬਿਆਂ ਦੇ ਗਵਰਨਰ ਐਤਵਾਰ ਨੂੰ ਇਸ ਗੱਲ ’ਤੇ ਰਾਜ਼ੀ ਹੋਏ ਕਿ ਕੋਵਿਡ-19 ਨੂੰ ਵਧਣ ਤੋਂ ਰੋਕਣ ਲਈ ਦੇਸ਼ ’ਚ ਬੁੱਧਵਾਰ ਤੋਂ 10 ਜਨਵਰੀ ਤੱਕ ਸਖ਼ਤ ਤਾਲਾਬੰਦੀ ਲਾਗੂ ਕੀਤੀ ਜਾਵੇ।

ਇਹ ਵੀ ਪੜ੍ਹੋ- ਸੋਨੇ 'ਚ ਵੱਡੀ ਗਿਰਾਵਟ, ਹੁਣ ਇੰਨੀ ਰਹਿ ਗਈ 10 ਗ੍ਰਾਮ ਦੀ ਕੀਮਤ

ਇਸ ਦੌਰਾਨ ਹੇਅਰ ਸੈਲੂਨ, ਬਿਊਟੀ ਪਾਰਲਰ, ਟੈਟੂ ਪਾਰਲਰਾਂ ਨੂੰ ਬੰਦ ਰੱਖਿਆ ਜਾਵੇਗਾ। ਇਸ ਨਾਲ ਅਰਥ ਵਿਵਸਥਾ ਕਾਫੀ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਯੂਰਪ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਜਰਮਨੀ ਨੂੰ ਸਰਦੀਆਂ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਜੂਝਣਾ ਪਵੇਗਾ। 

►ਜਰਮਨੀ ਸਰਕਾਰ ਵਲੋਂ ਸਖ਼ਤ ਤਾਲਾਬੰਦੀ ਦੇ ਫ਼ੈਸਲੇ 'ਤੇ ਤੁਹਾਡਾ ਕੀ ਵਿਚਾਰ ਹੈ?ਕੁਮੈਂਟ ਬਾਕਸ ਵਿਚ ਦਿਓ ਰਾਇ


author

Lalita Mam

Content Editor

Related News